ਹੈਮਪਟਨ ਰੋਡਜ਼ ਦੇ ਨੇਪਾਲੀ ਭਾਈਚਾਰੇ ਵਲੋਂ ਮੰਦਿਰ ਵਿਖੇ ਨੇਪਾਲ ਭੂਚਾਲ ਦੀ ਪਹਿਲੀ ਬਰਸੀ ਮੌਕੇ ਮਾਰੇ ਗਏ ਲੋਕਾਂ ਦੀ ਯਾਦ ਤੇ ਵਿਸ਼ਵ ਸ਼ਾਂਤੀ ਲਈ ਮਹਾਂਪ੍ਰਸਾਦ ਤੇ ਭਜਨ ਗਾਇਨ ਦਾ ਆਯੋਜਨ ਕੀਤਾ ਗਿਆ

ss1

ਹੈਮਪਟਨ ਰੋਡਜ਼ ਦੇ ਨੇਪਾਲੀ ਭਾਈਚਾਰੇ ਵਲੋਂ ਮੰਦਿਰ ਵਿਖੇ ਨੇਪਾਲ ਭੂਚਾਲ ਦੀ ਪਹਿਲੀ ਬਰਸੀ ਮੌਕੇ ਮਾਰੇ ਗਏ ਲੋਕਾਂ ਦੀ ਯਾਦ ਤੇ ਵਿਸ਼ਵ ਸ਼ਾਂਤੀ ਲਈ ਮਹਾਂਪ੍ਰਸਾਦ ਤੇ ਭਜਨ ਗਾਇਨ ਦਾ ਆਯੋਜਨ ਕੀਤਾ ਗਿਆ

DSC_0027DSC_0036DSC_0017 ਚੈਸਪੀਕ/ਵਿਰਜੀਨੀਆ 22 ਮਈ (ਸੁਰਿੰਦਰ ਢਿਲੋਂ) ਹੈਮਪਟਨ ਰੋਡਜ਼ ਦੇ ਨੇਪਾਲੀ ਭਾਈਚਾਰੇ ਵਲੋਂ ਸਥਾਨਿਕ ਹਿੰਦੂ ਮੰਦਿਰ ਵਿਖੇ ਬੀਤੇ ਵਰ੍ਹੇ ਨੇਪਾਲ ਵਿਚ ਆਏ ਭਿਆਨਕ ਭੂਚਾਲ ਜਿਸ ਵਿਚ ਹਜ਼ਾਰਾਂ ਲੋਕ ਮਰ ਗਏ ਸਨ ਤੇ ਲੱਖਾਂ ਬੇਘਰ ਹੋ ਗਏ ਸਨ ਉਸ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਤੇ ਵਿਸ਼ਵ ਭਾਈਚਾਰੇ ਵਿਚ ਸੁੱਖ ਸ਼ਾਂਤੀ ਲਈ ਮਹਾਂ ਪ੍ਰਸਾਦ ਤੇ ਭਜਨ ਗਾਇਨ ਦਾ ਆਯੋਜਨ ਬੜ੍ਹੀ ਸ਼ਰਧਾ ਭਾਵ ਨਾਲ ਕੀਤਾ ਗਿਆ ਜਿਸ ਵਿਚ ਜਿਥੇ ਨੇਪਾਲੀ ਭਾਈਚਾਰੇ ਦੇ ਸੈਂਕੜੇ ਲੋਕ ਇਸ ਮੌਕੇ ਹਾਜ਼ਰ ਹੋਏ ਉਥੇ ਏਸ਼ੀਅਨ ਇੰਡੀਅਨਜ਼ ਆਫ ਹੈਮਪਟਨ ਰੋਡਜ਼ ਦੇ ਸੱਦੇ ਤੇ ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ ਹੋਰ ਕੌਮਾਂ ਦੇ ਲੋਕ ਵੀ ਆਪਣੇ ਨਿਪਾਲੀ ਭਰਾਵਾਂ ਦੇ ਨਾਲ ਸ਼ਾਮਿਲ ਹੋ ਕੇ ਆਪਸੀ ਪ੍ਰੇਮ ਤੇ ਸਦਭਾਵਨਾ ਦੀ ਮਿਸਾਲ ਪੈਦਾ ਕੀਤੀ | ਇਥੇ ਇਹ ਵਰਨਣਯੋਗ ਹੈ ਕੇ ਬੀਤੇ ਵਰ੍ਹੇ ਵਿਚ ਨੇਪਾਲ ਵਿਚ ਆਏ ਭਿਆਨਕ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਲਈ ਮਾਲੀ ਸਹਾਇਤਾ ਲਈ ਰਾਸ਼ੀ ਇਕੱਠੀ ਕਰਨ ਸਮੇਂ ਵੀ ਏਸ਼ੀਅਨ ਇੰਡੀਅਨਜ਼ ਆਫ ਹੈਮਪਟਨ ਰੋਡਜ਼ ਦੇ ਸੱਦੇ ਤੇ ਵੱਖ-ਵੱਖ ਫਿਰਕਿਆਂ ਦੇ ਲੋਕ ਮਾਨਵਤਾ ਦੀ ਭਲਾਈ ਦੇ ਇਸ ਕਾਰਜ ਵਿਚ ਯੋਗਦਾਨ ਪਾਉਣ ਲਈ ਇੱਕਠੇ ਹੋਏ ਸਨ ਤੇ ਸਿੱਖ ਭਾਈਚਾਰੇ ਨੇ ਪੰਜ ਹਜ਼ਾਰ ਦੀ ਰਾਸ਼ੀ ਦਿੱਤੀ ਸੀ ਤੇ ਹੁਣ ਇੰਝ ਸੱਭ ਦੇ ਸ਼ਾਮਿਲ ਹੋਣ ਨਾਲ ਭਾਈਚਾਰਕ ਤੰਦਾਂ ਹੋਰ ਵੀ ਮਜਬੂਤ ਹੋਈਆਂ ਹਨ|
ਇਸ ਮੌਕੇ ਨੇਪਾਲੀ ਕਮਿਊਨਿਟੀ ਆਫ ਹੈਮਪਟਨ ਰੋਡਜ਼ ਦੇ ਪ੍ਰਧਾਨ ਗੰਗਾ ਭੰਡਾਰੀ ਨੇ ਇਕ ਵਿਸ਼ੇਸ਼ ਮੁਲਾਕਾਤ ਵਿਚ ਦੱਸਅਿਾ ਕੇ ਬੀਤੇ ਸਾਲ ਅਸੀਂ ਦੂਸਰੀਆਂ ਸੰਸਥਾਵਾਂ ਦੇ ਸਹਿਯੋਗ ਸਦਕਾ 40 ਹਜ਼ਾਰ ਡਾਲਰ ਭੂਚਾਲ ਤੋਂ ਪ੍ਰਭਾਵਿਤ ਪ੍ਰੀਵਾਰਾਂ ਲਈ ਇਕੱਠਾ ਕੀਤਾ ਸੀ ਅਸੀਂ ਸੱਭ ਦਾ ਇਸ ਸਹਿਯੋਗ ਲਈ ਧੰਨਵਾਦੀ ਹਾਂ |ਇਸ ਬਰਸੀ ਮੌਕੇ ਫਿਰ ਅਪੀਲ ਕਰਦੇ ਹਾਂ ਕੇ ਨੇਪਾਲ ਦੇ ਭੂਚਾਲ ਪੀੜ੍ਹਤ ਲੋਕਾਂ ਤੇ ਵਿਸ਼ਵ ਦੇ ਦੂਸਰੇ ਸਥਾਨਾਂ ਤੇ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਦਿਲ ਖੋਲ ਕੇ ਦਾਨ ਦੇ ਇਸ ਮਹਾਂ ਯੱਗ ਵਿਚ ਵਿਚ ਆਪਣਾ ਸਹਿਯੋਗ ਪਾਉ |
ਇਸ ਮੌਕੇ ਸੱਭ ਨੇ ਮਿਲ ਕੇ ਭਜਨ ਗਾਣ ਵਿਚ ਹਿਸਾ ਲਿਆ ਤੇ ਪ੍ਰਭੂ ਦਾ ਜਸ ਗਾਣ ਕੀਤਾ ਤੇ ਪੂਰੇ ਵਿਸ਼ਵ ਵਿਚ ਸੁੱਖ ਸ਼ਾਂਤੀ ਤੇ ਆਪਸੀ ਸਦਭਾਵਨਾ ਤੇ ਆਪਸੀ ਪ੍ਰੇਮ ਲਈ ਸਮੂਹਿਕ ਤੌਰ ਤੇ ਪ੍ਰਾਥਾਨਾ ਕੀਤੀ | ਅੰਤ ਵਿਚ ਸਮੂਹ ਸ਼ਰਧਾਲੂਆਂ ਲਈ ਮਹਾਂ ਪ੍ਰਸਾਦ ਵਰਤਾਇਆ ਗਿਆ |
ਹੋਰਨਾਂ ਤੋ ਇਲਾਵਾ ਇਸ ਮੌਕੇ ਨੇਪਾਲੀ ਕਮਿਊਨਿਟੀ ਦੇ ਨਾਲ ਏਸ਼ੀਅਨ ਇੰਡੀਅਨਜ਼ ਆਫ ਹੈਮਪਟਨ ਰੋਡਜ਼ ਦੇ ਪ੍ਰਧਾਨ ਹਿਮਾਂਗ ਸ਼ੂ ਡੇ,ਮੰਦਰਿ ਵਲੋਂ ਵਿਨੋਦ ਅਗਰਵਾਲ ਤੇ ਪੁਜਾਰੀ ਮਨੋਜ ਨਨਵਾਲ ਜੀ ਵੀ ਹਾਜ਼ਰ ਸਨ |

 

Share Button

Leave a Reply

Your email address will not be published. Required fields are marked *