ਹੁਣ ਭਦੌੜ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਵੀ ਝਾੜੂ ਚੁੱਕਿਆ

ss1

ਹੁਣ ਭਦੌੜ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਵੀ ਝਾੜੂ ਚੁੱਕਿਆ

26-30 (1)

ਤਪਾ ਮੰਡੀ, 25 ਜੁਲਾਈ (ਨਰੇਸ਼ ਗਰਗ) ਪੰਜਾਬ ਅੰਦਰ ਤੀਜੀ ਧਿਰ ਵਜੋਂ ਉਭਰ ਰਹੀ ਆਮ ਆਦਮੀ ਪਾਰਟੀ ਵਿੱਚ ਵੱਖ-ਵੱਖ ਪਾਰਟੀਆਂ ਵਿਚੋਂ ਦਿੱਗਜ ਨੇਤਾਵਾਂ ਦੇ ਆਉਣ ਦਾ ਤਾਂਤਾ ਲੱਗਿਆ ਹੋਇਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖੈਰਾ ਮਗਰੋਂ ਭਾਜਪਾ ਦੇ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ, ਅਕਾਲੀ ਦਲ ਦੇ ਪ੍ਰਗਟ ਸਿੰਘ ਅਤੇ ਇੰਦਰਬੀਰ ਬੁਲਾਰਿਆ ਦੇ ਦਾਖਲੇ ਦੀ ਚੱਲ ਰਹੀ ਗੰਢਤੁਪ ਅਜੇ ਵਿਚਾਲੇ ਹੈ, ਇਸੇ ਦੌਰਾਨ ਹੀ ਹਲਕਾ ਭਦੌੜ (ਰਾਖਵੇਂ) ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੈਂਬਰ ਸ਼੍ਰੋਮਣੀ ਕਮੇਟੀ ਰਹਿ ਚੁੱਕੇ ਸ੍ਰ ਅਮਰ ਸਿੰਘ ਬੀ ਏ ਭਦੌੜ ਨੇ ਹੁਣ ਤੱਕੜੀ ਦਾ ਪਾੜਸਾ ਛੱਡਕੇ ਝਾੜੂ ਚੁੱਕ ਲਿਆ ਹੈ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨਿਰਸਵਾਰਥ ਇੱਕ ਵਰਕਰ ਦੇ ਰੂਪ ਵਿੱਚ ਪਾਰਟੀ ਦੇ ਸੇਵਾ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਹਲਕਾ ਭਦੌੜ ਅੰਦਰ ਅਕਾਲੀ ਦਲ ਦੀ ਸਾਂਖ ਦਿਨੋਂ-ਦਿਨ ਡਿੱਗ ਰਹੀ ਹੈ। ਜਿਸ ਦੇ ਮੁਖ ਜਿੰਮੇਵਾਰ ਇਥੋਂ ਦੇ ਹਲਕਾ ਇੰਚਾਰਜ ਵੀ ਹਨ, ਕਿਉਂਕਿ ਉਹ ਅਕਾਲੀ ਦਲ ਅੰਦਰ ਬਤੌਰ ਵਰਕਰ ਨਹੀਂ ਸਗੋਂ ਬਤੌਰ ਅਫਸਰ ਵਿਚਰ ਰਹੇ ਹਨ। ਜਿਸ ਕਾਰਨ ਮੇਹਨਤੀ ਵਰਕਰਾਂ ਦਾ ਦਮ ਘੁਟ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਅਹੁਦੇਦਾਰ ਢੁੱਕਵੇਂ ਸਮੇਂ ਤੇ ਪਾਰਟੀ ਨੂੰ ਅਲਵਿਦਾ ਆਖਕੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਝਾੜੂ ਚੁੱਕਣਗੇ। ਸ੍ਰ ਬੀ ਏ ਨੇ ਕਿਹਾ ਕਿ ਹਲਕਾ ਭਦੌੜ ਤੋਂ ਅਕਾਲੀ ਦਲ ਅਤੇ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।

Share Button

Leave a Reply

Your email address will not be published. Required fields are marked *