ਹੁਣ ਤਲਵੰਡੀ ਸਾਬੋ ‘ਚ ਨਸ਼ੇ ਕਾਰਨ ਨੌਜਵਾਨ ਦੀ ਮੌਤ

ss1

ਹੁਣ ਤਲਵੰਡੀ ਸਾਬੋ ‘ਚ ਨਸ਼ੇ ਕਾਰਨ ਨੌਜਵਾਨ ਦੀ ਮੌਤ

 

ਤਲਵੰਡੀ ਸਾਬੋ : ਸਬ-ਡਵੀਜ਼ਨ ਤਲਵੰਡੀ ਸਾਬੋ ਵਿਖੇ ਚਿੱਟੇ ਕਾਰਨ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਤਲਵੰਡੀ ਸਾਬੋ ਦਾ ਨੌਜਵਾਨ ਲਵਪ੍ਰੀਤ ਖਾਨ ਬੱਬੂ ਇਕ ਹਫਤੇ ਤੋਂ ਹੀ ਨਸ਼ੇ ਦੇ ਜਾਲ ਵਿਚ ਫਸਿਆ ਸੀ, ਜਿਸ ਦੀ ਲਾਸ਼ ਬੀਤੀ ਦੇਰ ਸ਼ਾਮ ਇਕ ਬਾਗ ਦੇ ਕਿਨਾਰੇ ਮਿਲੀ। ਜਿਥੇ ਪਰਿਵਾਰ ਨੇ ਤਿੰਨ ਅਣਪਛਾਤੇ ਲੋਕਾਂ ‘ਤੇ ਉਸ ਨੂੰ ਓਵਰਡੋਜ਼ ਦੇਣ ਦੇ ਦੋਸ਼ ਲਗਾਏ ਹਨ, ਉਥੇ ਹੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਵਪ੍ਰੀਤ ਆਪਣੇ ਪਿੱਛੇ ਨੇ ਮਾਂ, ਪਿਤਾ, ਪਤਨੀ ਅਤੇ ਇਕ ਚਾਰ ਮਹੀਨੇ ਦੀ ਨੰਨੀ ਪਰੀ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰ ਮੁਤਾਬਕ ਕਈ ਦਿਨਾਂ ਤੋਂ ਉਸ ਨੂੰ ਤਿੰਨ ਨੌਜਵਾਨ ਗੱਡੀ ‘ਤੇ ਲੈ ਕੇ ਜਾਂਦੇ ਸਨ ਅਤੇ ਉਥੇ ਚਿੱਟੇ ਦਾ ਨਸ਼ਾ ਕਰਵਾਉਂਦੇ ਸਨ। ਇਸ ਸੰਬੰਧੀ ਪਰਿਵਾਰ ਨੂੰ ਵੀ ਬੀਤੇ ਦਿਨੀਂ ਉਸ ਸਮੇਂ ਪਤਾ ਲੱਗਾ ਜਦੋ ਉਸ ਦੀ ਲਾਸ਼ ਕੋਲੋਂ ਨਸ਼ੇ ਵਾਲੀਆਂ ਸਰਿੰਜਾ ਮਿਲੀਆਂ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸ ਨੂੰ ਨਸ਼ੇ ‘ਤੇ ਲਗਾਉਣ ਅਤੇ ਮਾਰਨ ਵਾਲੇ ਲੋਕਾਂ ਖਿਲਾਫ ਸਖਤ ਕਰਵਾਈ ਕੀਤੀ ਜਾਵੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਲਾਕੇ ਵਿਚ ਚਿੱਟਾ ਸ਼ਰੇਅਮ ਵਿੱਕ ਰਿਹਾ ਹੈ ਜਿਸ ਦਾ ਨਤੀਜਾ ਉਨ੍ਹਾਂ ਨੂੰ ਵੀ ਭੁਗਤਨਾ ਪਿਆ। ਉਧਰ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *