Mon. Sep 23rd, 2019

ਹੁਸ਼ਿਆਰਪੁਰ ‘ਚ ਠੇਕੇ ਦੇ ਸੇਲਜ਼ਮੈਨ ਦਾ ਗੋਲੀ ਮਾਰ ਕੇ ਕਤਲ

ਹੁਸ਼ਿਆਰਪੁਰ ‘ਚ ਠੇਕੇ ਦੇ ਸੇਲਜ਼ਮੈਨ ਦਾ ਗੋਲੀ ਮਾਰ ਕੇ ਕਤਲ

ਹੁਸ਼ਿਆਰਪੁਰ: ਇੱਥੇ ਦੇ ਸੁਤੈਹਰੀ ਰੋਡ ਸਥਿਤ ਸ਼ਰਾਬ ਦੇ ਠੇਕੇ ‘ਤੇ ਬੈਠੇ ਸੇਲਸਮੈਨ ਨੂੰ ਰਾਤ ਕਰੀਬ 9 ਵਜੇ ਵਿਅਕਤੀ ਨੇ ਗੋਲ਼ੀਆਂ ਮਾਰ ਉਸ ਦਾ ਕਤਲ ਕਰ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੇਲਜ਼ਮੈਨ ਗੌਰਵ ਕੁਮਾਰ ਹਿਮਾਚਲ ਦੇ ਨੂਰਪੁਰ ਦਾ ਰਹਿਣ ਵਾਲਾ ਸੀ ਜੋ ਇੱਕ ਸ਼ਰਾਬ ਦੇ ਠੇਕੇ ‘ਤੇ ਆਪਣੀ ਡਿਊਟੀ ਕਰ ਰਿਹਾ ਸੀ।

ਇਸੇ ਦੌਰਾਨ ਰਾਤ ਕਰੀਬ 9 ਵਜੇ ਇੱਕ ਵਿਅਕਤੀ ਉੱਥੇ ਆਇਆ ਤੇ ਉਸ ਨੇ ਗੌਰਵ ਨੂੰ ਗੋਲ਼ੀ ਮਾਰ ਦਿੱਤੀ। ਗੋਲ਼ੀ ਗੌਰਵ ਦੇ ਢਿੱਡ ਤੇ ਛਾਤੀ ‘ਚ ਲੱਗੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲ਼ੀ ਦੀ ਆਵਾਜ਼ ਸੁਣ ਨੇੜੇ ਦੇ ਲੋਕ ਮੌਕੇ ‘ਤੇ ਇਕੱਠਾ ਹੋਏ। ਨੇੜੇ ਮੌਜੂਦ ਇੱਕ ਨੌਜਵਾਨ ਨੇ ਹਮਲਾਵਰ ਦਾ ਪਿੱਛਾ ਵੀ ਕੀਤਾ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਉਹ ਗੱਲੇ ਵਿੱਚੋਂ ਨਕਦੀ ਕੱਢ ਫਰਾਰ ਹੋ ਗਿਆ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਉਨ੍ਹਾ ਨੇ ਜਾਂਚ ਸ਼ੁਰੂ ਕਰ ਦਿੱਤੀ। ਡੀਏਪੀ ਜਗਦੀਸ਼ ਰਾਜ ਅੱਤਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਹੋ ਰਹੀ ਹੈ। ਜਲਦੀ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *

%d bloggers like this: