ਹੈਦਰਾਬਾਦ ਦੀ ਦਵਾਈ ਫੈਕਟਰੀ ਵਿੱਚ ਭਿਆਨਕ ਅੱਗ, 4 ਕਰਮਚਾਰੀ ਝੁਲਸੇ

ss1

ਹੈਦਰਾਬਾਦ ਦੀ ਦਵਾਈ ਫੈਕਟਰੀ ਵਿੱਚ ਭਿਆਨਕ ਅੱਗ, 4 ਕਰਮਚਾਰੀ ਝੁਲਸੇ

ਹੈਦਰਾਬਾਦ, 23 ਫਰਵਰੀ: ਹੈਦਰਾਬਾਦ ਦੇ ਜੀਦਿਮੇਟਲਾ ਇਲਾਕੇ ਵਿੱਚ ਸਥਿਤ ਦਵਾਈ ਦੀ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਅੱਗ ਲੱਗ ਗਈ ਜਿਸਦੇ ਨਾਲ ਚਾਰ ਕਰਮਚਾਰੀ ਮਾਮੂਲੀ ਰੂਪ ਨਾਲ ਝੁਲਸ ਗਏ|
ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ ਕਰੀਬ ਸਾਢੇ ਛੇ ਅਤੇ ਸੱਤ ਵਜੇ ਦੇ ਵਿਚਾਲੇ ਲੱਗੀ ਸੀ| ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਚਾਰ ਵਿਅਕਤੀ (ਸਾਰੇ ਕਰਮਚਾਰੀ) ਮਾਮੂਲੀ ਰੂਪ ਨਾਲ ਝੁਲਸ ਗਏ|
ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗ ਗਈ ਅਤੇ ਇਸਦੇ ਕੰਪਲੈਕਸ ਤੋਂ ਧੂੰਏਂ ਦਾ ਕਾਲਾ ਸੰਘਣਾ ਗੁਬਾਰ ਉਠਦੇ ਦੇਖਿਆ ਗਿਆ| ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ ਛੇ ਗੱਡੀਆਂ ਰਵਾਨਾ ਕੀਤੀਆਂ ਗਈਆਂ ਅਤੇ ਅੱਗ ਬੁਝਾ ਕੇ ਹਾਲਤ ਨੂੰ ਕਾਬੂ ਵਿੱਚ ਕੀਤਾ ਗਿਆ| ਕੰਪਲੈਕਸ ਵਿੱਚ ਕੋਈ ਫਸਿਆ ਹੈ ਜਾਂ ਨਹੀਂ, ਇਹ ਪਤਾ ਲਗਾਉਣ ਲਈ ਅਭਿਆਨ ਜਾਰੀ ਹੈ| ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਰਿਹਾ ਹੈ|

Share Button

Leave a Reply

Your email address will not be published. Required fields are marked *