ਹਿੰਸਾ ਕਰਨ ਵਾਲਿਆਂ ਦੀ ਸੁਰੱਖਿਆ ਵਾਪਸ ਲੈਣ ਸਰਕਾਰਾਂ : ਸੁਪਰੀਮ ਕੋਰਟ

ss1

ਹਿੰਸਾ ਕਰਨ ਵਾਲਿਆਂ ਦੀ ਸੁਰੱਖਿਆ ਵਾਪਸ ਲੈਣ ਸਰਕਾਰਾਂ : ਸੁਪਰੀਮ ਕੋਰਟ

ਨਵੀਂ ਦਿੱਲੀ (ਨਿਰਪੱਖ ਆਵਾਜ਼ ਬਿਊਰੋ)-ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਲੋਕ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿੱਚ ਸ਼ਾਮਲ ਪਾਏ ਜਾਂਦੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਨਾ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਗਊ ਰੱਖਿਆ ਦੇ ਨਾਂਅ ਉੱਤੇ ਹੋਣ ਵਾਲੀ ਹਿੰਸਾ ਦੇ ਦੋਸ਼ੀਆਂ ਖਿਲਾਫ ਵੀ ਸਰਕਾਰਾਂ ਸਖਤ ਕਾਰਵਾਈ ਕਰਨ। ਇਸੇ ਦੌਰਾਨ ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਵੀ ਦੱਸਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਸਬੰਧੀ ਕਾਰਵਾਈ ਕਰਨਾ ਸੂਬਾ ਸਰਕਾਰਾਂ ਦਾ ਮਾਮਲਾ ਹੈ। ਨਾਲ ਹੀ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਕਿ ਕੇਂਦਰ ਸੂਬਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਹਮਾਇਤ ਜਾਂ ਸ਼ੈਅ ਨਹੀਂ ਦਿੰਦਾ ਹੈ।
ਕੇਂਦਰ ਨੇ ਇਹ ਸਫਾਈ ਉਦੋਂ ਦਿੱਤੀ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਕਾਨੂੰਨ ਵਿਵਸਥਾ ਸੂਬਿਆਂ ਦਾ ਮਾਮਲਾ ਹੈ ਅਤੇ ਉਹ ਕਾਨੂੰਨ ਦੇ ਹਿਸਾਬ ਨਾਲ ਕਦਮ ਉਠਾ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਉਤਸ਼ਾਹ ਨਾ ਦਿਓ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗਊ ਹੱਤਿਆ ਅਤੇ ਗਊ ਰੱਖਿਆ ਦੇ ਮਾਮਲੇ ਵਿੱਚ ਸਖਤ ਬਿਆਨ ਦਿੱਤਾ ਸੀ ਕਿ ਗਊ ਦੇ ਨਾਂਅ ਉੱਪਰ ਕਿਸੇ ਇਨਸਾਨ ਨੂੰ ਮਾਰਨ ਦਾ ਹੱਕ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਡਾਕਟਰ ਹਸਪਤਾਲ ਵਿੱਚ ਮਰੀਜ ਨਾ ਬਚਾ ਸਕੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮਰੀਜ ਦੀ ਮੌਤ ਤੋਂ ਬਾਅਦ ਹਸਪਤਾਲ ਨੂੰ ਅੱਗ ਲਗਾ ਦਿੱਤੀ ਜਾਵੇ ਜਾਂ ਡਾਕਟਰਾਂ ਨਾਲ ਮਾਰਕੁੱਟ ਕੀਤੀ ਜਾਵੇ।
ਇਸ ਦੌਰਾਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਕੌਮੀ ਪ੍ਰਚਾਰ ਮੁੱਖੀ ਮਨਮੋਹਣ ਵੈਦ ਨੇ ਗਊ ਰੱਖਿਆ ਦੇ ਨਾਂਅ ‘ਤੇ ਹੋ ਰਹੀ ਰਾਜਨੀਤੀ ਨੂੰ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੰਘ ਵੱਲੋਂ ਇਸ ਮਾਮਲੇ ਵਿੱਚ ਕਿਸੇ ਦੀ ਵੀ ਕੋਈ ਹਮਾਇਤ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੋ ਲੋਕ ਗਊ ਰੱੱਖਿਆ ਦੇ ਨਾਂਅ ਤੇ ਹਿੰਸਾ ਕਰਦਿਆਂ ਕਿਸੇ ਨੂੰ ਕੁੱਟਣ ਜਾਂ ਮਾਰਨ ਦੇ ਦੋਸ਼ੀ ਪਾਏ ਜਾਂਦੇ ਹਨ ਉਨ੍ਹਾਂ Xਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇੱਥੇ ਜਿਕਰਯੋਗ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਕਾਂਗਰਸ ਅਤੇ ਸਪਾ ਵੱਲੋਂ ਦੋਵਾਂ ਸਦਨਾਂ ਵਿੱਚ ਦੋਸ਼ ਲਗਾਏ ਜਾ ਰਹੇ ਹਨ ਕਿ ਗਊ ਰੱਖਿਆ ਦੇ ਨਾਂਅ ਤੇ ਜੋ ਹਿੰਸਾ ਹੋ ਰਹੀ ਹੈ, ਉਸ ਪਿੱਛੇ ਭਾਜਪਾ ਅਤੇ ਸੰਘ ਦੇ ਲੋਕਾਂ ਦਾ ਹੱਥ ਹੈ। ਸੰਘ ਆਗੂ ਨੇ ਇਹ ਵੀ ਕਿਹਾ ਕਿ ਗਊ ਰੱਖਿਆ ਇੱਕ ਵੱਖਰਾ ਮਸਲਾ ਹੈ ਅਤੇ ਇਸ ਉੱਪਰ ਸਿਆਸਤ ਕਰਨੀ ਵੱਖਰਾ ਮਸਲਾ ਹੈ। ਉਨ੍ਹਾਂ ਕਿਹਾ ਕਿ ਗਊ ਦੀ ਰੱਖਿਆ ਪਿਛਲੇ ਸੈਂਕੜੇ ਸਾਲਾਂ ਤੋਂ ਭਾਰਤੀ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਂਅ ਤੇ ਹਿੰਸਾ ਅਤੇ ਸਿਆਸਤ ਸਮਾਜ ਦੇ ਇੱਕ ਖਾਸ ਵਰਗ ਨੂੰ ਬਦਨਾਮ ਕਰਨ ਲਈ ਕੁੱਝ ਵਿਰੋਧੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *