ਹੁਣ ਨਹੀਂ ਖੜਕੇਗੀ ਖੁੱਲ੍ਹੀ ਗਿਲਾਸੀ, ਪ੍ਰਸ਼ਾਸਨ ਵਲੋਂ ਸਖ਼ਤ ਹਦਾਇਤਾਂ

ss1

ਹੁਣ ਨਹੀਂ ਖੜਕੇਗੀ ਖੁੱਲ੍ਹੀ ਗਿਲਾਸੀ, ਪ੍ਰਸ਼ਾਸਨ ਵਲੋਂ ਸਖ਼ਤ ਹਦਾਇਤਾਂ

ਚੰਡੀਗੜ੍ਹ, 07 ਸਤੰਬਰ : ਹੁਣ ਸੋਹਣੇ ਸ਼ਹਿਰ ਚੰਡੀਗੜ੍ਹ ‘ਚ ਨਹੀਂ ਖੜਕੇਗੀ ਖੁੱਲ੍ਹੀ ਗਿਲਾਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਪੱਬ ਤੇ ਬਾਰਾਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਹੈ ਕਿ ਸ਼ਰਾਬ ਦੀ ਵਰਤੋਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਅੱਜ ਜਾਰੀ ਆਰਡਰ ਵਿੱਚ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਨਾ ਸਿਰਫ 125 ਸ਼ਰਾਬ ਲਾਇਸੰਸ ਧਾਰਕਾਂ ਨੂੰ ਇਮਾਰਤ ਵਿੱਚ ਸ਼ਰਾਬ ਸੇਵਨ ਵਿਸ਼ਲੇਸ਼ਕ ਯੰਤਰ ਸਥਾਪਤ ਕਰਨ ਲਈ ਕਿਹਾ ਬਲਕਿ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਹੈ ਕਿ ਗਾਹਕ ਕਾਨੂੰਨੀ ਹੱਦਾਂ ਵਿੱਚ ਰਹਿ ਕੇ ਹੀ ਅਲਕੋਹਲ ਦੀ ਵਰਤੋਂ ਕਰੇ।
ਇੱਕ ਮੀਡੀਆ ਰਿਪੋਰਟ ਅਨੁਸਾਰ ਆਰਡਰ ਵਿੱਚ ਕਿਹਾ ਗਿਆ ਹੈ, “ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਹੱਦ ਤੋਂ ਜ਼ਿਆਦਾ ਸ਼ਰਾਬ ਦੀ ਵਰਤੋਂ ਦੇ ਮਾੜੇ ਨਤੀਜਿਆਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕਾਨੂੰਨੀ ਹੱਦਾਂ ਵਿੱਚ ਅਲਕੋਹਲ ਲੈਣ ਲਈ, ਆਰਡਰ ਜਾਰੀ ਹੋਣ ਤੋਂ ਸੱਤ ਦਿਨਾਂ ਦੇ ਅੰਦਰ ਲਾਇਸੰਸਸ਼ੁਦਾ ਅਹਾਤੇ ਵਿੱਚ ਸ਼ਰਾਬ ਸੇਵਨ ਵਿਸ਼ਲੇਸ਼ਕ ਯੰਤਰ ਲਾਇਆ ਜਾਵੇ। ਇਸ ਨਾਲ ਯਕੀਨੀ ਬਣਾਇਆ ਜਾਵੇ ਕਿ ਗਾਹਕਾਂ ਵੱਲੋਂ ਸ਼ਰਾਬ ਦੇ ਉਤਪਾਦਾਂ ਦੀ ਖਪਤ ਨੂੰ ਕਾਨੂੰਨੀ ਸੀਮਾਵਾਂ ਦੇ ਅੰਦਰ ਰੱਖਿਆ ਜਾਵੇ।” ਕਾਨੂੰਨ ਮੁਤਾਬਕ 100 ਮਿਲੀਲੀਟਰ ਖੂਨ ਵਿੱਚ ਸੀਮਤ 30 ਮਿਲੀਗ੍ਰਾਮ ਸ਼ਰਾਬ ਜਾਇਜ਼ ਹੈ।
13 ਸਤੰਬਰ ਤੱਕ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ, ਚੰਡੀਗੜ੍ਹ ਨੂੰ ਇੱਕ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਪੱਬ ਤੇ ਬਾਰ ਮਾਲਕ ਖੁੱਲ੍ਹੇਆਮ ਆਪਣੀ ਰਾਏ ਸੁਣਨ ਲਈ ਤਿਆਰ ਨਹੀਂ। ਉਹ ਕਹਿੰਦੇ ਹਨ ਕਿ ਆਰਡਰ ਵਿੱਚ ਦਿੱਤੇ ਆਦੇਸ਼ ਨੂੰ ਲਾਗੂ ਕਰਨਾ ਮੁਸ਼ਕਲ ਹੋਵੇਗਾ।

Share Button

Leave a Reply

Your email address will not be published. Required fields are marked *