ਹੀਰਾ ਲਾਲ ਜੈਨ ਖੁਦਕੁਸ਼ੀ ਮਾਮਲੇ ਵਿਚ ਪੁਲਸ ਨੇ 19 ਵਿਅਕਤੀਆਂ ਵਿਰੁੱਧ ਕੀਤਾ ਮਾਮਲਾ ਦਰਜ

ss1

ਹੀਰਾ ਲਾਲ ਜੈਨ ਖੁਦਕੁਸ਼ੀ ਮਾਮਲੇ ਵਿਚ ਪੁਲਸ ਨੇ 19 ਵਿਅਕਤੀਆਂ ਵਿਰੁੱਧ ਕੀਤਾ ਮਾਮਲਾ ਦਰਜ

 

ਬਨੂੜ 30 ਜੁਲਾਈ (ਰਣਜੀਤ ਸਿੰਘ ਰਾਣਾ): ਸਹਿਰ ਦੇ ਨਾਮਵਰ ਪ੍ਰਾਪਰਟੀ ਡੀਲਰ ਹੀਰਾ ਲਾਲ (ਬਿੱਲਾ ਜੈਨ) ਵੱਲੋਂ 24 ਜੂਨ ਨੂੰ ਆਪਣੇ ਘਰ ਵਿਚ ਜਹਰੀਲਾ ਪਦਾਰਥ ਨਿਗਲ ਕੇ ਹੋਈ ਮੌਤ ਤੋਂ ਬਾਅਦ ਅੱਜ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾ ਦੇ ਅਧਾਰ ਤੇ ਖੁਦਕੁਸ਼ੀ ਨੋਟ ਵਿਚ ਲਿਖੇ 19 ਵਿਅਕਤੀਆਂ ਵਿਰੁੱਧ ਧਾਰਾ 306 ਅਧੀਨ ਮੁਕੱਦਮਾ ਦਰਜ ਕਰ ਲਿਆ।
ਥਾਣਾ ਮੁੱਖੀ ਭਗਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਬਿੱਲਾ ਜੈਨ ਦੀ ਪਤਨੀ ਰੰਜੂ ਜੈਨ ਨੂੰ ਮ੍ਰਿਤਕ ਦੀ ਮੌਤ ਤੋਂ ਦੋ ਦਿਨ ਬਾਅਦ ਮ੍ਰਿਤਕ ਦੇ ਹੱਥ ਲਿਖਿਤ ਖੁਦਕੁਸ਼ੀ ਨੋਟ ਮਿਲਿਆ ਸੀ। ਜਿਸ ਵਿਚ ਉਸ ਨੇ 19 ਵਿਅਕਤੀਆਂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਚਲਦੇ ਖੁਦਕੁਸੀ ਲਈ ਮਜਬੂਰ ਕਰਨ ਦਾ ਹਵਾਲਾ ਦਿੱਤਾ ਸੀ। ਜਿਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਰੰਜੂ ਜੈਨ ਤੇ ਪਰਿਵਾਰਕ ਮੈਂਬਰ ਐਸਐਸਪੀ ਪਟਿਆਲਾ ਨੂੰ ਮਿੱਲੇ ਜਿਸ ਤੋਂ ਬਾਅਦ ਉਨਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਜਾਂਚ ਤੋਂ ਬਾਅਦ ਉਨਾਂ ਨੇ ਅੱਜ 19 ਵਿਅਕਤੀਆਂ ਜਿਨਾਂ ਵਿਚ ਪਰਮਜੀਤ ਪਾਸੀ, ਸੁਨੀਤਾ ਪਾਸੀ, ਸਤਪਾਲ ਸਿੰਘ, ਮਨਜੀਤ ਸਿੰਘ, ਬੀਰ ਦਵਿੰਦਰ ਸਿੰਘ, ਧਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਧਰਮਿੰਦਰ ਸਿੰਘ, ਕ੍ਰਿਪਾਲ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਸਿੰਘ, ਰਣਧੀਰ ਸਿੰਘ, ਕੁਲਵੰਤ ਸਿੰਘ, ਸਾਧੂ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਕੌਰ ਵਿਰੁੱਧ ਧਾਰਾ 306 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਮੁੱਖੀ ਭਗਵੰਤ ਸਿੰਘ ਨੇ ਦੱਸਿਆ ਕਿ ਅਜੇ ਸਾਰੇ ਵਿਅਕਤੀ ਪੁਲਸ ਗ੍ਰਿਫਤ ਤੋਂ ਬਾਹਰ ਹਨ।
ਪੁਲਸ ਦੀ ਇਸ ਕਾਰਵਾਈ ਨੂੰ ਜਿਥੇ ਮ੍ਰਿਤਕ ਦੀ ਪਤਨੀ ਰੰਜੂ ਰਾਣੀ ਤੇ ਪਰਿਵਾਰਿਕ ਮੈਂਬਰਾ ਨੇ ਸਹੀ ਕਰਾਰ ਦਿੱਤਾ। ਉਥੇ ਹੀ ਦੂਜੀ ਧਿਰ ਜਿਨਾ ਤੇ ਮੁੱਕਦਮੇ ਦਰਜ ਹੋਏ ਹਨ ਨੇ ਇਸ ਨੂੰ ਪੁਲਸ ਦੀ ਇੱਕ ਪਾਸੜ ਕਾਰਵਾਈ ਕਰਾਰ ਦਿੱਤਾ ਹੈ।ਸ ਉਨਾਂ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕੀ ਉਹ ਮਾਮਲੇ ਦੀ ਮੁੜ ਉਚ ਪੱਧਰੀ ਜਾਂਚ ਕਰਵਾਉਣ ਤਾਂ ਕਿ ਅਸਲੀਅਤ ਤੋਂ ਪਰਦਾ ਉਠ ਸਕੇ ਤੇ ਅਸਲ ਮਾਮਲਾ ਸਾਹਮਣੇ ਆ ਸਕੇ।

Share Button

Leave a Reply

Your email address will not be published. Required fields are marked *