Sun. Apr 21st, 2019

ਹੁਣ ਆਨਲਾਈਨ ਰੇਲਵੇ ਟਿਕਟ ਬੁੱਕ ਕਰਾਉਣਾ ਹੋ ਸਕਦਾ ਹੈ ਸਸਤਾ

ਹੁਣ ਆਨਲਾਈਨ ਰੇਲਵੇ ਟਿਕਟ ਬੁੱਕ ਕਰਾਉਣਾ ਹੋ ਸਕਦਾ ਹੈ ਸਸਤਾ

ਅਗਲੇ ਸਾਲ ਤੋਂ ਆਨਲਾਈਨ ਰੇਲ ਟਿਕਟ ਬੁੱਕ ਕਰਾਉਣਾ ਸਸਤਾ ਹੋ ਸਕਦਾ ਹੈ। ਭਾਰਤੀ ਰੇਲਵੇ ਅਤੇ ਆਈਆਰਸੀਟੀਸੀ ਨੇ ਇਸ ਲਈ ਆਪਣੀ ਕਵਾਇਦ ਸ਼ੁਰੂ ਕਰ ਦਿੱਤੀ ਹੈ । ਰੇਲ ਮੰਤਰਾਲਾ ਨੇ ਸਾਰੇ ਬੈਂਕਾਂ ਨੂੰ ਵੀ ਇਸ ਲਈ ਪੱਤਰ ਲਿਖ ਦਿੱਤਾ ਹੈ ।

ਇੰਝ ਹੋਵੇਗਾ ਸਸਤਾ ਟਿਕਟ
ਹੁਣ ਰੇਲ ਟਿਕਟ ਨੂੰ ਆਨਲਾਈਨ ਬੁੱਕ ਕਰਾਉਣ ‘ਤੇ ਬੈਂਕ ਟਰਾਂਜੈਕਸ਼ਨ ਚਾਰਜ ਵਸੂਲਦੇ ਹਨ । ਇਹ ਚਾਰਜ ਹਰ ਤਰ੍ਹਾਂ ਦੇ ਡਿਜ਼ੀਟਲ ਲ ਮਾਧਿਅਮ ਜਿਵੇਂ ਕਿ ਨੈੱਟ ਬੈਂਕਿੰਗ, ਡੈਬਿਟ – ਕਰੈਡਿਟ ਕਾਰਡ, ਮੋਬਾਇਲ ਵਾਲੇਟ ਅਤੇ ਯੂਪੀਆਈ ਤੋਂ ਟਿਕਟ ਬੁੱਕ ਕਰਾਉਣ ‘ਤੇ ਲੱਗਦਾ ਹੈ । ਇਸ ਨਾਲ ਮੁਸਾਫਰਾਂ ਦੀ ਜੇਬ ਨੂੰ ਜ਼ਿਆਦਾ ਬੋਝ ਝੱਲਣਾ ਪੈਂਦਾ ਹੈ। ਇਸ ਨੂੰ ਘੱਟ ਕਰਨ ਲਈ ਰੇਲਵੇ ਨੇ ਆਪਣੀ ਵੱਲੋਂ ਬੈਂਕਾਂ ਨੂੰ ਪੱਤਰ l ਲਿਖਿਆ ਹੈ ।

ਇਸ ਨਾਲ ਰੇਲਵੇ ਨੂੰ ਹੋਵੇਗਾ ਇਹ ਫਾਇਦਾ
ਰੇਲ ਮੰਤਰਾਲਾ ਨੇ ਬੈਂਕਾਂ ਨੂੰ ਪੱਤਰ ‘ਚ ਲਿਖਿਆ ਹੈ ਕਿ ਜੇਕਰ ਉਹ ਟਰਾਂਜੈਕਸ਼ਨ ਚਾਰਜ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੰਦੇ ਹਨ, ਜਾਂ ਫਿਰ ਇਸਨ੍ਹੂੰ ਘਟਾ ਦਿੰਦੇ ਹਨ, ਤਾਂ ਰੇਲਵੇ ਉਨ੍ਹਾਂ ਨੂੰ ਆਪਣੀ ਵੱਲੋਂ ਜ਼ਿਆਦਾ ਬਿਜ਼ਨੈੱਸ ਦੇਵੇਗਾ। ਇਸ ਤੋਂ ਰੇਲਵੇ ਦੀ ਵਿੰਡੋ ਬੁਕਿੰਗ ‘ਤੇ ਲੱਗਣ ਵਾਲੀ ਲਾਗਤ ਜਿੱਥੇ ਘੱਟ ਹੋਵੇਗੀ, ਉਥੇ ਹੀ ਮੁਸਾਫਰਾਂ ਨੂੰ ਸਸਤੇ ‘ਚ ਟਿਕਟ ਮਿਲੇਗਾ ।
ਦੱਸ ਦੇਈਏ ਕਿ ਭਾਰਤੀ ਰੇਲਵੇ ਟਿਕਟ ਬੁਕਿੰਗ ਦੀਆਂ ਸਹੂਲਤਾਂ ‘ਚ ਸੁਧਾਰ ਕਰਦੇ ਹੋਏ IRCTC ਦਾ ਇੱਕ ਨਵਾਂ ਐਂਡਰਾਇਡ ਬੇਸਡ ਐਪ ਜਾਰੀ ਕਰਨ ਦੀ ਤਿਅਰੀ ਕਰ ਰਿਹਾ ਹੈ। ਇਸਦੀ ਮਦਦ ਨਾਲ ਮੁਸਾਫਰਾਂ ਨੂੰ ਟਿਕਟ ਬੁੱਕ ਕਰਨ ‘ਚ ਵੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਨਾਲ ਇਸਦੀ ਮਦਦ ਨਾਲ ਲੋਕ ਆਪਣੀ ਯਾਤਰਾ ਨੂੰ ਬਿਹਤਰ ਤਰੀਕੇ ਨਾਲ ਯੋਜਨਾਬੱਧ ਬਣਾ ਸਕਦੇ ਹਨ।
ਭਾਰਤੀ ਰੇਲਵੇ ਦੀ ਇਸ ਨਵੀਂ ਵੈਬਸਾਈਟ ਨੂੰ ਖਪਤਕਾਰਾਂ ਅਤੇ ਜ਼ਿਆਦਾ ਯੂਜਰ ਫਰੈਂਡਲੀ ਬਣਾਇਆ ਜਾਵੇਗਾ । ਇਸ ‘ਚ ਜ਼ਿਆਦਾ ਇਸ਼ਤਿਹਾਰ ਦੀ ਵੀ ਮੁਸ਼ਕਿਲ ਨਹੀਂ ਆਵੇਗੀ। ਇਸ ਦੇ ਨਾਲ ਹੀ ਨਾਲ ਇਸ ‘ਚ ਟਿਕਟ ਬੁੱਕ ਕਰਦੇ ਸਮੇਂ ਟਾਈਮ ਆਊਟ ਹੋਣ ਦੀ ਵੀ ਮੁਸ਼ਕਿਲ ਨਹੀਂ ਹੋਵੇਗੀ। ਭਾਰਤੀ ਰੇਲਵੇ ਇਸ ਨਵੇਂ ਐਪ ਦੇ ਜ਼ਰੀਏ ਖ਼ਪਤਕਾਰਾਂ ਲਈ ਸਹੂਲਤ ਦੇ ਨਾਲ-ਨਾਲ ਆਪਣੇ ਆਪ ਦੇ ਬਿਜ਼ਨੈੱਸ ‘ਚ ਵੀ ਵੱਡੇ ਸੁਧਾਰ ਦੇ ਤੌਰ ‘ਤੇ ਦੇਖ ਰਹੀ ਹੈ।
ਇਸ ਨਵੇਂ ਐਪ ‘ਚ ਮੁਸਾਫਰਾਂ ਨੂੰ ਆਪਣੇ ਕਨਫਰਮ ਟਿਕਟ ਉਥੇ ਹੀ ਦਿੱਖ ਜਾਣਗੇ ਨਾਲ ਹੀ ਨਾਲ ਇਸ ਦੀ ਮਦਦ ਨਾਲ ਤੱਤਕਾਲ ਟਿਕਟ ਦਾ ਗ਼ਲਤ ਫਾਇਦਾ ਚੁੱਕਣ ਵਾਲੀਆਂ ‘ਤੇ ਵੀ ਲਗਾਮ ਲਗਾਈ ਜਾ ਸਕੇਗੀ। ਰੇਲਵੇ ਆਪਣੇ ਇਸ ਨਵੀਂ ਯੋਜਨਾ ‘ਚ ਇੱਕ ਅਜਿਹੀ ਸਹੂਲਤ ਵੀ ਲਿਆਉਣ ਦੀ ਤਿਆਰੀ ‘ਚ ਹੈ, ਜਿਸਦੇ ਤਹਿਤ ਲੋਕਾਂ ਨੂੰ ਟ੍ਰੇਨ ਦੇ ਆਉਣ ਅਤੇ ਖੁੱਲ੍ਹਣ ਦਾ ਸਹੀ ਸਮੇਂ ਦਾ ਸੰਦੇਸ਼ ਵੀ ਭੇਜਿਆ ਜਾਵੇ।
ਇਸ ਤੋਂ ਇਲਾਵਾ ਟ੍ਰੇਨ ਦੇ ਦੇਰ ਹੋਣ ਦੀ ਹਾਲਤ ‘ਚ ਵੀ ਸਫਰ ਕਰ ਰਹੇ ਮੁਸਾਫਰਾਂ ਦੇ ਫੋਨ ‘ਤੇ ਐਸਐਮਐਸ ਅਲਰਟ ਭੇਜਿਆ ਜਾਵੇਗਾ।ਇਸ ਨਵੇਂ ਫ਼ੀਚਰ ਨੂੰ ਜੋੜਨ ਲਈ ਰੇਲਵੇ ਇਸਰੋ ਦੀ ਵੀ ਮਦਦ ਲਵੇਗਾ। ਜਿਸਦੇ ਨਾਲ ਕਿ ਸੈਟੇਲਾਈਟ ਦੀ ਮਦਦ ਨਾਲ ਟ੍ਰੇਨ ਦਾ ਸਹੀ ਸਮਾਂ ਅਤੇ ਰਿਪੋਰਟ ਮੁਸਾਫਰਾਂ ਨੂੰ ਦਿੱਤੀ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: