ਹੁਣ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਨੂੰ ਨੱਪੇਗੀ ਪੁਲਸ

ss1

ਹੁਣ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਨੂੰ ਨੱਪੇਗੀ ਪੁਲਸ

ਪਿਛਲੇ ਕਈ ਸਮੇਂ ਤੋਂ ਪੰਜਾਬ ‘ਚ ਗੈਂਗਸਟਰਾਂ ਨੇ ਕਾਫੀ ਦਹਿਸ਼ਤ ਮਚਾਈ ਹੋਈ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਇਕ ਗੈਂਗਸਟਰ ਇਕ-ਦੂਜੇ ਦੇ ਸੰਪਰਕ ‘ਚ ਆ ਕੇ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਹੁਣ ਪੁਲਸ ਵੀ ਸੋਸ਼ਲ ਮੀਡੀਆ ‘ਤੇ ਪੂਰੀ ਤਰ੍ਹਾਂ ਸਰਗਰਮ ਹੋਣ ਜਾ ਰਹੀ ਹੈ। ਨਵੇਂ ਸਾਲ ਮਤਲਬ ਕਿ ਇਕ ਜਨਵਰੀ ਤੋਂ ਸੋਸ਼ਲ ਮੀਡੀਆ ‘ਤੇ ਹੀ ਪੁਲਸ ਇਨ੍ਹਾਂ ਗੈਂਗਸਟਰਾਂ ਦਾ ਮੁਕਾਬਲਾ ਕਰੇਗੀ। ਇਸ ਦੇ ਲਈ ਹੁਣ ਇਕ ਫਰਮ ਨੂੰ ਹਾਇਰ ਕੀਤਾ ਗਿਆ ਹੈ, ਜੋ ਕਿ ਗੈਂਗਸਟਰਾਂ ਖਿਲਾਫ ਪਿਛਲੇ 3 ਮਹੀਨਿਆ ਦਾ ਡਾਟਾ ਇਕੱਠਾ ਕਰਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰੇਗੀ। ਪੁਲਸ ਵਲੋਂ ਸੀਨੀਅਰ ਅਫਸਰਾਂ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਪੈ ਰਹੇ ਕੰਟੈਂਟ ਨੂੰ ਦੇਖਣ ਦੇ ਨਾਲ-ਨਾਲ ਫੀਡਬੈਕ ‘ਤੇ ਵੀ ਆਪਣੀ ਪੂਰੀ ਨਜ਼ਰ ਰੱਖੇਗੀ ਅਤੇ ਗੈਂਗਸਟਰਾਂ ਬਾਰੇ ਕੁਮੈਂਟ ਕਰਨ ਵਾਲਿਆਂ ‘ਤੇ ਵੀ ਪੈਨੀ ਨਜ਼ਰ ਰੱਖੇਗੀ। ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਵਾਲੀ ਸਮੱਗਰੀ ਉਨ੍ਹਾਂ ਪਰਿਵਾਰਾਂ ਦੀ ਡਾਕੂਮੈਂਟਰੀ ‘ਤੇ ਆਧਾਰਿਤ ਹੈ, ਜਿਨ੍ਹਾਂ ਦੇ ਬੱਚਿਆਂ ਨੇ ਜ਼ੁਰਮ ਦਾ ਰਾਹ ਚੁਣਿਆ ਹੈ। ਇਸ ਤੋਂ ਇਲਾਵਾ ਪੁਲਸ ਵਿਭਾਗ ਵਲੋਂ ਆਪਣੀ ਪ੍ਰਾਪਤੀਆਂ ‘ਤੇ ਵੀ ਡਾਕੂਮੈਂਟਰੀ ਬਣਾਈ ਜਾ ਰਹੀ ਹੈ। ਇਸ ਸਬੰਧੀ ਇਕ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਨੂੰ ਕੋਈ ਇਕ ਵਿਅਕਤੀ ਨਾ ਤਾਂ ਕੰਟਰੋਲ ਕਰ ਸਕਦਾ ਹੈ ਅਤੇ ਨਾ ਹੀ ਸਮਾਜ ਵਿਰੋਧੀ ਤੱਤਾਂ ਨੂੰ ਬਲਾਕ ਕਰ ਸਕਦਾ ਹੈ। ਇਸ ਦਾ ਸਿਰਫ ਇੱਕੋ ਹੱਲ ਹੈ ਕਿ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਦੀ ਜਗ੍ਹਾ ਸਹੀ ਜਾਣਕਾਰੀ ਫੈਲਾਈ ਜਾਵੇ। ਅਫਸਰ ਨੇ ਦੱਸਿਆ ਕਿ ਇਹ ਸੋਸ਼ਲ ਮੀਡੀਆ ਹੀ ਸੀ, ਜਿਸ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 20 ਘਟਨਾਵਾਂ ਦੱਸੀਆਂ ਗਈਆਂ ਸਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਗਿਆ ਸੀ, ਜਦੋਂ ਕਿ ਇਹ ਸਿਰਫ 2 ਘਟਨਾਵਾਂ ਹੀ ਸਨ।

Share Button

Leave a Reply

Your email address will not be published. Required fields are marked *