ਹੁਣ ਬਿਨਾ ਤਾਰ ਤੋਂ ਪਹੁੰਚੇਗੀ ਬਿਜਲੀ …

ss1

ਹੁਣ ਬਿਨਾ ਤਾਰ ਤੋਂ ਪਹੁੰਚੇਗੀ ਬਿਜਲੀ …

japanese-mitsubishi-heavy-industries-transmitted-electricity-wires-wovow-org-01-696x435

ਜਾਪਾਨ ਦੇ ਵਿਗਿਆਨੀਆਂ ਨੇ ਬਹੁ-ਸੂਖਸਮ ਤਰੰਗਾਂ ਦੀ ਵਰਤੋਂ ਕਰਦੇ ਹੋਏ 10 ਕਿਲੋਵਾਟ ਬਿਜਲੀ ਨੂੰ 500 ਮੀਟਰ ਦੂਰ ਭੇਜਿਆ । ਪ੍ਰਯੋਗ ਦੀ ਸਫਲਤਾ ਦਾ ਦਾਵਾ ਕਰਦੇ ਹੋਏ ਮਿਟਸੁਬਿਸ਼ੀ ਹੇਵੀ ਇੰਡਸਟਰੀਜ਼ ਨੇ ਕਿਹਾ, ‘ਅਪਣੇ ਪ੍ਰਯੋਗ ਦੇ ਜਰੀਏ ਅਸੀਂ ਸਾਬਿਤ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਬਿਨਾਂ ਤਾਰ ਤੋਂ ਬਿਜਲੀ ਭੇਜਣਾ ਸੰਭਵ ਹੈ’।

          ਮਿਟਸੁਬਿਸ਼ੀ ਦੇ ਬਿਆਨ ਜਾਪਾਨ ਦੀ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (ਜਾਕਸਾ) ਦੀ ਇਸੇ ਤਰਾਂ ਦੀ ਖੋਜ ਦੇ ਬਾਅਦ ਆਇਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਜਾਕਸਾ ਦੇ ਵਿਗਿਆਨੀਆਂ ਨੇ ਵੀ 100 ਫੀਸਦੀ ਅਚੁਕ ਤਰੀਕੇ ਨਾਲ 1.8 ਕਿਲੋਵਾਟ ਬਿਜਲੀ 55 ਮੀਟਰ ਦੂਰ ਭੇਜੀ ।

          ਤਕਨੀਕ ਨੂੰ ਬਿਹਤਰ ਕਰਕੇ ਭਵਿੱਖ ਵਿੱਚ ਆਸਮਾਨ ਤੋਂ ਧਰਤੀ ਤੇ ਬਿਜਲੀ ਭੇਜੀ ਜਾ ਸਕੇਗੀ । ਜਾਕਸਾ ਦੇ ਪ੍ਰਵਕਤਾ ਨੇ ਪ੍ਰਯੋਗ ਸਬੰਧੀ ਜਾਣਕਾਰੀ ਦਿੰਦੇ ਕਿਹਾ, ‘ਇਹ ਪਹਿਲਾ ਮੌਕਾ ਹੈ ਜਦੋਂ ਕੋਈ ਦੋ ਕਿਲੋਵਾਟ ਜਿੰਨੀ ਵੱਡੀ ਮਾਤਰਾ ‘ਚ ਬਿਜਲੀ ਨੂੰ ਮਾਈਕਰੋਵੇਵਜ ਦੇ ਜਰੀਏ ਇੱਕ ਛੋਟੇ ਟਾਰਗੇਟ ‘ਤੇ ਭੇਜਣ ‘ਚ ਸਫਲ ਹੋਇਆ ਹੈ, ਇਸਦੇ ਲਈ ਬੇਹੱਦ ਅਤਿਆਧੁਨਿਕ ਕੰਟ੍ਰੋਲ ਡਿਵਾਈਜ ਦਾ ਇਸਤੇਮਾਲ ਕੀਤਾ ਗਿਆ’।

          ਜਾਕਸਾ ਲੰਬੇ ਸਮੇਂ ਤੋਂ ਆਸਮਾਨ ਦੇ ਸੋਲਰ ਪਾਵਰ ਸਿਸਟਮ ਬਣਾਉਣ ਦੀ ਕੋਸ਼ਿਸ ਕਰ ਰਹੀ ਹੈ।  ਧਰਤੀ ਦੇ ਮੁਕਾਬਲੇ ਆਸਮਾਨ ਵਿੱਚ ਸੌਰ ਉਰਜਾ ਪੈਦਾ ਕਰਨ ਦੇ ਫਾਇਦੇ ਜਿਆਦਾ ਹਨ।  ਉੱਥੇ ਮੌਸਮ ਦੀ ਮਾਰ ਨਹੀਂ ਪਵੇਗੀ ਅਤੇ ਦਿਨ ਅਤੇ ਰਾਤ ਦਾ ਚੱਕਰ ਵੀ ਨਹੀਂ ਹੋਵੇਗਾ । ਅੰਤਰਰਾਸ਼ਟਰੀ ਸਪੇਸ ਸਟੇਸ਼ਨ ਅਤੇ ਕਈ ਹੋਰ ਇਨਸ਼ਾਨੀ ਉੱਪਗ੍ਰਹਿ ਲੰਬੇ ਸਮੇਂ ਤੋਂ ਆਸਮਾਨ ਵਿੱਚ ਸੌਰ ਊਰਜਾ ਦੀ ਮੱਦਦ ਨਾਲ ਹੀ ਬਿਜਲੀ ਇਕੱਠੀ ਕਰਦੇ ਹਨ। ਅਜਿਹੀ ਬਿਜਲੀ ਨੂੰ ਧਰਤੀ ਤੇ ਲਿਆਉਣਾ ਹੁਣ ਤੱਕ ਵਿਗਿਆਨੀਆਂ ਲਈ ਇੱਕ ਸੁਪਨਾਂ ਜਾਂ ਕਲਪਨਾ ਦੀ ਤਰਾਂ ਲੱਗਦਾ ਰਿਹਾ ਸੀ, ਪਰ ਜਾਪਾਨੀ ਵਿਗਿਆਨੀਆਂ ਦੀ ਖੋਜ ਦੱਸ ਰਹੀ ਹੈ ਕਿ ਇੱਕ ਦਿਨ ਇਨਸਾਨ ਆਸਮਾਨ ਤੋਂ ਧਰਤੀ ‘ਤੇ ਬਿਜਲੀ ਲਿਆ ਸਕਦਾ ਹੈ।  ਜਾਕਸਾ ਦੇ ਪ੍ਰਵਕਤਾ ਕਹਿੰਦੇ ਹਨ, “ਇਸ ਤਕਨੀਕ ਨੂੰ ਉਪਯੋਗ ‘ਚ ਲੈ ਕੇ ਆਉਣ ‘ਚ ਕਈ ਸਾਲਾਂ ਲੱਗ ਸਕਦੇ ਹਨ, ਸ਼ਾਇਦ 2040 ਤੱਕ ਜਾਂ ਇਸ ਤੋਂ ਵੀ ਬਾਅਦ”।

          ਵਿਗਿਆਨਿਕ ਇਸ ਰਾਹ ਦੀਆਂ ਚੁਣੌਤੀਆਂ ਤੋਂ ਵੀ ਵਾਕਿਫ ਹਨ। ਧਰਤੀ ਤੋਂ 36,000 ਕਿਲੋਮੀਟਰ ਦੂਰੀ ਤੇ ਸੋਲਰ ਪੈਨਲਾਂ ਦਾ ਢਾਂਚਾ ਸਥਾਪਿਤ ਕਰਨਾਂ ਅਤੇ ਉੱਥੌ ਧਰਤੀ ਤੱਕ ਬਿਜਲੀ ਲਿਆਉਣਾ ਸੌਖਾ ਨਹੀਂ ਹੈ। ਜਾਕਸਾ ਦੇ ਅਨੁਸਾਰ ਆਸਮਾਨ ਤੋਂ ਬਿਜਲੀ ਲਿਆਉਣ ਦੇ ਲਈ ਵਿਸ਼ਾਲ ਢਾਂਚੇ ਨੂੰ ਆਸਮਾਨ ਵਿੱਚ ਭੇਜਣਾ ਹੋਵੇਗਾ । ਇਸ ਨੂੰ ਬਣਾਉਣ ਲਈ ਅਤੇ ਰੱਖ-ਰਖਾਵ ਦੇ ਲਈ ਨਵੇਂ ਤਰੀਕੇ ਵੀ ਖੋਜਣੇ ਪੈਣਗੇ ।

          ਆਸਮਾਨ ਵਿੱਚ ਸੌਰ ਊਰਜਾ ਬਣਾਉਣ ਦਾ ਵਿਚਾਰ 1960 ਦੇ ਦਸ਼ਕ ਤੋਂ ਅਮਰੀਕੀ ਅਤੇ ਜਾਪਾਨੀ ਵਿਗਿਆਨੀਆਂ ਨੂੰ ਆਇਆ।  2009 ਵਿੱਚ ਜਾਪਾਨ ਨੇ ਇਸ ਪ੍ਰੋਜੈਕਟ ਨੂੰ ਵਿੱਤੀ ਮੱਦਦ ਦੇ ਕੇ ਸ਼ੁਰੂ ਕਰ ਦਿੱਤਾ । ਜਾਪਾਨ ਬਿਜਲੀ ਦੇ ਲਈ ਪ੍ਰਮਾਣੂ ਊਰਜਾ, ਕੋਲੇ ਅਤੇ ਜੈਵਿਕ ਈਧਨ ਤੇ ਨਿਰਭਰ ਹੈ। 2011 ਦੇ ਫੁਕੁਸਿਮਾ ਹਾਦਸੇ ਤੋਂ ਬਾਅਦ ਤੋਂ ਹੀ ਦੇਸ਼ ਵਿੱਚ ਪ੍ਰਮਾਣੂ ਊਰਜਾ ਨੂੰ ਲੈ ਕੇ ਬਹਿਸ ਹੋਈ ਹੈ। ਇਸੇ ਤਰਾਂ ਟੋਕੀਓ ਊਰਜਾ ਦੇ ਲਈ ਇੱਕ ਬਿਲਕੁਲ ਨਵਾਂ ਰਸਤਾ ਖੋਜਣਾ ਚਹੁੰਦਾ ਹੈ।

Share Button

Leave a Reply

Your email address will not be published. Required fields are marked *