Wed. Apr 24th, 2019

ਹੁਣ ਪੰਜਾਬ ਪੁਲਿਸ ਨਹੀਂ ਕਰੇਗੀ ਜੇਲਾਂ ਦੀ ਰਾਖੀ

ਹੁਣ ਪੰਜਾਬ ਪੁਲਿਸ ਨਹੀਂ ਕਰੇਗੀ ਜੇਲਾਂ ਦੀ ਰਾਖੀ

ਚੰਡੀਗੜ੍ਹ: ਜੇਲ੍ਹਾਂ ਦੀ ਸੁਰੱਖਿਆ ਹੁਣ ਪੰਜਾਬ ਪੁਲਿਸ ਨਹੀਂ ਬਲਕਿ ਨੀਮ ਫ਼ੌਜੀ ਬਲ ਸੀਆਈਐਸਐਫ ਦੇ ਜਵਾਨ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ ਜੇਲ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲਾਂ ਨੂੰ ਤੈਨਾਤ ਕਰਨ ਦੀ ਮੰਗੀ ਕੀਤੀ ਸੀ। ਕੇਂਦਰ ਨੇ ਪੰਜਾਬ ਦੀ ਇਹ ਮੰਗ ਪ੍ਰਵਾਨ ਕਰ ਲਈ ਹੈ ਤੇ ਸੂਬੇ ਵਿੱਚ ਸੀਆਈਐਸਐਫ ਦੀਆਂ ਦੋ ਕੰਪਨੀਆਂ ਭੇਜੀਆਂ ਜਾਣਗੀਆਂ ਜੋ ਜੇਲ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਗੀਆਂ।

ਜੇਲ੍ਹਾਂ CISF ਹਵਾਲੇ ਕਰਨ ਦੀ ਲੋੜ ਕਿਉਂ-

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ 19 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਉਦੋਂ ਮੁੱਖ ਮੰਤਰੀ ਨੇ ਜੇਲ੍ਹਾਂ ਵਿੱਚ ਗੈਂਗਸਟਰਾਂ ਤੇ ਖਾੜਕੂਆਂ ਦੇ ਜਾਲ ਨੂੰ ਵਧਣ ਤੋਂ ਰੋਕਣ ਲਈ ਜੇਲ੍ਹਾਂ ਦੀ ਸੁਰੱਖਿਆ ਕੇਂਦਰੀ ਏਜੰਸੀਆਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਸੀ।

ਕਿਹੜੀਆਂ ਜੇਲ੍ਹਾਂ ਦੀ ਸੁਰੱਖਿਆ ਕਰੇਗੀ CISF-

ਸੀਆਈਐਸਐਫ ਪੰਜਾਬ ਦੀਆਂ 10 ਉੱਚ ਸੁਰੱਖਿਆ ਜੇਲ੍ਹਾਂ ਦੀ ਸੁਰੱਖਿਆ ਸੰਭਾਲੇਗੀ, ਜਿਨ੍ਹਾਂ ਵਿੱਚ ਪਟਿਆਲਾ, ਨਾਭਾ, ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਜੇਲ੍ਹਾਂ ਸ਼ਾਮਲ ਹੋ ਸਕਦੀਆਂ ਹਨ।

CISF ਬਾਰੇ ਸੰਖੇਪ ਜਾਣਕਾਰੀ-

ਕੇਂਦਰੀ ਸਨਅਤੀ ਸੁਰੱਖਿਆ ਬਲ 1969 ਵਿੱਚ ਗਠਿਤ ਕੀਤਾ ਗਿਆ ਸੀ, ਜਿਸ ਦਾ ਮੁੱਖ ਮੰਤਵ ਵੱਡੇ ਕਾਰਖਾਨਿਆਂ ਦੀ ਸੁਰੱਖਿਆ ਕਰਨਾ ਸੀ। 1983 ਵਿੱਚ ਸੀਆਈਐਸਐਫ ਨੂੰ ਹਥਿਆਰਬੰਦ ਕਰ ਦਿੱਤਾ ਗਿਆ ਤੇ ਅੱਜ ਇਸ ਨੀਮ ਫ਼ੌਜੀ ਬਲ ਵਿੱਚ ਤਕਰੀਬਨ ਡੇਢ ਲੱਖ ਕਰਮਚਾਰੀ ਹਨ। ਸੀਆਈਐਸਐਫ ਏਅਰਪੋਰਟ ਵਰਗੇ ਅਤਿ ਸੁਰੱਖਿਆ ਵਾਲੇ ਜਨਤਕ ਸਥਾਨਾਂ ਦੀ ਸੁਰੱਖਿਆ ਦੇ ਨਾਲ ਨਾਲ ਸਟੀਲ ਪਲਾਂਟਾਂ, ਖਾਦ ਕਾਰਖਾਨਿਆਂ. ਤੇਲ ਰਿਫ਼ਾਈਨਰੀਆਂ, ਪਰਮਾਣੂੰ ਤੇ ਤਾਪ ਬਿਜਲੀ ਘਰਾਂ ਆਦਿ ਦੀ ਸੁਰੱਖਿਆ ਵੀ ਕਰਦੀ ਹੈ।

Share Button

Leave a Reply

Your email address will not be published. Required fields are marked *

%d bloggers like this: