Tue. Aug 20th, 2019

ਹੁਣ ਕਾਨੇਡਾ ਅਮੇਰਿਕਾ ਅਤੇ ਆਸਟਰੇਲੀਆ ਦੇ ਪੰਜਾਬੀ ਵੀ ਵੇਖ ਸਕਣਗੇ ‘ਪਿਟਾਰਾ’ ਤੇ ‘ਦਿੱਵਿਆ ਚੈਨਲ’-ਸੰਦੀਪ ਬਾਂਸਲ

ਹੁਣ ਕਾਨੇਡਾ ਅਮੇਰਿਕਾ ਅਤੇ ਆਸਟਰੇਲੀਆ ਦੇ ਪੰਜਾਬੀ ਵੀ ਵੇਖ ਸਕਣਗੇ ‘ਪਿਟਾਰਾ’ ਤੇ ‘ਦਿੱਵਿਆ ਚੈਨਲ’-ਸੰਦੀਪ ਬਾਂਸਲ

ਚੰਡੀਗੜ੍ਹ 1 ਮਈ (ਜਵੰਦਾ)- ਮਨੋਰੰਜਨ ਦੇ ਖੇਤਰ ਵਿੱਚ ‘ਪਿਟਾਰਾ’ ਚੈਨਲ ਇੱਕੋ ਇੱਕ ਅਜਿਹਾ ਚੈਨਲ ਹੈ ਜਿਸਨੇ ਪੰਜਾਬੀ ਸਿਨੇ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਵੱਡੀ ਪਛਾਣ ਬਣਾਈ ਹੈ ਕਿਉਂਂਕਿ ਗੀਤ ਸੰਗੀਤ ਦੀ ਪੇਸ਼ਕਾਰੀ ਕਰਦੇ ਤਾਂ ਬਹੁਤ ਚੈਨਲ ਸਨ ਪਰੰਤੂ ਪੰਜਾਬੀ ਫ਼ਿਲਮਾਂ ਬਾਰੇ ਮਨੋਰੰਜਨ ਭਰਪੂਰ ਜਾਣਕਾਰੀ ਅਤੇ ਫ਼ਿਲਮਾਂ ਦੀ ਪੇਸ਼ਕਾਰੀ ਵਾਲਾ ਸਿਰਫ਼ ਇਹੋ ਇੱਕੋ ਇੱਕ ਚੈਨਲ ਹੈ ਜੋ ਪੰਜਾਬੀ ਦੀਆਂ ਰਿਲੀਜ਼ ਨਵੀਆਂ ਫ਼ਿਲਮਾਂ ਪਹਿਲ ਦੇ ਆਧਾਰ ‘ਤੇ ਵਿਖਾਉਣ ਕਰਕੇ ਹਰਮਨ ਪਿਆਰਾ ਹੋਇਆ ਹੈ। ਵਿਦੇਸਾਂ ਵਿੱਚ ਵੱਸਦੇ ਪੰਜਾਬੀਆ ਲਈ ਖੁਸ਼ਖਬਰੀ ਹੈ ਕਿ ਹੁਣ ਆਸਟਰੇਲੀਆ, ਕਾਨੇਡਾ ਅਤੇ ਅਮੇਰਿਕਾ ਦੇ ਵਿਚ ਵੀ ਇਸ ਚੈਨਲ ਦਾ ਪ੍ਰਸਾਰਣ ਸ਼ੁਰੂ ਹੋ ਚੱਕਾ ਹੈ।

ਇਹ ਜਾਣਕਾਰੀ ਪਿਟਾਰਾ ਅਤੇ ਦਿੱਵਿਆ ਚੈਨਲ ਦੇ ਐਮ.ਡੀ ਸ੍ਰੀ ਸੰਦੀਪ ਬਾਂਸਲ ਜੀ ਨੇ ਦਿੰਦੇ ਕਿਹਾ ਕਿ ਹੁਣ ਇਹ ਚੈਨਲ ਕਾਨੇਡਾ ਤੇ ਆਸਟਰੇਲੀਆ ਵਿੱਚ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਬਹੁਤ ਜਲਦ ਅਮੇਰਿਕਾ ਵਿੱਚ ਵੀ ਸ਼ੁਰੂ ਹੋ ਜਾਵੇਗਾ।ਜ਼ਿਕਰਯੋਗ ਹੈ ਕਿ ਮਹਿਜ਼ ਡੇਢ ਸਾਲ ਪਹਿਲਾਂ ਸੁਰੂ ਹੋਇਆ ਪਿਟਾਰਾ ਚੈਨਲ ਜਿੱਥੇ ਫ਼ਿਲਮ ਮਨੋਰੰਜਨ ਦੇ ਖੇਤਰ ਵਿੱਚ ਜਾਣਿਆ ਜਾਂਦਾ ਹੈ, ਉੱਥੇ ਧਰਮ ਪ੍ਰਚਾਰ ਅਤੇ ਭਗਤੀ ਭਾਵਨਾਵਾਂ ਨਾਲ ਜੁੜਿਆ ‘ਦਿੱਵਿਆ ਚੈਨਲ’ ਪਿਛਲੇ 10 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇਣ ਕਰਕੇ ਵੱਖਰੀ ਪਛਾਣ ਰੱਖਦਾ ਹੈ। ਐਮ.ਡੀ ਸੰਦੀਪ ਬਾਂਸਲ ਨੇ ਕਿਹਾ ਕਿ ਉਨ੍ਹਾਂ ਵਲੋਂ ਫ਼ਿਲਮ ਪ੍ਰੋਡਕਸ਼ਨ ਦੇ ਖੇਤਰ ਵਿੱਚ ‘ਹਾਈਐਂਡ ਯਾਰੀਆਂ’ ਨਾਲ ਸਫ਼ਲਤਾਂ ਭਰੀ ਸੁਰੂਆਤ ਹੋ ਚੁੱਕੀ ਹੈ,ਹੁਣ 3 ਮਈ ਨੂੰ ਉਨ੍ਹਾਂ ਦੀ ਇੱਕ ਹੋਰ ਪੰਜਾਬੀ ਫਿਲਮ ‘ਦਿਲ ਦੀਆਂ ਗੱਲਾਂ’ ਰਿਲੀਜ਼ ਹੋ ਰਹੀ ਹੈ। ਭਵਿੱਖ ਵਿੱਚ ਵੀ ਉਨ੍ਹਾਂ ਦੀ ਟੀਮ ਪੰਜਾਬੀ ਸਿਨੇਮੇ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੀ ਰਹੇਗੀ। ‘ਦਿਲ ਦੀਆਂ ਗੱਲਾਂ’ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਰੁਮਾਂਟਿਕ ਜੋੜੀ ਅਧਾਰਤ ਫ਼ਿਲਮ ਹੈ।

Leave a Reply

Your email address will not be published. Required fields are marked *

%d bloggers like this: