Wed. Jul 17th, 2019

ਹੁਣ ਟੈਸਟ ਟਿਊਬ ਗਾਵਾਂ ਦੇਣਗੀਆਂ 15 ਗੁਣਾ ਜ਼ਿਆਦਾ ਦੁੱਧ

ਹੁਣ ਟੈਸਟ ਟਿਊਬ ਗਾਵਾਂ ਦੇਣਗੀਆਂ 15 ਗੁਣਾ ਜ਼ਿਆਦਾ ਦੁੱਧ

ਹੁਣ ਆਈਵੀਐਫ, ਯਾਨੀ ਟੈਸਟ ਟਿਊਬ ਤਕਨੀਕ ਜ਼ਰੀਏ ਵੱਛੀਆਂ ਦਾ ਜਨਮ ਕਰਾਇਆ ਜਾ ਸਕੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਦੁਧਾਰੂ ਨਸਲ ਦੀਆਂ ਗਾਵਾਂ ਤੋਂ ਸਾਲ ਵਿੱਚ 30 ਵੱਛੀਆਂ ਪੈਦਾ ਕੀਤੀਆਂ ਜਾ ਸਕਣਗੀਆਂ ਜੋ ਅੱਗੇ ਜਾ ਕੇ 15 ਲੀਟਰ ਤਕ ਦੁੱਧ ਦੇਣ ਦੇ ਸਮਰਥ ਹੋਣਗੀਆਂ। ਚੰਗੀ ਨਸਲ ਦੀਆਂ ਗਾਵਾਂ ਦੇ ਓਵਮ ਜ਼ਰੀਏ 30 ਭਰੂਣ ਤਿਆਰ ਕੀਤੇ ਜਾ ਸਕਦੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤਕਨੀਕ ਨਾਲ ਜਨਵਰੀ 2020 ਤਕ ਵੱਛੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ।

ਦੱਸਿਆ ਜਾ ਰਿਹਾ ਹੈ ਕਿ ਇਸ ਤਕਨੀਕ ਨਾਲ ਪੈਦੀ ਹੋਣ ਵਾਲੀਆਂ ਗਾਵਾਂ 15 ਗੁਣਾ ਵੱਧ ਦੁੱਧ ਦੇ ਸਕਣਗੀਆਂ। ਦਰਅਸਲ ਚੰਗੀ ਨਸਲ ਦੀਆਂ ਗਾਵਾਂ ਦੇ ਭਰੂਣ ਨੂੰ ਉਸ ਦੇ ਸਰੀਰ ਵਿੱਚੋਂ ਬਾਹਰ ਕੱਢ ਕੇ ਕਿਸੇ ਪਰਖ ਨਲੀ ਵਿੱਚ ਰੱਖਿਆ ਜਾਂਦਾ ਹੈ। ਭਰੂਣ ਵਿਕਸਤ ਕਰਨ ਬਾਅਦ ਉਸ ਨੂੰ ਘੱਟ ਦੁੱਧ ਦੇਣ ਵਾਲੀਆਂ ਗਾਵਾਂ ਦੇ ਭਰੂਣ ਨਾਲ ਇੰਪਲਾਂਟ ਕਰ ਦਿੱਤਾ ਜਾਂਦਾ ਹੈ। ਮਸਲਨ ਜੇ ਇੱਕ ਗਾਂ ਇੱਕ ਕਿੱਲੋ ਦੁੱਧ ਦਿੰਦੀ ਹੈ ਤਾਂ ਉਸ ਤੋਂ ਪੈਦਾ ਹੋਣ ਵਾਲੀ ਵੱਛੀ 15 ਕਿੱਲੋ ਦੁੱਧ ਦਏਗੀ, ਯਾਨੀ 15 ਫੀਸਦੀ ਵੱਧ।

ਪਿਛਲੀ ਦਿਨੀਂ ਪੁਣੇ ਵਿੱਚ ਇਸ ਤਕਨੀਕ ਦਾ ਸਫਲ ਪ੍ਰੀਖਣ ਹੋ ਚੁੱਕਾ ਹੈ। ਦੁੱਧ ਦਾ ਉਤਪਾਦਨ ਵਧਾਉਣ ਲਈ ਹੁਣ ਪੂਰੇ ਦੇਸ਼ ਵਿੱਚ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾਏਗਾ। ਇਸ ਦੇ ਤਹਿਤ ਪੂਰੇ ਦੇਸ਼ ਵਿੱਚ ਮਾਰਚ 2019 ਤਕ ਲੈਬ ਸਥਾਪਤ ਕੀਤੀ ਜਾ ਰਹੀ ਹੈ ਜਿੱਥੇ ਜਨਵਰੀ 2020 ਤਕ ਵੱਛੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ। ਬ੍ਰਾਜ਼ੀਲਸ, ਅਮਰੀਕਾ, ਫਰਾਂਸ ਆਦਿ ਦੇਸ਼ਾਂ ਵਿੱਚ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾ ਚੁੱਕਾ ਹੈ।

ਵੱਛੀਆਂ ਤੋਂ ਇਲਾਵਾ ਲੈਬ ਵਿੱਚ 3 ਹਜ਼ਾਰ ਦੇਸੀ ਨਸਲ ਦੇ ਬਲ਼ਦ ਵੀ ਪੈਦਾ ਕੀਤੇ ਜਾਣਗੇ। ਮੌਜੂਗਦਾ ਸਾਡੇ ਦੇਸ਼ ਵਿੱਚ ਕੇਵਲ 600 ਬਲ਼ਦ ਹੀ ਮੌਜੂਦ ਹਨ, ਪਰ ਜ਼ਰੂਰਤ 5885 ਦੀ ਹੈ। 2021-2022 ਤਕ 3 ਹਜ਼ਾਰ ਬਲ਼ਦ ਤਿਆਰ ਕੀਤੇ ਜਾਣ ਦੀ ਟੀਚਾ ਹੈ।

Leave a Reply

Your email address will not be published. Required fields are marked *

%d bloggers like this: