Sun. Nov 17th, 2019

ਹੁਣ ਜਮੀਨਾਂ ਦੀ ਰਜਿਸਟਰੀ ਕਰਵਾਉਣੀ ਹੋਵੇਗੀ ਆਸਾਨ,ਸਰਕਾਰ ਨੇ ਕਿਸਾਨ ਵੀਰਾਂ ਨੂੰ ਦਿੱਤੀ ਇਹ ਵੱਡੀ ਸਹੂਲਤ

ਹੁਣ ਜਮੀਨਾਂ ਦੀ ਰਜਿਸਟਰੀ ਕਰਵਾਉਣੀ ਹੋਵੇਗੀ ਆਸਾਨ,ਸਰਕਾਰ ਨੇ ਕਿਸਾਨ ਵੀਰਾਂ ਨੂੰ ਦਿੱਤੀ ਇਹ ਵੱਡੀ ਸਹੂਲਤ

ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਤਹਿਸੀਲਾਂ ਵਿਚ ਜ਼ਮੀਨ-ਜਾਇਦਾਦ ਦੀ ਰਜਿਸਟਰੀ ਲਈ ਆਮ ਲੋਕਾਂ ਦੀ ਵਰਤੋਂ ਵਿਚ ਆਉਣ ਵਾਲੇ 19 ਦਸਤਾਵੇਜ਼ਾਂ ਨੂੰ ਆਨ-ਲਾਈਨ ਕਰ ਦਿੱਤਾ ਗਿਆ ਹੈ | ਇਹ ਦਸਤਾਵੇਜ਼ ਵਿਭਾਗ ਦੀ ਵੈੱਬਸਾਈਟ ਤੋਂ ਬਿਲਕੁਲ ਮੁਫ਼ਤ ਅਤੇ ਆਸਾਨੀ ਨਾਲ ਡਾਊਨਲੋਡ ਕੀਤੇ ਜਾ ਸਕਦੇ ਹਨ | ਇਨ੍ਹਾਂ ਦਸਤਾਵੇਜ਼ਾਂ ਵਿਚ ਲੋੜ ਮੁਤਾਬਿਕ ਸੋਧ ਵੀ ਕੀਤੀ ਜਾ ਸਕਦੀ ਹੈ |

ਇਸ ਤੋਂ ਇਲਾਵਾ ਸਬ-ਰਜਿਸਟਰਾਰ (ਤਹਿਸੀਲਦਾਰ) ਦੇ ਦਫ਼ਤਰਾਂ ਵਿਚ ਕੰਮ ਕਰਵਾਉਣ ਲਈ ਜਾਣ ਵਾਲੇ ਲੋਕਾਂ ਦੇ ਜ਼ਿਹਨ ਵਿਚ ਜੋ ਸਵਾਲ ਹੁੰਦੇ ਹਨ, ਅਜਿਹੇ 23 ਸਵਾਲਾਂ ਦੇ ਜਵਾਬ ਵੀ ਵੈੱਬਸਾਈਟ ‘ਤੇ ਅੱਪਲੋਡ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ ਅਤੇ ਉਹ ਆਪਣਾ ਕੰਮ ਆਸਾਨੀ ਨਾਲ ਕਰਵਾ ਸਕਣ | ਸ੍ਰੀ ਸਰਕਾਰੀਆ ਨੇ ਕਿਹਾ ਕਿ ਮਾਲ ਵਿਭਾਗ ਦਾ ਅਤਿ ਆਧੁਨਿਕੀਕਰਨ ਕਰਨਾ ਉਨ੍ਹਾਂ ਦੀ ਪਹਿਲ ਹੈ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰੀਆਂ ਅਤੇ ਮੁਸ਼ਕਿਲ ਰਹਿਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ |

ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਲੋਕਾਂ ਵਲੋਂ ਰਜਿਸਟਰੀ ਨਾਲ ਸਬੰਧਿਤ ਜਿਹੜੇ ਦਸਤਾਵੇਜ਼ ਸਬ-ਰਜਿਸਟਰਾਰ ਦਫ਼ਤਰਾਂ ਵਿਚ ਤਸਦੀਕ ਕਰਵਾਉਣ ਲਈ ਪੇਸ਼ ਕੀਤੇ ਜਾਂਦੇ ਹਨ, ਉਹ ਡੀਡ ਰਾਈਟਰਾਂ (ਵਸੀਕਾ ਨਵੀਸਾਂ) ਜਾਂ ਵਕੀਲਾਂ ਕੋਲੋਂ ਲਿਖਵਾਏ ਜਾਂਦੇ ਹਨ | ਵਿਭਾਗ ਦੀ ਵੈੱਬਸਾਈਟ ਤੋਂ ਇਨ੍ਹਾਂ ਦਸਤਾਵੇਜ਼ਾਂ ਨੂੰ ਮੁਫ਼ਤ ਡਾਊਨਲੋਡ ਕਰ ਸਕਦਾ ਹੈ ਅਤੇ ਇਨ੍ਹਾਂ ਨੂੰ ਖ਼ੁਦ ਭਰ ਸਕਦਾ ਹੈ | ਇਸ ਨਾਲ ਲੋਕਾਂ ਦੀ ਵਸੀਕਾ ਨਵੀਸਾਂ ਉੱਤੇ ਨਿਰਭਰਤਾ ਘਟੇਗੀ ਅਤੇ ਉਨ੍ਹਾਂ ਦਾ ਖ਼ਰਚਾ ਵੀ ਘਟੇਗਾ |

ਆਨ-ਲਾਈਨ ਕੀਤੇ ਇਨ੍ਹਾਂ ਦਸਤਾਵੇਜ਼ਾਂ ਵਿਚ ਵਿੱਕਰੀ ਨਾਮਾ/ਬੈ ਨਾਮਾ, ਮੁਖ਼ਤਿਆਰ ਨਾਮਾ ਆਮ, ਗਹਿਣੇ ਨਾਮਾ ਬਿੱਲਾ ਕਬਜ਼ਾ, ਫਲੋਰ ਵਾਈਜ਼/ਫਲੈਟ ਦੀ ਰਜਿਸਟਰੀ, ਮਨਸੂਖ਼ੀ ਵਸੀਅਤ ਨਾਮਾ, ਮਨਸੂਖ਼ੀ ਮੁਖਤਾਰ ਨਾਮਾ ਆਮ, ਹਿਬਾ/ਦਾਨ ਪਾਤਰ ਨਾਮਾ, ਗਹਿਣੇ/ਰਹਿਣ ਨਾਮਾ ਕਬਜ਼ਾ, ਇਕਰਾਰ ਨਾਮਾ, ਤਕਸੀਮ ਨਾਮਾ, ਸੋਧ ਰਜਿਸਟਰੀ ਨਾਮਾ, ਵਸੀਅਤ ਨਾਮਾ, ਵਿੱਕਰੀ ਨਾਮਾ ਗਹਿਣੇ ਅਧੀਨ/ਬੈ ਬਕਾਇਦਗੀ ਰਹਿਣ, ਵਿੱਕਰੀ ਨਾਮਾ (ਗਹਿਣੇ ਦੇ ਹੱਕ), ਤਬਾਦਲਾ ਨਾਮਾ, ਪੱਟਾ/ਕਿਰਾਇਆ/ ਰੈਂਟ ਨਾਮਾ ਅਤੇ ਗੋਦ ਨਾਮਾ ਪ੍ਰਮੁੱਖ ਹਨ |

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: