ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਹੁਣ ਕਿਧਰੋਂ ਵੀ ਬਦਲਵਾ ਸਕਦੇ ਹੋ ਫਟੇ-ਪੁਰਾਣੇ ਨੋਟ

ਹੁਣ ਕਿਧਰੋਂ ਵੀ ਬਦਲਵਾ ਸਕਦੇ ਹੋ ਫਟੇ-ਪੁਰਾਣੇ ਨੋਟ

ਫਟੇ ਪੁਰਾਣੇ ਨੋਟ ਜੇਕਰ ਤੁਹਾਡੇ ਕੋਲ ਇੱਕਠੋ ਹੋ ਗਏ ਹੋਣ ਤਾਂ ਪਰੇਸ਼ਾਨ ਹੋਣ ਦੀ ਲੌੜ ਨਹੀਂ। ਬੱਸ ਤੁਹਾਨੂੰ ਇਨ੍ਹਾ ਕਰਨਾ ਹੈ ਕਿ ਕਿਸੇ ਵੀ ਨਜ਼ਦੀਕੀ ਬੈਂਕ ‘ਚ ਜਾਓ ਅਤੇ ਪੁਰਾਣੇ ਨੋਟਾਂ ਬਦਲੇ ਨਵੇਂ ਨੋਟ ਬਦਲਵਾ ਲਵੋ। ਬੈਂਕ ਕਿਸੇ ਵੀ ਹਾਲ ਵਿਚ ਫਟੇ ਪੁਰਾਣੇ ਨੋਟ ਬਦਲਣ ਤੇ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ।

ਜੇ ਕੋਈ ਬੈਂਕ ਨੋਟ ਬਦਲਣ ਤੋਂ ਇਨਕਾਰ ਕਰਦਾ ਹੈ, ਤਾਂ ਦੇਸ਼ ਭਰ ‘ਚ ਸਥਿਤ ਆਰਬੀਆਈ ਦੇ 21 ਖੇਤਰੀ ਅਤੇ 11 ਉੱਪ ਖੇਤਰੀ ਦਫ਼ਤਰਾਂ ‘ਚ ਜਾ ਕੇ ਵੀ ਨੋਟ ਬਦਲਵਾਏ ਜਾ ਸਕਦੇ ਹਨ। ਫਟੇ ਨੋਟ ਦੇ ਬਚੇ ਹੋਏ ਹਿੱਸੇ ਦੇ ਆਧਾਰ ‘ਤੇ ਉਸ ਦਾ ਰਿਫੰਡ ਮਿਲੇਗਾ।

ਤੁਸੀਂ ਬੈਂਕ ‘ਚ 1, 2, 5, 10, 20, 50, 100, 200, 500 ਤੇ 200 ਦੇ ਨੋਟ ਬਦਲਵਾ ਸਕਦੇ ਹੋ। ਰਿਜ਼ਰਵ ਬੈਂਕ ਦੇ ਨਵੇਂ ਨਿਯਮਾਂ ਮੁਤਾਬਿਕ ਨੋਟ ਦੇ ਡੈਮੇਜ ਏਰੀਆ ਦੇ ਹਿਸਾਬ ਤੋਂ ਐਕਸਚੇਂਜ ਰੇਟ ਤੈਅ ਹੋਵੇਗਾ। ਜੇ 2000 ਰੁਪਏ ਦੇ ਨੋਟ ਦੇ ਕੁੱਲ 109.56 ਵਰਗ ਸੈਂਟੀਮੀਟਰ ਏਰੀਆ ਤੋਂ 88 ਵਰਗ ਸੈਂਟੀਮੀਟਰ ਦਾ ਹਿੱਸਾ ਬਚਿਆ ਹੈ ਤਾਂ ਪੂਰਾ ਰਿਫੰਡ ਮਿਲੇਗਾ। 500 ਰੁਪਏ ਦੇ ਨੋਟ ਦੇ 99 ਵਰਗ ਸੈਂਟੀਮੀਟਰ ਦੇ ਸਾਈਜ ‘ਚ 80 ਵਰਗ ਸੈਂਟੀਮੀਟਰ ਹਿੱਸਾ ਦੇਣ ‘ਤੇ ਪੂਰਾ ਰਿਫੰਡ ਮਿਲੇਗਾ, ਜਦਕਿ 44 ਵਰਗ ਸੈਂਟੀਮੀਟਰ ਹਿੱਸਾ ਹੋਣ ‘ਤੇ ਅੱਧਾ ਰਿਫੰਡ ਮਿਲੇਗਾ।

Leave a Reply

Your email address will not be published. Required fields are marked *

%d bloggers like this: