ਹੁਣ ਫੁੱਲਾਂ ਨਾਲ ਮਹਿਕੇਗੀ ‘ਪੰਜਾਬ ਯੂਨੀਵਰਸਿਟੀ’

ss1

ਹੁਣ ਫੁੱਲਾਂ ਨਾਲ ਮਹਿਕੇਗੀ ‘ਪੰਜਾਬ ਯੂਨੀਵਰਸਿਟੀ’

ਪੰਜਾਬ ਯੂਨੀਵਰਸਿਟੀ (ਪੀ. ਯੂ.) ‘ਚ 14 ਤੋਂ 17 ਦਸੰਬਰ ਤੱਕ 3 ਦਿਨਾ 10ਵਾਂ ਗੁਲਦਾਊਦੀ ਸ਼ੋਅ ਯੂਨੀਵਰਸਿਟੀ ਦੇ ਬਾਗਵਾਨੀ ਵਿਭਾਗ ਵਲੋਂ ਪ੍ਰੋ. ਆਰ. ਸੀ. ਪਾਲ ਰੋਜ਼ ਗਾਰਡਨ ‘ਚ ਕੀਤਾ ਜਾਵੇਗਾ। ਹਾਰਟੀਕਲਚਰ ਵਿਭਾਗ ਦੇ ਡਵੀਜ਼ਨਲ ਇੰਜੀਨੀਅਰ ਅਨਿਲ ਠਾਕੁਰ ਨੇ ਦੱਸਿਆ ਕਿ ਪ੍ਰਦਰਸ਼ਨੀ ਵਾਲੀ ਜਗ੍ਹਾ ਨੂੰ ਅਪਾਹਜਾਂ ਦੇ ਅਨੁਕੂਲ ਬਣਾਇਆ ਗਿਆ ਹੈ। ਇਸ ਸਾਲ ਪ੍ਰਦਰਸ਼ਨੀ ‘ਚ ਪੌਦਿਆਂ ਦੀਆਂ 15 ਨਵੀਆਂ ਕਿਸਮਾਂ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਇੱਥੇ ਕੁੱਲ 4500 ਪੌਦੇ ਪ੍ਰਦਰਸ਼ਿਤ ਕੀਤੇ ਜਾਣਗੇ। ਪੀ. ਯੂ. ‘ਚ ਹੋਣ ਵਾਲੇ ਗੁਲਦਾਊਦੀ ਸ਼ੋਅ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਪੌਦਿਆਂ ‘ਤੇ ਫੁੱਲਾਂ ਦਾ ਜੀਵਨ ਸਿਰਫ 15 ਤੋਂ 20 ਦਿਨਾਂ ਦਾ ਹੀ ਹੁੰਦਾ ਹੈ। ਸ਼ੋਅ ਤੋਂ ਬਾਅਦ ਇਨ੍ਹਾਂ ਪੌਦਿਆਂ ਨੂੰ ਖਾਸ ਤਰ੍ਹਾਂ ਨਾਲ ਸਹੇਜ ਕੇ ਰੱਖਿਆ ਜਾਂਦਾ ਹੈ। ਇਨ੍ਹਾਂ ਨੂੰ ਸਾਰਾ ਸਾਲ ਪਾਣੀ ਦਿੱਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਨੂੰ ਅਗਲੀ ਵਾਰ ਦੇ ਸ਼ੋਅ ਲਈ ਫਿਰ ਤਿਆਰ ਕੀਤਾ ਜਾ ਸਕੇ। ਪੰਜਾਬ ਯੂਨੀਵਰਸਿਟੀ ਦੇ ਮਾਲੀ ਇਨ੍ਹਾਂ ਫੁੱਲਾਂ ਲਈ ਮਿਹਨਤ ਕਰਦੇ ਹਨ।

Share Button

Leave a Reply

Your email address will not be published. Required fields are marked *