ਹੁਣ ਚੰਡੀਗੜ੍ਹ ਤੋਂ ਭਰੋ ਵਿਦੇਸ਼ ਲਈ ਸਿੱਧੀ ਉਡਾਣ

ss1

ਹੁਣ ਚੰਡੀਗੜ੍ਹ ਤੋਂ ਭਰੋ ਵਿਦੇਸ਼ ਲਈ ਸਿੱਧੀ ਉਡਾਣ

ਚੰਡੀਗੜ੍ਹ: ਹੁਣ ਵਿਦੇਸ਼ ਲਈ ਦਿੱਲੀ ਜਾਣ ਦੀ ਲੋੜ ਨਹੀਂ। ਚੰਡੀਗੜ੍ਹ ਤੋਂ ਹੀ ਵਿਦੇਸ਼ ਲਈ ਸਿੱਧੀ ਉਡਾਰੀ ਮਾਰੋ। ਇੰਡੀਗੋ ਨੇ 26 ਸਤੰਬਰ ਤੋਂ ਦੁਬਈ ਲਈ ਪਹਿਲੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਕਾਬਲੇਗੌਰ ਹੈ ਕਿ ਮੁਹਾਲੀ ਵਿੱਚ ਇੰਟਰਨੈਸ਼ਨਲ ਏਅਰਪੋਰਟ ਬਣਨ ਦੇ ਬਾਵਜੂਦ 11 ਮਹੀਨਿਆਂ ਤੋਂ ਇੱਥੋਂ ਕੌਮਾਂਤਰੀ ਉਡਾਣਾਂ ਸ਼ੁਰੂ ਨਹੀਂ ਹੋ ਰਹੀਆਂ ਸਨ। ਇਹ ਮਾਮਲਾ ਹਾਈਕੋਰਟ ਵਿੱਚ ਵੀ ਪਹੁੰਚ ਗਿਆ ਸੀ। ਹੁਣ ਇੰਡੀਗੋ ਨੇ ਪਹਿਲ ਕਰਦਿਆਂ 26 ਸਤੰਬਰ ਤੋਂ ਕੌਮਾਂਤਰੀ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਇੰਡੀਗੋ ਨੇ ਸ਼ੁਰੂਆਤੀ ਪੇਸ਼ਕਸ਼ ਵਜੋਂ ਚੰਡੀਗੜ੍ਹ ਤੋਂ ਦੁਬਈ ਰਿਟਰਨ ਕਿਰਾਇਆ 9999 ਰੁਪਏ ਰੱਖਿਆ ਹੈ। ਦੁਬਈ ਤੋਂ ਚੰਡੀਗੜ੍ਹ ਲਈ ਇਹ ਉਡਾਣ ਦੁਬਈ ਦੇ ਸਮੇਂ ਅਨੁਸਾਰ ਸਵੇਰੇ 6.05 ‘ਤੇ ਰਵਾਨਾ ਹੋਏਗੀ ਤੇ ਚੰਡੀਗੜ੍ਹ ਤੋਂ ਸਵੇਰੇ 11.10 ‘ਤੇ ਪਹੁੰਚੇਗੀ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਦੁਬਈ ਲਈ ਉਡਾਣ ਸ਼ਾਮ 4.15 ‘ਤੇ ਚੱਲੇਗੀ ਤੇ ਸ਼ਾਮ 6.20 ‘ਤੇ ਦੁਬਈ ਪਹੁੰਚੇਗੀ। ਟਾਈਮ ਵਿੱਚ ਫਰਕ ਕਰਕੇ ਭਾਰਤ ਤੇ ਦੁਬਈ ਦੇ ਸਮੇਂ ਵਿੱਚ ਡੇਢ ਘੰਟੇ ਦਾ ਫਰਕ ਹੈ।

Share Button

Leave a Reply

Your email address will not be published. Required fields are marked *