ਹਿੰਦੂਜਾ ਨੇ ਪੰਜਾਬ ਵਿਚ ਲਾਂਚ ਕੀਤਾ ਕੇਬਲ ਨੈੱਟਵਰਕ – ਫਾਸਟਵੇਅ ਦੀ ਮਨੌਪਲੀ ਨੂੰ ਦੇਵੇਗਾ ਚੁਣੌਤੀ-ਕੇਬਲ ਓਪਰੇਟਰ ਹੋਣਗੇ ਖ਼ੁਦ ਮਾਲਕ

ss1

ਹਿੰਦੂਜਾ ਨੇ ਪੰਜਾਬ ਵਿਚ ਲਾਂਚ ਕੀਤਾ ਕੇਬਲ ਨੈੱਟਵਰਕ – ਫਾਸਟਵੇਅ ਦੀ ਮਨੌਪਲੀ ਨੂੰ ਦੇਵੇਗਾ ਚੁਣੌਤੀ-ਕੇਬਲ ਓਪਰੇਟਰ ਹੋਣਗੇ ਖ਼ੁਦ ਮਾਲਕ

ਚੰਡੀਗੜ੍ਹ, 14 ਜੁਲਾਈ ,2017 :  ਭਾਰਤੀ ਦੇ ਨਾਮਵਰ ਕਾਰਪੋਰੇਟ ਘਰਾਣੇ  ਹਿੰਦੂਜਾ  ਗਰੁੱਪ ਆਫ਼ ਕੰਪਨੀਜ਼ ਨੇ ਪੰਜਾਬ ਅਤੇ ਚੰਡੀਗੜ੍ਹ ਵਿਚ ਇੱਕ ਨਵੀਂ ਅਤੇ ਤਾਜ਼ਾ ਟੈਕਨਾਲੋਜੀ ਵਾਲਾ ਕੇਬਲ ਨੈੱਟਵਰਕ ਲਾਂਚ ਕੀਤਾ ਹੈ . ਇਸ ਗਰੁੱਪ  ਨੇ ਆਪਣਾ ਨੈੱਟ ਵਰਕ ਵਿਛਾਉਣ ਅਤੇ ਕੇਬਲ ਓਪਰੇਟਰਾਂ ਨੂੰ ਨੈੱਟਵਰਕ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਸ਼ੁਰੂ  ਕਰ ਦਿੱਤਾ ਹੈ . ਮੌਜੂਦਾ ਕੇਬਲ ਨੈੱਟਵਰਕ ਦੇ ਕੇਬਲ ਓਪਰੇਟਰਾਂ ਤੇ ਸਖ਼ਤ ਕੰਟਰੋਲ ਦੇ ਉਲਟ ਹਿੰਦੂਜਾ ਗਰੁੱਪ ਨੇ ਆਪਣਾ ਕੇਬਲ ਕਾਰੋਬਾਰ ਇਸ ਐਲਾਨ ਨਾਲ ਨਾਲ ਕੀਤਾ ਹੈ ਕਿ ਕੇਬਲ ਓਪਰੇਟਰ ਖ਼ੁਦ ਆਪਣੇ ਕੇਬਲ ਕੰਮ ਦੇ ਮਾਲਕ ਹੋਣਗੇ . ਹਿੰਦੂ ਗਰੁੱਪ ਸਿਰਫ਼  ਉਨ੍ਹਾਂ ਨੂੰ ਸੈੱਟ ਤੋਪ ਬਾਕਸ ,ਸੈਟੇਲਾਈਟ ਸਿਗਨਲ  ਅਤੇ ਹੋਰ ਟੈਕਨੀਕਲ ਸਹਾਇਤਾ ਪ੍ਰਦਾਨ ਕਰੇਗਾ – ਲੋਕਲ ਪੱਧਰ ਤੇ ਤਰ੍ਹਾਂ ਟੀ ਵੀ ਕੇਬਲ ਕਨੈੱਕਸ਼ਨ ਦੇਣ ਅਤੇ ਲੋੜੀਂਦੀ ਕਾਰਵਾਈ ਕੇਬਲ ਓਪਰੇਟਰ ਖ਼ੁਦ ਕਰਨਗੇ . ਇਹ ਵੀ ਦਾਅਵਾ ਕੀਤਾ ਗਿਆ ਹੈ ਇਹ ਕੰਪਨੀ ਲੋਕਾਂ ਨੂੰ ਹੋਰ ਕੰਪਨੀਆਂ ਦੇ ਮੁਕਾਬਲੇ ਕੁਆਲਿਟੀ ਵੀ ਚੰਗੀ ਦੇਵੇਗੀ ਅਤੇ ਰੇਟ ਵੀ ਸਸਤੇ ਹੋਣਗੇ . ਇਸ ਹਿਸਾਬ ਨਾਲ ਲਗਦੈ ਹੈ ਕਿ ਇਹ ਨੈੱਟਵਰਕ ਪੰਜਾਬ ਦੇ ਕੇਬਲ ਨੈੱਟਵਰਕ ਤੇ ਕਾਬਜ਼ ਫਾਸਟਵੇਅ ਦੀ ਮੋਨੋਪਲੀ ਨੂੰ ਇੱਕ ਸਖ਼ਤ ਚੁਨੌਤੀ ਦੇਵੇਗਾ .
ਅੱਜ  ਇੱਥੇ ਮੀਡੀਆ ਨਾਲ ਗੱਲਬਾਤ  ਕਰਦੇ  ਹੋਏ ਹਿੰਦੂਜਾ ਮੀਡੀਆ ਗਰੁੱਪ ਦੇ ਐਮ ਡੀ ਅਸ਼ੋਕ ਮਾਨਸੁਖਾਨੀ ਨੇ ਦੱਸਿਆ ਕਿ ਪੰਜਾਬ ਦੇ 19 ਜ਼ਿਲ੍ਹਿਆਂ ਵਿਚ ਉਹ ਹੁਣ ਤੱਕ ਆਪਣੇ ਨੈੱਟਵਰਕ ਦੀ ਤਿਆਰੀ ਕਰ ਚੁੱਕੇ ਹਨ 26 ਕੋਪ ਸਥਾਪਿਤ ਕਰ ਚੁੱਕੇ ਹਨ . ਇਸ ਕੰਪਨੀ ਵੱਲੋਂ ਦਿੱਤੇ ਜਾ ਰਹੇ ਬਹੁਤ ਹੀ ਛੋਟੇ ਆਕਾਰ ਦੇ ਸੈੱਟ ਟਾਪ ਬਾਕਸ ਦੀ ਕੀਮਤ  1200 ਰੁਪਏ ਹੈ . ਹੁਣ ਤੱਕ ਮੁਲਕ  ਦੇ 29 ਰਾਜਾਂ ਵਿਚ ਆਪਣਾ ਨੈੱਟਵਰਕ ਸ਼ੁਰੂ ਕਰ ਚੁੱਕਾ ਹੈ . ਜਦੋਂ ਫਾਸਟਵੇਅ ਚੈਨਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਮੁਕਾਬਲੇ ਲਈ ਨਹੀਂ ਆਏ ਸਗੋਂ ਪੰਜਾਬ ਦੇ ਲੋਕਾਂ ਵਧੀਆ ਕਿਸਮ ਦੇ ਕੇਬਲ ਨੈੱਟਵਰਕ ਸੇਵਾ ਦੇਣ ਲਈ ਆਏ ਹਨ . ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਉਨ੍ਹਾਂ ਨੂੰ ਮਿਲ ਰਿਹਾ ਹੈ ਪਰ ਨਾਲ ਹੀ ਉਨ੍ਹਾਂ  ਇਹ ਵੀ ਸਪਸ਼ਟ ਕੀਤਾ ਕਿ  ਸਥਾਨ ਪੱਧਰ ਤੇ  ਵਾਹ -ਵੱਖ ਅਧਿਕਾਰੀਆਂ ਜਾਂ ਅਦਾਰਿਆਂ ਤੋਂ ਤਾਰ ਆਦਿਕ  ਪਾਉਣ ਲਈ ਜੋ ਆਗਿਆ ਲੈਣੀ ਹੈ , ਇਸ ਕੇਬਲ ਓਪਰੇਟਰ ਖ਼ੁਦ ਕਰਨਗੇ .
ਕੰਪਨੀ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਦਰਵਾਜ਼ੇ ਮੌਜੂਦਾ ਅਤੇ ਨਵੇਂ ਕੇਬਲ ਓਪਰੇਟਰਾਂ ਲਈ ਖੁੱਲ੍ਹੇ ਹੋਣਗੇ . ਉਨ੍ਹਾਂ ਦੱਸਿਆ ਕਿ ਹਿੰਦੂਜਾ ਗਰੁੱਪ ਦੀ ਨਵੀਂ ਇਕਾਈ ਨੈੱਕਸਟ ਡਿਜੀਟਲ ਆਪਣੇ ਗਾਹਕਾਂ ਨੂੰ 500 ਚੈਨਲ ਤੱਕ ਮੁਹੱਈਆ ਕਰੇਗੀ ਅਤੇ ਇਸ ਵਿਚ ਛੋਟੇ ਵੱਡੇ ਸਾਰੇ ਪਾਕ ਹੋਣਗੇ ਜਿਨ੍ਹਾਂ ਦੇ ਰੇਟ ਚੈਨਲਾਂ ਦੀ ਗਿਣਤੀ ਮੁਤਾਬਿਕ ਤਹਿ ਹੋਣਗੇ . ਇਸ ਵਿਚ ਲੋਕਲ ਚੈਨਲ ਵੀ ਸ਼ਾਮਲ ਕਿਤੇ ਜਾਣਗੇ .
ਉਨ੍ਹਾਂ ਦੱਸਿਆ ਕਿ ਉਹ ਇਸ ਵੇਲੇ ਦੁਨੀਆ ਦੀ ਸਭ ਤੋਂ ਵਧੀਆ ਡਿਜੀਟਲ ਟੈੱਕਨੀਕ ਹਿੱਟਸ ਦੀ ਵਰਤੋਂ ਕਰ ਰਹੇ ਨੇ . ਇਸ ਵਿਚ ਲੰਮੀਆਂ ਤਰ੍ਹਾਂ ਵਿਛਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਨੈੱਟਵਰਕ ਸਿਗਨਲ ਸੈਟੇਲਾਈਟ ਰਾਹੀਂ ਹੀ ਕੋਪ ਤੱਕ ਪਹੁੰਚਣਾ ਹੈ . ਐਮ ਡੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ  ਨੇ ਕੇਬਲ ਆਪ੍ਰੇਟਰਜ਼ ਲਈ ਕੈਸ਼ ਐਂਡ ਕੈਰੀ ਮਾਡਲ ਲਾਗੂ ਕੀਤਾ ਹੈ .

Share Button

Leave a Reply

Your email address will not be published. Required fields are marked *