ਹੁਣ ਭਾਰਤ ‘ਚ ਹੀ ਬਣਨਗੇ ਆਈਫੋਨ, 2500 ਕਰੋੜ ਦਾ ਲੱਗੇਗਾ ਪਲਾਂਟ

ਹੁਣ ਭਾਰਤ ‘ਚ ਹੀ ਬਣਨਗੇ ਆਈਫੋਨ, 2500 ਕਰੋੜ ਦਾ ਲੱਗੇਗਾ ਪਲਾਂਟ

ਐਪਲ ਦੀ ਸਭ ਤੋਂ ਮਹਿੰਗੀ ਸੀਰੀਜ-ਐਕਸ ਅਗਲੇ ਸਾਲ ਤੋਂ ਭਾਰਤ ‘ਚ ਹੀ ਬਣਨੇ ਸ਼ੁਰੂ ਹੋ ਜਾਣਗੇ। ਇਸ ਦਾ ਖ਼ੁਲਾਸਾ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ‘ਚ ਕੀਤਾ ਹੈ। ਰਾਈਟਰਸ ਮੁਤਾਬਕ ਤਾਇਵਾਨ ਦੀ ਕਾਨਟ੍ਰੈਕਟ ਮੈਨੂਫੈਕਚਰਿੰਗ ਕੰਪਨੀ ਫਾਕਸਕੌਨ 2019 ‘ਚ ਆਈਫੋਨ ਦੀ ਅਸੈਂਬਲਿੰਗ ਸ਼ੁਰੂ ਕਰ ਰਹੀ ਹੈ।

ਖ਼ਬਰਾਂ ਨੇ ਕਿ ਫਾਕਸਕੌਨ ਨੇ ਤਮਿਲਨਾਡੂ ਦੇ ਸ਼੍ਰੀਪੇਰੂਬੰਦੂਰ ‘ਚ ਪਲਾਂਟ ‘ਤੇ 2500 ਕਰੋੜ ਰੁਪਏ ਖਰਚ ਕਰਨ ਦੀ ਤਿਆਰੀ ਕੀਤੀ ਹੈ। ਇਸ ਦੇ ਨਾਲ 25,000 ਨੌਕਰੀਆਂ ਵੀ ਮਿਲਣ ਦੀ ਉਮੀਦ ਹੈ। ਅਜੇ ਤਾਂ ਚੀਨ ਦੇ ਪਲਾਂਟ ‘ਚ ਆਈਫੋਨ ਦੀ ਅਸੈਂਬਲਿੰਗ ਹੁੰਦੀ ਹੈ। ਇਸ ਕਾਰਨ ਫੋਨ ਦੀਆਂ ਕੀਮਤਾਂ ਵੀ ਵੱਧ ਹਨ। ਭਾਰਤ ‘ਚ ਅਸੈਂਬਲਿੰਗ ਹੋਣ ਨਾਲ ਇਨ੍ਹਾਂ ਦੀਆਂ ਕੀਮਤਾਂ ਵੀ ਘਟ ਜਾਣਗੀਆਂ।

ਐਪਲ ਨੇ ਇਸ ਸਾਲ ਆਪਣੀ ਐਕਸ ਸੀਰੀਜ ਦੇ ਤਿੰਨ ਫੋਨ ਲੌਂਚ ਕੀਤੇ, ਜਿਨ੍ਹਾਂ ਨੂੰ ਭਾਰਤ ‘ਚ ਲੋਕਾਂ ਨੇ ਕੁਝ ਖਾਸ ਪਸੰਦ ਨਹੀਂ ਆਏ ਜਿਨ੍ਹਾਂ ਦਾ ਕਾਰਨ ਇਸ ਸੀਰੀਜ਼ ਦਾ ਮਹਿੰਗਾ ਹੋਣਾ ਹੈ ਪਰ ਭਾਰਤ ‘ਚ ਜਦੋਂ ਆਈਫੋਨ ਬਣਨੇ ਸ਼ੁਰੂ ਹੋ ਜਾਣਗੇ ਤਾਂ ਫੋਨ ਦੀਆਂ ਕੀਮਤਾਂ ‘ਚ ਵੀ ਕਮੀ ਆਵੇਗੀ।

Share Button

Leave a Reply

Your email address will not be published. Required fields are marked *

%d bloggers like this: