Wed. Jul 24th, 2019

ਹੀਰੋਇਨ ਸਮੇਤ ਇੱਕ ਕਾਬੂ

ਹੀਰੋਇਨ ਸਮੇਤ ਇੱਕ ਕਾਬੂ

ਧਾਰੀਵਾਲ, 26 ਮਾਰਚ (ਗੂਰਵਿੰਦਰ ਨਾਗੀ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਇੱਕ ਗ੍ਰਾਮ ਹੀਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ। ਏ ਐਸ ਆਈ ਨਿਸ਼ਾਨ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਡਡਵਾਂ ਚੌਂਕ ਧਾਰੀਵਾਲ ਵਿਚ ਵਾਹਨਾਂ ਆਦਿ ਦੀ ਚੈਕਿੰਗ ਲਈ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਗ੍ਰਾਮ ਹੀਰੋਇਨ ਬਰਾਮਦ ਹੋਈ। ਜਿਸਨੇ ਪੁਲਿਸ ਨੂੰ ਆਪਣੀ ਪਹਿਚਾਣ ਪ੍ਰਸ਼ੋਤਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਡਡਵਾਂ ਵਜੋਂ ਦਿੱਤੀ। ਪੁਲਿਸ ਨੇ ਪ੍ਰਸ਼ੋਤਮ ਸਿੰਘ ਨੂੰ ਹੀਰੋਇਨ ਸਮੇਤ ਗ੍ਰਿਫਤਾਰ ਕਰਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ।

Leave a Reply

Your email address will not be published. Required fields are marked *

%d bloggers like this: