ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਹੁਣ ਲਸਣ ਨੇ ਵਿਗਾੜਿਆ ਖਾਣੇ ਦਾ ਸਵਾਦ

ਹੁਣ ਲਸਣ ਨੇ ਵਿਗਾੜਿਆ ਖਾਣੇ ਦਾ ਸਵਾਦ

ਰਸੋਈ ਦਾ ਬਜਟ ਅਜੇ ਪਟੜੀ ‘ਤੇ ਆਉਣ ਦਾ ਨਾਮ ਨਹੀਂ ਲੈ ਰਿਹਾ ਹੈ। ਕਦੇ ਪਿਆਜ਼ ਅਤੇ ਕਦੇ ਟਮਾਟਰ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।

ਉਥੇ ਹੀ ਲਸਣ ਦੀ ਮਹਿੰਗਾਈ ਨੇ ਖਾਣੇ ਦਾ ਸਵਾਦ ਵਿਗਾੜ ਦਿੱਤਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਦੁਕਾਨਾਂ ‘ਤੇ ਲਸਣ 300 ਰੁਪਏ ਕਿੱਲੋ ਤੱਕ ਵਿਕ ਰਿਹਾ ਹੈ। ਹਾਲਾਂਕਿ ਲਸਣ ਦੇ ਥੋਕ ਭਾਅ ‘ਚ ਬੀਤੇ 2 ਹਫਤਿਆਂ ‘ਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ ਪਰ ਰਿਟੇਲ ‘ਚ ਲਸਣ 250-300 ਰੁਪਏ ਪ੍ਰਤੀ ਕਿੱਲੋ ਮਿਲਣ ਲੱਗਾ ਹੈ, ਜੋ 2 ਹਫਤੇ ਪਹਿਲਾਂ 150-200 ਰੁਪਏ ਪ੍ਰਤੀ ਕਿੱਲੋ ਸੀ।

ਦੇਸ਼ ‘ਚ ਇਸ ਸਾਲ ਲਸਣ ਦਾ ਉਤਪਾਦਨ ਪਿਛਲੇ ਸਾਲ ਨਾਲੋਂ 76 ਫੀਸਦੀ ਜ਼ਿਆਦਾ ਰਹਿਣ ਦੇ ਬਾਵਜੂਦ ਇਸ ਦੇ ਮੁੱਲ ‘ਚ ਬੇਤਹਾਸ਼ਾ ਵਾਧਾ ਹੋਇਆ ਹੈ। ਉਧਰ ਲਸਣ ਦੇ ਪ੍ਰਮੁੱਖ ਉਤਪਾਦਕ ਸੂਬੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਰਿਟੇਲ ‘ਚ ਭਾਅ 200 ਰੁਪਏ ਕਿੱਲੋ ਤੋਂ ਜ਼ਿਆਦਾ ਹੀ ਹੈ।

Leave a Reply

Your email address will not be published. Required fields are marked *

%d bloggers like this: