Thu. Jul 18th, 2019

ਹੁਣ ਵੱਡੀ ਸੰਖਿਆ ਦੇ ਵਿਚ ਵਿਦੇਸ਼ੀ ਵਿਦਿਆਰਥੀ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਦੇ ਨਜ਼ਰ ਆਉਣਗੇ

ਹੁਣ ਵੱਡੀ ਸੰਖਿਆ ਦੇ ਵਿਚ ਵਿਦੇਸ਼ੀ ਵਿਦਿਆਰਥੀ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਦੇ ਨਜ਼ਰ ਆਉਣਗੇ

ਅੰਮ੍ਰਿਤਸਰ 4 ਅਪ੍ਰੈਲ (ਨਿਰਪੱਖ ਕਲਮ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਦੇ ਵਿਚ ਇਸ ਵਿੱਦਿਆਕ ਸੈਂਸਨ ਤੋਂ ਵਿਦੇਸੀ ਵਿਦਿਆਰਥੀਆਂ ਨੇ ਵੱਡੀ ਸੰਖਿਆ ਵਿਚ ਦਾਖ਼ਲੇ ਦੇ ਲਈ ਅਪਣੀ ਇੱਛਾ ਪ੍ਰਗਟਾਈ ਹੈ। ਗੁਰੂ ਨਾਨਕ ਦੇਵ ਯੂਨਵਿਰਸਿਟੀ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਰਾਹ ਖੋਲ੍ਹਣ ਵਾਸਤੇ ਐਜੂਕੇਸ਼ਨ ਕੰਸਲਟੈਂਟਸ ਆਫ ਇੰਡੀਆ ਲਿਮਟਿਡ ਕੰਪਨੀ ਦੇ ਨਾਲ ਸਮਝੋਤਾ ਵੀ ਸਹੀਬੰਦ ਹੋ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਦੋਵਾਂ ਪਾਸਿਆ ਦੇ ਉੱਚ ਅਧਿਕਾਰੀਆ ਵੱਲੋਂ ਮੀਟਿੰਗ ਕਰਨ ਉਪਰੰਤ ਸਮਝੋਤੇ ਤੇ ਦਸਖ਼ਤ ਕੀਤੇ ਗਏ।ਇਸ ਸਮੇਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ, ਯੂਨੀਵਰਸਿਟੀ ਦੇ ਰਜਿਸਟਰਾਰ ਕੇ.ਐਸ.ਕਾਹਲੋਂ ਅਤੇ ਐਜੂਕੇਸਨ.ਸੀ.ਆਈ.ਐਲ ਦੇ ਐਗਜ਼ੀਕਿਊਟ ਡਾਇਰੈਕਟਰ ਮਿਸ਼ਟਰ ਮਨੋਜ ਕੁਮਾਰ ਤੋਂ ਇਲਾਵਾ ਦੋਵੇਂ ਸੰਸਥਾਵਾਂ ਦੇ ਹੋਰ ਵੀ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਐਜੂਕੇਸ਼ਨ ਕੰਸਲਟੈਂਟਸ ਆਫ ਇੰਡੀਆ ਲਿਮਟਿਡ ਕੰਪਨੀ ਦੇ ਨਾਲ ਸਮਝੋਤੇ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਗਜ਼ੀਕਿਊਟ ਡਾਇਰੈਕਟਰ ਮਿਸ਼ਟਰ ਮਨੋਜ ਕੁਮਾਰ ਨੇ ਦੱਸਿਆ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਦਾਖ਼ਲੇ ਲੈਣ ਦੀ ਵੱਧ ਰਹੀ ਦਿਲਚਸਪੀ ਨੂੰ ਧਿਆਨ ਵਿਚ ਰੱਖ ਕੇ ਇਹ ਸਮਝੌਤਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਐਕਟ 1956 ਦੇ ਤਹਿਤ ਐਜੂਕੇਸਨ.ਸੀ.ਆਈ.ਐਲ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਭਾਰਤ ਸਰਕਾਰ ਨਾਲ ਸਬੰਧਿਤ ਹੈ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦਿਵਾਏਗੀ।ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੇ ਵਿਚ ਇਕ ਉੱਚਾ ਮੁਕਾਮ ਹਾਸ਼ਲ ਹੈ। ਵਿਦਿਆਰਥੀਆਂ ਨੇ ਉਚੇਰੀ ਸਿੱਖਿਆ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸਭ ਤੋਂ ਵੱਧ ਆਪਣਾ ਭਰੋਸਾ ਪ੍ਰਗਟਾਇਆ ਹੈ। ਅੰਤਰ-ਰਾਸ਼ਟਰੀ ਮਿਆਰਾ ਤੇ ਵੀ ਯੂਨੀਵਰਸਿਟੀ ਪੂਰਾ ਉਤਰਨ ਦੇ ਕਾਰਨ ਇਹ ਸਮਝੋਤਾ ਸਹੀਬੰਦ ਹੋ ਸਕਿਆ ਹੈ। ਉਹਨਾਂ ਨੇ ਆਸ ਪ੍ਰਗਟਾਈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਤੋਂ ਬਾਅਦ ਯੂਨੀਵਰਸਿਟੀ ਦਾ ਉਚੇਰੀ ਸਿੱਖਿਆ ਦੇ ਖੇਤਰ ਵਿਚ ਹੋਰ ਵੀ ਮਿਆਰ ਵਧੇਗਾ।ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆ ਮਨੋਜ ਕੁਮਾਰ ਨੇ ਅੱਗੇ ਕਿਹਾ ਕਿ ਐਜੂਕੇਸਨ.ਸੀ.ਆਈ.ਐਲ ਵਿਦੇਸ਼ੀ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੇੜੇ ਲਿਆਉਣ ਦੇ ਲਈ ਆਪਣੇ ਪੱਧਰ ਤੇ ਹੋਰ ਵੀ ਉਪਰਾਲੇ ਕਰੇਗੀ।ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਦੁਨੀਆਂ ਦੀ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀ ਹੈ।ਇਹ ਸਿੱਖਿਆ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਰਾਂਹੀ ਪ੍ਰਦਾਨ ਕੀਤੀ ਜਾ ਰਹੀ ਹੈ। ਜਿਸ ਦਾ ਕੰਟਰੋਲ ਅਤੇ ਫੰਡਿੰਗ ਸਿਸਟਮ ਕੇਂਦਰੀ, ਰਾਜ ਅਤੇ ਸਥਾਨਕ ਪੱਧਰ ਤੇ ਹੁੰਦਾ ਹੈ। ਤੀਜੇ ਪੱਧਰ ਦੇੇ ਮੁੱਖ ਗਵਰਨਿੰਗ ਬਾਡੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਇੰਡੀਆ) ਹੈ ਜੋ ਇਸਦੇ ਮਿਆਰਾਂ ਨੂੰ ਲਾਗੂ ਕਰਦੀ ਹੈ । ਕੇਂਦਰ ਸਰਕਾਰ ਨੂੰ ਸਲਾਹ ਦੇਣ ਦੇ ਨਾਲ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਤਾਲਮੇਲ ਬਿਠਾਉਣ ਵਿਚ ਵੀ ਮਦਦ ਕਰਦੀ ਹੈ। +2 ਕਰਨ ਦੇ ਬਾਅਦ ਵਿਦਿਆਰਥੀ ਸਾਇੰਸ ਜਾਂ ਪੇਸ਼ਾਵਰ ਕੋਰਸ ਜਿਵੇਂ ਕਿ ਇੰਜੀਨੀਅਰਿੰਗ, ਫਾਰਮੇਸੀ ਜਾਂ ਮੈਡੀਕਲ ਆਦਿ ਡਿਗਰੀ ਕੋਰਸਾਂ ਵਿੱਚ ਦਾਖ਼ਲਾਂ ਲੈ ਸਕਦੇ ਹਨ। ਉਹਨਾਂ ਕਿਹਾ ਕਿ ਇਸ ਸਮਝੋਤੇ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਕਾਫੀ ਲਾਭ ਪੁੱਜੇਗਾ।ਉਹਨਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੇ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਮਿਆਰਾਂ ਦੇ ਅਨੁਸਾਰ ਸਾਰੀਆਂ ਸਹੂਲਤਾਂ ਉਪਲਬੱਧ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50 ਸਾਲਾਂ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ।
ਯੂਨੀਵਰਸਿਟੀ ਉਦਯੋਗ ਲਿੰਕੇਜ਼ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ “ਸ਼੍ਰੇਣੀ 1” ਦਾ ਪ੍ਰਾਪਤ ਦਰਜੇ ਦੇ ਕਾਰਨ ਇਹ ਸਮਝੌਤਾ ਸਿਰੇ ਚੜ੍ਹਿਆ ਹੈ। ਇਸ ਸਮਝੌਤੇ ਦਾ ਆਉਣ ਵਾਲੇ ਸਮੇਂ ਵਿਚ ਕਾਫੀ ਲਾਭ ਪੁੱਜੇਗਾ।ਪੰਜਾਬ ਦੀ ਇਕੋ-ਇਕ ਯੂਨੀਵਰਸਿਟੀ ਹੈ ਜਿਸ ਨੂੰ ਉੱਚਤਮ ਸ੍ਰੇਣੀ ਦਾ ਦਰਜਾ ਪ੍ਰਾਪਤ ਹੈ।ਉਹਨਾਂ ਨੇ ਯੂਨੀਵਰਸਿਟੀ ਦੀਆਂ ਹੋਰ ਪ੍ਰਾਪਤੀਆਂ ਗਿਣਾਉਦਿਆਂ ਦੱਸਿਆ ਕਿ ਇਸ ਸਾਲ ਜੋਨਲ ਅਤੇ ਕੌਮੀ ਪੱਧਰ `ਤੇ ਯੂਥ ਫੈਸਟੀਵਲਾਂ ਦੇ ਵਿਚ ਯੂਨੀਵਰਸਿਟੀ ਦੀਆਂ ਟੀਮਾਂ ਜੇਤੂ ਜੇਤੂ ਰਹੀਆਂ, ਉੱਥੇ ਇਕ ਲੱਖ ਤੋਂ ਵੀ ਵੱਧ ਅੰਕਾਂ ਦੇ ਨਾਲ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਦੇ ਕਾਰਨ ਇਸ ਸਾਲ ਦੇਸ਼ ਦੀ ਖੇਡਾਂ ਦੀ ਸਭ ਤੋਂ ਮਿਆਰੀ “ਮੌਲਾਨਾ ਅਬਦੁੱਲ ਕਲਾਮ ਆਜ਼ਾਦ” ਟਰਾਫੀ 23 ਵਾਰ ਪ੍ਰਾਪਤ ਹੋਈ ਹੈ ਅਤੇ ਯੂਨੀਵਰਸਿਟੀ ਨੂੰ ਦੇਸ਼ ਦੀ ਸੱਵਛਤਾਦੇ ਸੰਦਰਭ ਵਿਚ ਦੂਸਰਾ ਸਥਾਨ ਹਾਸਲ ਹੈ। ਉਹਨਾਂ ਕਿਹਾ ਇਸ ਸਮਝੋਤੇ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿਚ ਇਕ ਨਵੀਂ ਪ੍ਰੰਪਰਾ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *

%d bloggers like this: