Sat. Aug 17th, 2019

ਹੁਣ ਅਮਰੀਕਾ ਦਾ ਵੀਜ਼ਾ ਮੁਸ਼ਕਲ

ਹੁਣ ਅਮਰੀਕਾ ਦਾ ਵੀਜ਼ਾ ਮੁਸ਼ਕਲ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਛੇਤੀ ਹੀ H-1B ਵੀਜ਼ਾ ਸੁਧਾਰ ਨਾਲ ਜੁੜੇ ਐਗਜੀਕਿਊਟਿਵ ਆਦੇਸ਼  ਉਤੇ ਹਾਸਤਖਰ ਕਰਨ ਵਾਲੇ ਹਨ। ਇਸ ਤੋਂ ਬਾਅਦ H-1B ਵੀਜ਼ਾ ਹਾਸਲ ਕਰਨਾ ਮੁਸ਼ਕਲ ਹੋ ਜਾਵੇਗਾ। ਭਾਰਤੀ ਆਈ.ਟੀ. ਕੰਪਨੀਆਂ ਤੇ ਪ੍ਰੋਫੈਸ਼ਨਲਜ਼ ਉਤੇ ਇਸ ਦਾ ਸਿੱਧਾ ਅਸਰ ਪਵੇਗਾ ਕਿਉਂਕਿ ਅਮਰੀਕਾ ਵਿੱਚ ਕਰਨ ਵਾਲੇ ਭਾਰਤੀ ਆਈ.ਟੀ. ਮਾਹਿਰ ਇਸ ਵੀਜ਼ੇ ਦਾ ਹੀ ਜ਼ਿਆਦਾ ਇਸਤੇਮਾਲ ਕਰਦੇ ਹਨ।
ਪੀਟੀਆਈ ਅਨੁਸਾਰ ਟਰੰਪ ਹਾਊਸ ਆਫ ਰਿਪ੍ਰਜੈਂਟਟਿਵ ਦੇ ਸਪੀਕਰ ਪਾਲ ਰੇਹਾਨ ਦੇ ਹੋਮ ਟਾਊਨ ਮਿਲਵਾਕੀ ਜਾਣ ਵਾਲੇ ਹਨ। ਜਿੱਥੇ ਉਹ ‘Buy American, Hire American’ ਨਾਲ ਜੁੜੇ ਬਿੱਲ ਉਤੇ ਹਸਤਾਖਰ ਕਰਨਗੇ। ਟਰੰਪ ਨੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ H-1B ਵੀਜ਼ਾ ਦਾ ਮੁੱਦਾ ਚੁੱਕਿਆ ਸੀ। ਅਸਲ ਵਿੱਚ ਟਰੰਪ ਵਿਦੇਸ਼ੀਆਂ ਨੂੰ ਦੇਸ਼ ਵਿੱਚੋਂ ਬਾਹਰ ਕਰਕੇ ਅਮਰੀਕੀਆਂ ਨੂੰ ਨੌਕਰੀਆਂ ਵਿੱਚ ਪਹਿਲ ਦੇਣਾ ਚਾਹੁੰਦਾ ਹੈ। ਇਸ ਕਰਕੇ ਉਨ੍ਹਾਂ ਨੇ H-1B ਵੀਜ਼ਾ ਰਿਫਾਰਮ ਵਿੱਚ ਸੁਧਾਰ ਬਿੱਲ ਪੇਸ਼ ਕੀਤਾ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਟਰੰਪ ਨੇ ਅਮਰੀਕੀ ਨਾਗਰਿਕਤਾ ਤੇ ਇੰਮੀਗ੍ਰੇਸ਼ਨ ਸਰਵਿਸ ਨੂੰ ਲੈ ਕੇ ਨਵੇਂ ਆਦੇਸ਼ ਵਾਲਾ ਬਿੱਲ ਉਤੇ ਹਸਤਾਖਰ ਕੀਤੇ। ਅਸਲ ਵਿੱਚ 199,000 ਅਰਜ਼ੀਆਂ ਕੰਪਿਊਟਰਾਈਜ਼ਡ ਡਰਾਅ ਜ਼ਰੀਏ ਕੱਢੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 2018 ਵਿੱਚ 65 ਹਜ਼ਾਰ ਨੂੰ ਹੀ ਅਮਰੀਕੀ ਕਾਂਗਰਸ ਮਨਜ਼ੂਰੀ ਦੇਵੇਗੀ।
ਇਨ੍ਹਾਂ ਵਿੱਚੋਂ ਉਨ੍ਹਾਂ 20 ਹਜ਼ਾਰ ਲੋਕਾਂ ਨੂੰ H-1B ਵੀਜ਼ਾ ਦਿੱਤਾ ਜਾਵੇਗਾ ਜੋ ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਹਨ। ਅਸਲ ਵਿੱਚ ਅਮਰੀਕੀ ਆਈ.ਟੀ. ਮਾਹਿਰਾਂ ਦਾ ਦੋਸ਼ ਹੈ ਕਿ ਕੰਪਨੀਆਂ ਭਾਰਤ ਤੋਂ ਸਸਤੇ ਕਾਮੇ ਲੈਂਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਮਿਲਣ ਵਿੱਚ ਦਿੱਕਤ ਆਉਂਦੀ ਹੈ। ਅਮਰੀਕਾ ਇਸ ਤੋਂ ਪਹਿਲਾਂ ਹੀ H-1B ਵੀਜ਼ਾ ਤੇ ਐਲ-1 ਵੀਜ਼ਾ ਦੀ ਫੀਸ ਵਿੱਚ ਵਾਧਾ ਕਰ ਚੁੱਕਾ ਹੈ।
H-1B ਵੀਜ਼ਾ ਲਈ 2000 ਡਾਲਰ ਤੋਂ ਵਧਾਕੇ 6000 ਡਾਲਰ ਅਤੇ ਐਲ-1 ਦੇ ਈ 4500 ਡਾਲਰ ਫੀਸ ਕਰ ਦਿੱਤੀ ਗਈ। ਇਹ ਨਿਯਮ ਉਨ੍ਹਾਂ ਕੰਪਨੀਆਂ ਦੇ ਲਈ ਹੈ, ਜਿਨ੍ਹਾਂ ਦੇ ਅਮਰੀਕਾ ਵਿੱਚ 50 ਜਾਂ ਇਸ ਤੋਂ ਜ਼ਿਆਦਾ ਕਰਮਚਾਰੀ ਹਨ। ਇਸ ਵਿੱਚ 50 ਫੀਸਦੀ ਤੋਂ ਜ਼ਿਆਦਾ ਐਲ-ਬੀ ਜਾਂ ਐਲ-1 ਵੀਜ਼ਾ ਉਤੇ ਕਰਮਚਾਰੀ ਨੌਕਰੀ ਕਰ ਰਹੇ ਹਨ।

Leave a Reply

Your email address will not be published. Required fields are marked *

%d bloggers like this: