ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਹੁਸ਼ਿਆਰਪੁਰ ਦੇ ਪਿੰਡ ਢੱਡਾ ਫਤਿਹ ਸਿੰਘ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ‘ਚ ਹੈ ਮਿੰਨੀ ਪਾਰਲੀਮੈਂਟ

ਹੁਸ਼ਿਆਰਪੁਰ ਦੇ ਪਿੰਡ ਢੱਡਾ ਫਤਿਹ ਸਿੰਘ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ‘ਚ ਹੈ ਮਿੰਨੀ ਪਾਰਲੀਮੈਂਟ

ਅਕਸਰ ਸਕੂਲ ਵਿੱਚ ਮਾਨੀਟਰ, ਹੈੱਡ ਗਰਲ ਜਾਂ ਹੈਡ ਬੁਆਏ ਤਾਂ ਬੰਦੇ ਹਨ ਪਰ ਹੁਸ਼ਿਆਰਪੁਰ ਦੇ ਸਕੂਲ ਦਾ ਕੁੱਝ ਹੀ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ। ਜੀ ਹਾਂ ! ਸਕੂਲ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਹੋਰ ਕਈ ਅਹੁਦੇ ਨੂੰ ਬੱਚੇ ਸੰਭਾਲਦੇ ਹਨ ।ਹੁਸ਼ਿਆਰਪੁਰ ਦੇ ਪਿੰਡ ਢੱਡਾ ਫਤਿਹ ਸਿੰਘ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ‘ਮਿਨੀ ਪਾਰਲੀਮੈਂਟ’ ਚਲਦੀ ਹੈ। ਜਿਵੇਂ ਦੇਸ਼ ਵਿੱਚ ਸਰਕਾਰ ਚੱਲਦੀ ਹੈ ਉਸੀ ਤਰ੍ਹਾਂ ਇਸ ਸਕੂਲ ਵਿੱਚ ਵੀ ਬੱਚੇ ਸਕੂਲੀ ਸਰਕਾਰ ਚਲਾਉਂਦੇ ਹਨ । ਸਕੂਲ ਵਿੱਚ ਸਿਹਤ ਮੰਤਰੀ, ਸਫਾਈ ਮੰਤਰਾਲਾ, ਟਰਾਂਸਪੋਰਟ ਮੰਤਰਾਲਾ, ਵਿੱਤ ਮੰਤਰਾਲਾ ਬੱਚੇ ਹੀ ਸਾਂਭਦੇ ਹਨ ।ਵਿਦਿਆਰਥੀਆਂ ਤੇ ਹੀ ਨਹੀਂ ਟੀਚਰਾਂ ਤੇ ਵੀ ਗਲਤੀ ਕਰਨ ‘ਤੇ ਫਾਈਨ ਵੀ ਲਗਾਇਆ ਜਾਂਦਾ ਹੈ ।

ਜ਼ਿਕਰਯੋਗ ਹੈ ਕਿ ਕੁੱਝ ਦਿਨਾਂ ਪਹਿਲੇ ਸਕੂਲ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਸੰਸਦੀ ਚੋਣਾਂ ਵੀ ਕਰਵਾਈਆਂ ਗਈਆਂ ਅਤੇ ਚੁਣੇ ਗਏ ਸਾਂਸਦਾਂ ਨੇ 12ਵੀਂ ਦੇ ਵਿਦਿਆਰਥੀ ਬਲਵਿੰਦਰ ਸਿੰਘ ਨੂੰ ਪ੍ਰਧਾਨਮੰਤਰੀ ਚੁਣਿਆ ਤੇ ਪ੍ਰਧਾਨ ਮੰਤਰੀ ਨੇ ਸਭ ਨੂੰ ਪੋਰਟਫੋਲੀਓਜ਼ਵੀ ਵੰਡ ਦਿੱਤੇ ਹਨ । ਸਾਰੇ ਕੰਮਕਾਜ ‘ਚ ਬੱਚੇ ਸਾਥ ਦਿੰਦੇ ਹਨ ਅਤੇ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕ ਜਿਸ ਕਰਕੇ ਬੱਚੇ ਸਕੂਲ ਦਾ ਪ੍ਰਬੰਧਨ ਬਹੁਤ ਹੀ ਵਧੀਆ ਢੰਗ ਨਾਲ ਚਲਾਉਂਦੇ ਹਨ ।

ਸਕੂਲ ਦੇ ਮੌਜੂਦਾ ਪ੍ਰਿੰਸੀਪਲ ਸ਼ਲਿੰਦਰ ਸਿੰਘ ਨੇ ਦੱਸਿਆ ਜਦੋਂ ਉਹਨਾਂ ਨੇ ਚਾਰਜ ਸੰਭਾਲਿਆ ਸੀ ਤਾਂ ਇਹ ਇੱਕ ਆਮ ਸਕੂਲ ਸੀ ਪਰ ਪਿੰਡ ਵਾਸੀਆਂ ਤੇ ਐਨਆਰਆਈ ਦੀ ਮਦਦ ਨਾਲ ਸਕੂਲ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ।

14 ਅਗਸਤ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਸ ਸਕੂਲ ਨੂੰ ਹੁਸ਼ਿਆਰਪੁਰ ਜਿਲ੍ਹੇ ਦਾ ਪਹਿਲਾ ਸਮਾਰਟ ਸਕੂਲ ਐਲਾਨਿਆ ਸੀ। ਸਾਰੇ ਵਿਦਿਆਰਥੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ-ਆਪਣਾ ਮੰਤਰਾਲਾ ਸੰਭਾਲਦੇ ਹਨ। ਸਕੂਲ ਵਿੱਚ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ । ਇੱਥੋਂ ਤੱਕ ਕਿ ਇਸ ਸਕੂਲ ਨੂੰ ਪਾਲੀਥੀਨ ਮੁਕਤ ਸਕੂਲ ਵੀ ਬਣਾ ਦਿੱਤਾ ਗਿਆ ਹੈ। ਜੇਕਰ ਹਰ ਸਕੂਲ ‘ਚ ਇਸ ਤਰਾਂ ਪੜ੍ਹਾਇਆ ਸਿਖਾਇਆ ਜਾਵੇ ਤਾਂ ਜੋ ਦੇਸ਼ ਦਾ ਭਵਿੱਖ ਦੇਸ਼ ਤੇ ਸਮਾਜ ਪ੍ਰਤੀ ਆਪਣੇ ਫਰ਼ਜ਼ ਨੂੰ ਸਮਝ ਸਮਝਣਗੇ ।

Leave a Reply

Your email address will not be published. Required fields are marked *

%d bloggers like this: