Tue. Aug 20th, 2019

ਹੁਣ 12 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਸੁਪਰ 30’

ਹੁਣ 12 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਸੁਪਰ 30’

ਬਾਲੀਵੁੱਡ ‘ਚ ਸ਼ਾਇਦ ਹੀ ਕਿਸੇ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਏਨੀ ਰੌਲਾ-ਰੱਪਾ ਪਿਆ ਹੋਵੇਗਾ। ਪਰ ਰਿਤਿਕ ਰੋਸ਼ਨ ਦੀ ‘ਸੁਪਰ 30’ ਨਾਲ ਕੁਝ ਅਜਿਹਾ ਹੀ ਹੋਇਆ ਹੈ। ਪਹਿਲਾਂ ਫਿਲਮ ਦੇ ਮੇਕਰਜ਼ ਨੇ ਇਸ ਦੀ ਰਿਲੀਜ਼ ਡੇਟ 25 ਜਨਵਰੀ ਤੈਅ ਕੀਤੀ ਸੀ, ਪਰ ਉਸੇ ਦਿਨ ਕੰਗਨਾ ਰਣੌਤ ਦੀ ਫਿਲਮ ‘ਮਣੀਕਰਣਿਕਾ’ ਰਿਲੀਜ਼ ਹੋਣੀ ਸੀ। ਲਿਹਾਜ਼ਾ ਰਿਤਿਕ ਨੇ ਇਹ ਡੇਟ ਟਾਲ ਦਿੱਤੀ। ਫਿਰ ਇਸ ਫਿਲਮ ਦੀ ਰਿਲੀਜ਼ ਡੇਟ 26 ਜੁਲਾਈ ਤੈਅ ਕੀਤੀ ਗਈ, ਪਰ ਉਦੋਂ ਕੰਗਨਾ ਨੇ ਰਿਤਿਕ ਖ਼ਿਲਾਫ਼ ਫਿਰ ਮੋਰਚਾ ਖੋਲ੍ਹ ਦਿੱਤਾ, ਕਿਉਂਕਿ ਇਸੇ ਦਿਨ ਕੰਗਣਾ ਤੇ ਰਾਜਕੁਮਾਰ ਰਾਓ ਅਭਿਨੀਤ ਫਿਲਮ ‘ਮੈਂਟਲ ਹੈ ਕਿਆ’ ਵੀ ਰਿਲੀਜ਼ ਹੋਣ ਵਾਲੀ ਸੀ। ਇਸ ਫਿਲਮ ਦੀ ਪ੍ਰੋਡਿਊਸਰ ਏਕਤਾ ਕਪੂਰ ਨੇ ਵੀ ਰਿਤਿਕ ‘ਤੇ ਟਵਿੱਟਰ ਰਾਹੀਂ ਨਿਸ਼ਾਨਾ ਲਗਾਇਆ।
ਹੁਣ ਰਿਤਿਕ ਕੋਲ ਇਕ ਹੀ ਉਪਾਅ ਸੀ ਜਾਂ ਤਾਂ ਉਹ ਕੰਗਨਾ ਨਾਲ ਆਪਣੀ ਫਿਲਮ ਦੀ ਕਲੈਸ਼ ਹੋਣ ਦਿੰਦੇ, ਜਾਂ ਫਿਰ ਆਪਣੀ ਤਰੀਕ ਬਦਲਦੇ। ਅੰਤ ਵਿਚ ਰਿਤਿਕ ਹੀ ਪਿੱਛੇ ਹਟੇ ਅਤੇ ਉਨ੍ਹਾਂ ਹੁਣ ਆਪਣੀ ਫਿਲਮ ਦੀ ਰਿਲੀਜ਼ ਡੇਟ 12 ਜੁਲਾਈ ਕਰ ਦਿੱਤੀ ਹੈ। ਕੁੱਲ ਮਿਲਾ ਕੇ ਕੰਗਣਾ ਦੀ ਫਿਲਮ ਨਾਲ ਹੋਣ ਵਾਲੇ ਕਲੈਸ਼ ਨੂੰ ਤਾਂ ਉਨ੍ਹਾਂ ਟਾਲ਼ ਦਿੱਤਾ ਹੈ, ਪਰ ਹੁਣ ਜਿਹੜੀ ਤਰੀਕ ਤੈਅ ਹੋਈ ਹੈ, ਉਸ ਮੁਤਾਬਕ ਫਿਲਮ ਕਿਸੇ ਦੂਜੀ ਫਿਲਮ ਨਾਲ ਜ਼ਰੂਰ ਟਕਰਾਏਗੀ ਅਤੇ ਉਹ ਫਿਲਮ ਹੈ ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਦੀ ‘ਜਬਰੀਆ ਜੋੜੀ।’ ਕੁੱਲ ਮਿਲਾ ਕੇ ਰਿਤਿਕ ਨੇ ਆਪਣੀ ਫਿਲਮ ਨੂੰ ਬੇਵਜ੍ਹਾ ਦੇ ਤਣਾਅ ਤੋਂ ਬਚਾ ਲਿਆ ਹੈ।

Leave a Reply

Your email address will not be published. Required fields are marked *

%d bloggers like this: