ਹੀਰੋ ਮੋਟਰਕਾਰਪ ਨੇ ਲਾਂਚ ਕੀਤੀ ਨਵੀਂ ਸੁਪਰ ਸਪਲੈਂਡਰ 125 ਬਾਈਕ

ਹੀਰੋ ਮੋਟਰਕਾਰਪ ਨੇ ਲਾਂਚ ਕੀਤੀ ਨਵੀਂ ਸੁਪਰ ਸਪਲੈਂਡਰ 125 ਬਾਈਕ

ਦੋਪਹੀਆ ਨਿਰਮਾਤਾ ਕੰਪਨੀ ਹੀਰੋ ਮੋਟਰਕਾਰਪ ਨੇ ਭਾਰਤ ‘ਚ ਆਪਣੀ ਨਵੀਂ 125cc ਬਾਈਕ ਸੁਪਰ ਸਪਲੈਂਡਰ ਨੂੰ ਲਾਂਚ ਕਰ ਦਿੱਤਾ ਹੈ। ਨਵੀਂ ਸੁਪਰ ਸਪਲੈਂਡਰ ‘ਚ ਕੰਪਨੀ ਨੇ ਕੁਝ ਬਦਲਾਅ ਕੀਤੇ ਹਨ ਅਤੇ ਦਿੱਲੀ ‘ਚ ਇਸ ਦੀ ਐਕਸ ਸ਼ੋਅ-ਰੂਮ ਕੀਮਤ 57,190 ਰੁਪਏ ਰੱਖੀ ਗਈ ਹੈ। ਇਸ ਸਮੇਂ 125cc ਬਾਈਕ ਸੈਗਮੈਂਟ ‘ਚ ਹੀਰੋ ਦੀ 55 ਫੀਸਦੀ ਮਾਰਕੀਟ ਸ਼ੇਅਰ ਹੈ।
ਹੀਰੋ ਨੇ ਨਵੀਂ ਸੁਪਰ ਸਪਲੈਂਡਰ 125 ਦੇ ਇੰਜਣ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਬਾਈਕ ‘ਚ 124.7cc ਦਾ 4 ਸਟਰੋਕ, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਲੱਗਾ ਹੈ, ਜੋ ਕਿ 11.4PS ਦੀ ਤਾਕਤ 75000rpm ‘ਤੇ ਦਿੰਦਾ ਹੈ, ਪਰ 11 ਨਿਊਟਨ ਮੀਟਰ ਟਾਰਕ 6,000rpm ‘ਤੇ ਦਿੰਦਾ ਹੈ। ਬਾਈਕ ‘ਚ 4 ਸਪੀਡ ਗਿਅਰ ਦਿੱਤੇ ਗਏ ਹਨ ਅਤੇ ਇਹ i3S ਤਕਨੀਕ ਨਾਲ ਲੈਸ ਹੈ। ਬਾਈਕ ਦੀ ਟਾਪ ਸਪੀਡ 94kmph ਹੈ। ਸੇਫਟੀ ਦੇ ਲਈ ਇਸ ‘ਚ ਡਿਸਕ ਬ੍ਰੇਕ ਦੀਆਂ ਸਹੂਲਤਾਂ ਤਾਂ ਮਿਲੇਣਗੀਆਂ ਹੀ ਨਾਲ ਇਸ ਦਾ ਪਿਛਲਾ ਟਾਇਰ ਚੌੜਾ ਹੈ, ਜਿਸ ਤੋਂ ਰੋਡ ‘ਤੇ ਬਿਹਤਰ ਗ੍ਰਿਪ ਮਿਲਦੀ ਹੈ।
ਨਵੀਂ ਸੁਪਰ ਸਪਲੈਂਡਰ 125 ਦਾ ਲੁਕਸ ਸਿੰਪਲ ਹੈ। ਇਹ ਬਹੁਤ ਜਿਆਦਾ ਸਪੋਰਟੀ ਨਹੀਂ ਹੈ, ਜੋ ਬਦਲਾਅ ਇਸ ਬਾਈਕ ‘ਚ ਕੀਤੇ ਗਏ ਹਨ। ਉਨ੍ਹਾਂ ‘ਚ ਕ੍ਰੋਮ ਫਿਨਿਸ਼ ਮਫਲਰ, ਸਲੀਕ ਟੇਲ ਲਾਈਟ, ਸਿਲਵਰ ਫਿਨਿਸ਼ ਸਾਈਡ ਕਵਰ, ਮਾਡਰਨ ਗ੍ਰਾਫਿਕਸ ਅਤੇ ਨਵੇਂ ਹੈਂਡਲੈੱਪਸ ਸ਼ਾਮਿਲ ਹਨ। ਇਸ ਦੇ ਨਾਲ ਬਾਈਕ ‘ਚ ਨਵੇਂ ਕਲਰਸ ਵੀ ਮਿਲਣਗੇ।
ਨਵੀਂ ਸੁਪਰ ਸਪਲੈਂਡਰ 125 ‘ਚ ਵੀ ਹੀਰੋ ਦੀ i3S ਤਕਨੀਕ ਲੱਗੀ ਹੈ। ਇਸ ਆਈਡਿਅਲ ਸਟਾਰਟ-ਸਟਾਪ ਕਹਿੰਦੇ ਹੈ, ਹੁਣ ਇਹ ਤਕਨੀਕ ਕਿਵੇ ਕੰਮ ਕਰਦੀ ਹੈ ਅਤੇ ਇਸਦੇ ਫਾਇਦੇ ਕੀ ਹਨ। i3S ਤਕਨੀਕ ਨਾਲ ਲੈਸ ਬਾਈਕ ਜਦੋਂ ਰੈੱਡਲਾਈਟ ਜਾਂ ਕਿਸੇ ਵੀ ਸਮੇਂ 5 ਸੈਕਿੰਡ ਦੇ ਲਈ ਰੁਕਦੀ ਹੈ (ਨਿਊਟਲ ‘ਚ) ਤੱਕ ਇੰਜਣ ਆਪਣੇ ਆਪ ਬੰਦ ਹੋ ਜਾਂਦਾ ਹੈ, ਫਾਇਦੇ ਹੋਰ ਸਿਰਫ ਕਲਚ ਪ੍ਰੈੱਸ ਕਰਨ ਨਾਲ ਇੰਜਣ ਸਟਾਰਟ ਹੁੰਦਾ ਹੈ। ਇਸ ਤਰ੍ਹਾਂ ਫਿਊਲ ਦੀ ਬੱਚਤ ਹੁੰਦੀ ਹੈ।
ਹੋਂਡਾ ਸ਼ਾਇਨ ਨਾਲ ਹੋਵੇਗਾ ਮੁਕਾਬਲਾ- ਨਵੀਂ ਸੁਪਰ ਸਪਲੈਂਡਰ 125 ਦਾ ਅਸਲੀ ਮੁਕਾਬਲਾ ਹੋਂਡਾ CB Shine 125 ਨਾਲ ਹੋਵੇਗਾ।

Share Button

Leave a Reply

Your email address will not be published. Required fields are marked *

%d bloggers like this: