ਹੁਣ ਚੌਵੀ ਘੰਟਿਆਂ ‘ਚ ਅਜਿਹੇ ਮਕਾਨ ਤਿਆਰ ਕਰੇਗਾ 3-D ਪ੍ਰਿੰਟਰ

ss1

ਹੁਣ ਚੌਵੀ ਘੰਟਿਆਂ ‘ਚ ਅਜਿਹੇ ਮਕਾਨ ਤਿਆਰ ਕਰੇਗਾ 3-D ਪ੍ਰਿੰਟਰ

1-House-constructed-by-3D-printer-compressedਅਮਰੀਕੀ ਉਸਾਰੀ ਕੰਪਨੀ ਆਈਕਨ ਨੇ ਘਰ ਉਸਾਰਨ ਦਾ ਨਵਾਂ ਤੇ ਤੇਜ਼ ਤਰਾਰ ਤਰੀਕਾ ਖੋਜ ਲਿਆ ਹੈ।
ਕੰਪਨੀ ਨੇ ਦਾਅਵਾ ਕੀਤਾ ਹੈ ਕਿ 3-D ਪ੍ਰਿੰਟਿੰਗ ਤਕਨੀਕ ਰਾਹੀਂ ਇੱਕ ਮੰਜ਼ਲਾ ਘਰ ਦੀ ਉਸਾਰੀ ਬੜੇ ਸੌਖੇ ਢੰਗ ਨਾਲ ਤੇ 24 ਘੰਟਿਆਂ ਵਿੱਚ ਪੂਰੀ ਕੀਤੀ ਜਾ ਸਕਦੀ ਹੈ। ਆਈਕਨ ਕੰਪਨੀ ਨੇ ਇਹ ਦਾਅਵਾ 800 ਵਰਗ ਫੁੱਟ ਵਿੱਚ ਇਹ ਇੱਕ ਮੰਜ਼ਲਾ ਮਕਾਨ ਉਸਾਰ ਕੇ ਪੂਰਾ ਕਰ ਵਿਖਾਇਆ।
ਕੰਪਨੀ ਮੁਤਾਬਕ ਇਸ ਤਕਨੀਕ ਰਾਹੀਂ ਇੱਕ ਅਜਿਹਾ ਮਕਾਨ ਬਣਾਉਣ ਦੀ ਲਾਗਤ ਤਕਰੀਬਨ 10,000 ਅਮਰੀਕੀ ਡਾਲਕ ਯਾਨੀ 6,50,000 ਰੁਪਏ ਆਈ ਹੈ।
ਹਾਲਾਂਕਿ, ਕੰਪਨੀ ਦਾ ਇਹ ਵੀ ਦਾਅਵਾ ਹੈ ਕਿ ਜਦੋਂ ਇਸ ਤਕਨੀਕ ਦੀ ਵਰਤੋਂ ਵੱਡੇ ਪੱਧਰ ‘ਤੇ ਹੋਵੇਗੀ ਤਾਂ ਲਾਗਤ ਸਿਰਫ ਚਾਰ ਹਜ਼ਾਰ ਡਾਲਰ ਯਾਨੀ 2,60,000 ਰੁਪਏ ਹੋ ਸਕਦੀ ਹੈ।
ਇਸ ਤਕਨੀਕ ਨਾਲ ਇਕੱਲੇ ਮਕਾਨ ਨਹੀਂ ਬਲਕਿ ਇਸ ਤਰ੍ਹਾਂ ਦੀਆਂ ਸੋਹਣੀਆਂ ਇਮਾਰਤਾਂ ਵੀ ਬਣਾਈਆਂ ਜਾ ਸਕਦੀਆਂ ਹਨ। ਵੇਖੋ ਥ੍ਰੀ-ਡੀ ਪ੍ਰਿੰਟਿਗ ਤਕਨੀਕ ਰਾਹੀਂ ਉਸਾਰੀ ਦੀਆਂ ਵੱਖ-ਵੱਖ ਤਸਵੀਰਾਂ।

Share Button

Leave a Reply

Your email address will not be published. Required fields are marked *