ਹੁਣ ਜੇ ਕੇ ਸੀਮਿੰਟ ਵਾਲਿਆਂ ਨੇ ਛਾਪੇ ਗੁਰਬਾਣੀ ਦੇ ਗੁਟਕੇ ਤੇ ਇਸ਼ਤਿਹਾਰ

ss1

ਹੁਣ ਜੇ ਕੇ ਸੀਮਿੰਟ ਵਾਲਿਆਂ ਨੇ ਛਾਪੇ ਗੁਰਬਾਣੀ ਦੇ ਗੁਟਕੇ ਤੇ ਇਸ਼ਤਿਹਾਰ
ਗੁਟਕਾਂ ਸਹਿਬ ਛਾਪਣ ਤੇ ਛਪਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ: ਜੱਥੇਦਾਰ ਹਰਪ੍ਰੀਤ ਸਿੰਘ ਤਖਤ ਦਮਦਮਾ ਸਹਿਬ

ਰਾਮਪੁਰਾ ਫੂਲ , 13 ਦਸੰਬਰ ( ਦਲਜੀਤ ਸਿੰਘ ਸਿਧਾਣਾ )ਸਿੱਖ ਧਰਮ ਦੇ ਸਿਧਾਂਤ , ਮਰਯਾਦਾਂ ਅਤੇ ਗੁਰੂਬਾਣੀ ਤੇ ਲਗਾਤਾਰ ਵੱਖ ਵੱਖ ਢੰਗ ਤਰੀਕਿਆਂ ਰਾਹੀ ਹਮਲੇ ਕੀਤੇ ਜਾ ਰਹੇ ਹਨ । ਸਿੱਖ ਕੌਮ ਦੇ ਪਵਿੱਤਰ ਤੇ ਅਲਾਹੀ ਬਾਣੀ ਦੇ ਸੋਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਨਿੱਤਨੇਮ ਦੀ ਬਾਣੀ ਨੂੰ ਛਾਪਣ , ਛਪਾਉਣ ਦੇ ਸਾਰੇ ਅਧਿਕਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਕੋਲ ਹਨ । ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ । ਪ੍ਰਰਤੂੰ ਫੇਰ ਵੀ ਪ੍ਰਾਈਵੇਟ ਕੰਪਨੀਆਂ ਤੇ ਹੋਰ ਸੰਸਥਾਵਾਂ ਆਪਣੇ ਤੌਰ ਤੇ ਗੁਰਬਾਣੀ ਦੇ ਗੁਟਕੇ ਛਾਪ ਕੇ ਵੰਡਦੀਆ ਰਹਿੰਦੀਆਂ ਹਨ ਜਿੰਨਾ ਨੂੰ ਛਾਪਣ ਵੇਲੇ ਨਾ ਤਾ ਸ੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ ਜਾਦਾ ਤੇ ਨਾ ਹੀ ਉਹਨਾਂ ਨੂੰ ਛਾਪਣ ਤੋ ਬਾਅਦ ਸੁਧਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਭੇਜਿਆਂ ਜਾਂਦਾ ਜਿਸ ਕਾਰਨ ਇਹਨਾ ਚ ਅਨੇਕਾਂ ਸਬਦ ਜੋੜਾਂ ਦੀਆ ਗਲਤੀਆ ਰਹਿ ਜਾਦੀਆਂ ਹਨ ਤੇ ਸਰਧਾਵਾਨ ਸਿੱਖ ਇਸ ਨੂੰ ਉਸੇ ਤਰਾਂ ਗਲਤ ਉਚਾਰਨ ਕਰਕੇ ਪੜਦਾ ਰਹਿੰਦਾ ਹੈ ਜਿਸ ਕਾਰਨ ਬਾਅਦ ਚ ਪਤਾ ਲੱਗਣ ਤੇ ਉਹਨਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੱਚਦੀ ਹੈ। ਇਸ ਤੋ ਇਲਾਵਾ ਗੁਰਬਾਣੀ ਦੇ ਗੁਟਕਾਂ ਸਹਿਬ ਤੇ ਇਸਤਿਹਾਰ ਬਾਜੀ ਕਰਕੇ ਪਵਿੱਤਰ ਬਾਣੀ ਦੀ ਬੇਅਦਬੀਂ ਕੀਤੀ ਜਾ ਰਹੀ ਹੈ। ਅਜਿਹੀ ਹੀ ਇਸਤਿਹਾਰ ਬਾਜੀ ਵਾਲਾ ਗੁਟਕਾਂ ਸਹਿਬ ਰਾਮਪੁਰਾ ਫੂਲ ਦੇ ਗੁਰਦੁਆਰਾ ਸਹਿਬ ਮਹਿਰਾਜ ਕਲੌਨੀ ਦੇ ਗ੍ਰੰਥੀ ਸਿੰਘ ਪਾਸੋ ਮਿਲਿਆ ਜੋ ਸ੍ਰੀ ਜਪੁਜੀ ਸਹਿਬ ਦੀ ਬਾਣੀ ਦਾ ਹਿੰਦੀ ਚ ਜੇ ਕੇ ਸੀਮਿੰਟ ਕੰਪਨੀ ਦਾ ਛਾਪਿਆ ਹੋਇਆ ਹੈ ਜਿਸ ਦੇ ਸਰਵਰਕ ਤੇ ਕੰਪਨੀ ਦਾ ਲੋਗੋ ਤੇ ਅੰਦਰ ਦੇ ਪਹਿਲੇ ਪੰਨੇ ਤੇ ਕੰਪਨੀ ਦਾ ਇਸਤਿਹਾਰ ਛਾਪਿਆ ਹੋਇਆ ਇਸ ਤੇ ਨਾ ਤਾ ਕੋਈ ਕੰਪਨੀ ਦਾ ਪੂਰਾ ਪਤਾ ਨਾ ਹੀ ਕੋਈ ਸੰਪਰਕ ਨੰਬਰ ਤੇ ਨਾ ਹੀ ਛਾਪਣ ਤੇ ਛਪਾਉਣ ਵਾਲੀ ਕਿਸੇ ਪ੍ਰਿਟਿੰਗ ਪ੍ਰੈਸ਼ ਦਾ ਕੋਈ ਅਤਾ ਪਤਾ ਤੇ ਨਾ ਹੀ ਕੋਈ ਸਾਲ ਮਿਤੀ ਕੇ ਇਹ ਕਦੋ ਛਾਪ ਕੇ ਵੰਡੇ ਗਏ। ਇਸ ਦੇ ਅੰਦਰ ਸਬਦ ਜੋੜਾ ਚ ਗਲਤੀਆ ਕੀਤੀਆ ਹੋਈਆ ਹਨ ਜਿਸ ਦਾ ਗੰਭੀਰ ਨੋਟਿਸ ਲੈਣਾ ਬਣਦਾ ਹੈ ।ਇਸ ਸਬੰਧੀ ਜਦੋ ਤਖਤ ਸ੍ਰੀ ਦਮਦਮਾ ਸਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੋਬਾਇਲ ਤੇ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਤਰ੍ਹਾਂ ਗੁਰਬਾਣੀ ਦੇ ਗੁਟਕਾ ਸਹਿਬ ਛਾਪ ਕੇ ਵੰਡਣ ਵਾਲੀ ਕੰਪਨੀ ਤੇ ਕਾਰਵਾਈ ਕਰਨ ਲਈ ਇਹ ਮਸਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਧਿਆਨ ਚ ਲਿਆਦਾ ਜਾਵੇਗਾ ਤੇ ਇਸ ਤਰਾਂ ਅਣਅਧਿਕਾਰ ਤੌਰ ਤੇ ਛਾਪਣ ਵਾਲਿਆ ਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *