ਹਿੰਦੀ ਸਿਨੇਮਾ ਜਗਤ ਦੀ ਮੀਲ ਪੱਥਰ ਫਿਲਮ-ਸ਼ੋਅਲੇ

ss1

ਹਿੰਦੀ ਸਿਨੇਮਾ ਜਗਤ ਦੀ ਮੀਲ ਪੱਥਰ ਫਿਲਮ-ਸ਼ੋਅਲੇ

“ਸ਼ੋਅਲੇ” ਫਿਲਮ ਦਾ ਸੁਣਦਿਆਂ ਹੀ ਬਸੰਤੀ, ਵੀਰੂ,ਜੈ,ਗੱਬਰ ਸਿੰਘ ਅਤੇ ਠਾਕੁਰ ਦਾ ਨਾਮ ਅਤੇ ਇਸਦੇ ਯਾਦਗਾਰੀ ਕਿਰਦਾਰਾਂ ਦੇ ਸੀਨ ਇੱਕਦਮ ਅੱਖਾਂ ਅੱਗੇ ਆ ਜਾਂਦੇ ਹਨ।ਫਿਲਮ ਦੇ ਡਾਇਲਾਗ “ਕੁੱਤੇ ਕਮੀਨੇ ਮੈਂ ਤੇਰਾ ਖੂਨ ਪੀ ਜਾਊਂਗਾ”,”ਅਬ ਤੇਰਾ ਕਿਆ ਹੋਗਾ ਕਾਲੀਆ”,”ਬਸੰਤੀ ਕੁੱਤੋਂ ਕੇ ਮੱਤ ਨਾਚਨਾ”,”ਇਤਨਾ ਸੰਨਾਟਾ ਕਿਉਂ ਹੈ ਭਾਈ”ਆਦਿ ਬੱਚੇ ਬੱਚੇ ਦੀ ਜੁਬਾਨ ਤੇ ਸਨ ਅਤੇ ਅੱਜ ਵੀ ਤਰੋਤਾਜ਼ਾ ਹਨ।ਫਿਲਮ ਦੇ ਹੀਰੋ ਅਤਿਤਾਬ ਬਚਨ,ਧਰਮਿੰਦਰ ਅਤੇ ਹੀਰੋਇਨ ਹੇਮਾ ਮਾਲਿਨੀ,ਸੰਜੀਵ ਕੁਮਾਰ (ਠਾਕੁਰ) ਦੇ ਕਿਰਦਾਰਾਂ ਨੇ ਲੋਕ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ।ਫਿਲਮ ਦੇ ਖਲਨਾਇਕ ਹੀਰੋ ਅਮਜਦ ਖਾਨ ਦਾ ਫਿਲਮ ਨੂੰ ਸੁਪਰ ਡੁਪਰ ਹਿੱਟ ਕਰਨ ਚ ਕੋਈ ਘੱਟ ਰੋਲ ਨਹੀਂ ਸੀ।ਬਾਲੀਵੁਡ ਦੀ ਬਲਾਕਬਸਟਰ ਇਸ ਫਿਲਮ ‘ਸ਼ੋਅਲੇ’ ਨੂੰ ਰਿਲੀਜ਼ ਹੋਏ 43 ਸਾਲ ਪੂਰੇ ਹੋ ਗਏ ਹਨ,ਪਰ ਅੱਜ ਵੀ ਇਸਦੀ ਲੋਕ ਦਿਲਾਂ ਤੇ ਅਦੁੱਤੀ ਅਤੇ ਵਿਲੱਖਣ ਛਾਪ ਹੈ। 15 ਅਗਸਤ, 1975 ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਐਕਸ਼ਨ, ਕਾਮੇਡੀ, ਰੋਮਾਂਸ ਅਤੇ ਟਰੈਜਡੀ ਦਰਸ਼ਕਾਂ ਦੀ ਲੋੜ੍ਹ ਮੁਤਾਬਿਕ ਸਭ ਕੁਝ ਸੀ। ਇਸ ਮਲਟੀ ਸਟਾਰ ਫਿਲਮ ਵਿੱਚ ਸਭ ਦੇ ਕਿਰਦਾਰ ਕੁੱਝ ਇਸ ਤਰ੍ਹਾਂ ਸਨ ਕਿ ਅੱਜ ਵੀ ਕਲਾਕਾਰਾਂ ਨੂੰ ਉਨ੍ਹਾਂ ਦੇ ਫਿਲਮੀ ਕਿਰਦਾਰ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਇਸ ਫਿਲਮ ਦੇ ਸਾਰੇ ਹੀ ਕਿਰਦਾਰ ਬਹੁਤ ਖਾਸ ਸਨ। ਕਿਰਦਾਰਾਂ ਨੂੰ ਅਜੇ ਤੱਕ ਵੀ ਯਾਦ ਕੀਤਾ ਜਾਂਦਾ ਹੈ। ਜਿਵੇਂ ਕਿ ਫਿਲਮ ਸ਼ੋਅਲੇ ‘ਚ ਬਸੰਤੀ (ਹੇਮਾ ਮਾਲਿਨੀ)ਦਾ ਕਿਰਾਦਰ, ਜੈ(ਅਭਿਤਾਬ ਬਚਨ) ਅਤੇ ਵੀਰੂ (ਧਰਮਿੰਦਰ),ਗੱਬਰ ਸਿੰਘ(ਅਮਜਦ ਖਾਨ) ਅਤੇ ਠਾਕੁਰ (ਸੰਜੀਵ ਕੁਮਾਰ) ਦਾ ਕਿਰਦਾਰ ਆਦਿ ਸਭ ਕਿਰਦਾਰਾਂ ਨੂੰ ਅਜੇ ਤੱਕ ਵੀ ਲੋਕ ਯਾਦ ਕਰਦੇ ਹਨ ਅਤੇ ਨਕਲ ਕਰਦੇ ਹਨ। ਫਿਲਮ ਦੀ ਪੂਰੀ ਸ਼ੂਟਿੰਗ ਕਰਨਾਟਕ ਦੇ ਬੰਗਲੁਰੂ ਅਤੇ ਮੈਸੂਰ ਦੇ ਵਿੱਚ ਸਥਿਤ ਪਹਾੜੀਆਂ ਨਾਲ ਘਿਰੇ ਰਾਮਨਗਰਮ ਪਿੰਡ ਵਿੱਚ ਹੋਈ ਸੀ। ਇੱਥੋਂ ਸ਼ੋਅਲੇ ਦੇ ਠਾਕੁਰ ਮਤਲਬ ਕਿ ਸੰਜੀਵ ਕੁਮਾਰ ਦਾ ਪਿੰਡ ਰਾਮਗੜ ਅਤੇ ਗੱਬਰ ਸਿੰਘ ਮਤਲਬ ਅਮਜਦ ਖਾਨ ਦਾ ਅੱਡਾ ਬਣਾਇਆ ਗਿਆ ਸੀ।
ਫਿਲਮ ਪ੍ਰੋਡਿਊਸਰ ਨੇ ਪੂਰੇ ਦਾ ਪੂਰਾ ਪਿੰਡ ਬਸਾ ਦਿੱਤਾ ਸੀ। ਦੱਖਣ ਦੇ ਰਾਮਨਗਰਮ ਨੂੰ ਡਕੈਤਾਂ ਦੇ ਸੰਤਾਪ ਨਾਲ ਪੀੜਿਤ ਇੱਕ ਪਿੰਡ ਰਾਮਗੜ ਦੀ ਸ਼ਕਲ ਦਿੱਤੀ ਗਈ। ਨਿਰਮਾਤਾਵਾਂ ਨੇ ਰਾਮਗੜ ਦੇ ਰੂਪ ਵਿੱਚ ਇੱਕ ਪੂਰੇ ਪਿੰਡ ਨੂੰ ਬਸਾਇਆ ਸੀ। ਪਿੰਡ ਤੱਕ ਪਹੁੰਚਣ ਲਈ ਪੱਕੀ ਸੜਕ ਵੀ ਬਣਾਈ ਗਈ ਸੀ। ਉਂਝ ਇਹ ਪਿੰਡ ਫਿਲਮ ਸ਼ੋਅਲੇ ਤੋਂ ਪਹਿਲਾਂ ਵੀ ਸੀ ਪਰ ਸ਼ੋਲੇ ਤੋਂ ਬਾਅਦ ਹੀ ਲੋਕਾਂ ਦੇ ਵਿੱਚ ਇਸ ਪਿੰਡ ਦੀ ਪਹਿਚਾਣ ਹੋਈ ਸੀ।
ਇੱਥੇ ਲਗਭਗ ਦੋ ਸਾਲ ( 1973 ਤੋਂ 1975 ) ਤੱਕ ਫਿਲਮ ਦੀ ਸ਼ੂਟਿੰਗ ਹੋਈ। ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋਈ ਲੋਕਾਂ ਨੇ ਰਾਮਨਗਰਮ ਦੇ ਇੱਕ ਹਿੱਸੇ ਨੂੰ ਸਿੱਪੀ ਨਗਰ ਦਾ ਨਾਮ ਦੇ ਕੇ ਨਿਰਮਾਤਾਵਾਂ ਦਾ ਧੰਨਵਾਦ ਕੀਤਾ ਸੀ। ਜਾਣਕਾਰੀ ਮੁਤਾਬਿਕ ਜਦੋਂ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਸੀ ਉਦੋਂ ਪ੍ਰੋਡਕਸ਼ਨ ਟੀਮ ਨੇ ਪਿੰਡ ਉਜਾੜਿਆ ਸੀ।
ਮੁੰਬਈ ਵਾਪਸ ਆਉਂਦੇ ਸਮੇਂ ਫਿਲਮ ਦੇ ਡਾਇਰੈਕਟਰ ਜੀਪੀ ਸਿੱਪੀ ਚਾਹੁੰਦੇ ਸਨ ਕਿ ਰਾਮਗੜ ਪਿੰਡ ਬਸਾਉਣ ਲਈ ਜੋ ਕੀਮਤੀ ਸਮਾਨ ਖਰੀਦਿਆ ਗਿਆ ਸੀ, ਉਸ ਨੂੰ ਵੇਚ ਦਿੱਤਾ ਜਾਵੇ ਪਰ ਅਜਿਹਾ ਹੋ ਨਹੀਂ ਸਕਿਆ। ਆਖ਼ਿਰਕਾਰ ਪਿੰਡ ਦੇ ਉਸਾਰੀ ਵਿੱਚ ਇਸਤੇਮਾਲ ਸਾਰਾ ਸਾਮਾਨ ਵੰਡ ਦਿੱਤਾ ਗਿਆ। ਕੁੱਝ ਸਾਮਾਨ ਨਿਲਾਮ ਕਰ ਦਿੱਤਾ ਗਿਆ ਅਤੇ ਕਾਫ਼ੀ ਸਾਰਾ ਸਾਮਾਨ ਫਿਲਮ ਯੂਨਿਟ ਦੇ ਨਾਲ ਕੰਮ ਕਰ ਰਹੇ ਮਜਦੂਰਾਂ ਨੂੰ ਦੇ ਦਿੱਤਾ ਗਿਆ ਸੀ। ਦੱਸ ਦੇਈਏ ਕਿ 1975 ਵਿੱਚ ਸ਼ੋਲੇ ਜਦੋਂ ਰਿਲੀਜ਼ ਹੋਈ ਤਾਂ ਉਸ ਨੂੰ ਬਹੁਤ ਵਧੀਆ ਰਿਸਪਾਂਸ ਨਹੀਂ ਮਿਲਿਆ ਸੀ। ਕ੍ਰੀਟਿਕਸ ਨੇ ਵੀ ਫਿਲਮ ਨੂੰ ਵਧੀਆ ਰਿਵਿਊ ਨਹੀਂ ਦਿੱਤਾ ਸੀ।
ਉਂਜ ਤਾਂ ‘ਸ਼ੋਅਲੇ’ ਦੇ ਨਾਂਅ ਕਈ ਰਿਕਾਰਡ ਦਰਜ ਹਨ ਅਤੇ ਇਨ੍ਹਾਂ ਰਿਕਾਰਡਾਂ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਨਵੇਂ-ਨਵੇਂ ਕਿਰਤੀਮਾਨ ਸਥਾਪਿਤ ਕਰਨ ਵਿਚ ‘ਸ਼ੋਅਲੇ’ ਫਿਲਮ ਦਾ ਕੋਈ ਸਾਨੀ ਨਹੀਂ ਹੈ |
ਧਰਮਿੰਦਰ, ਸੰਜੀਵ ਕੁਮਾਰ, ਅਮਿਤਾਭ ਬੱਚਨ, ਜਯਾ ਬੱਚਨ, ਹੇਮਾ ਮਾਲਿਨੀ ਅਤੇ ਅਮਜ਼ਦ ਖਾਨ ਨੂੰ ਮੁੱਖ ਭੂਮਿਕਾਵਾਂ ਵਿਚ ਚਮਕਾਉਂਦੀ ਇਸ ਫਿਲਮ ਨੇ 15 ਅਗਸਤ 1975 ਨੂੰ ਆਪਣੀ ਰਿਲੀਜ਼ ਦੇ ਨਾਲ ਹੀ ਇਕ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਸੀ ।ਉਹ ਇਹ ਕਿ ਇਸ ਫਿਲਮ ਦੇ 250 ਪਿ੍ੰਿਟ ਰਿਲੀਜ਼ ਕੀਤੇ ਗਏ ਸਨ।ਇਸ ਤੋਂ ਪਹਿਲਾਂ ਕਦੀ ਕਿਸੇ ਹਿੰਦੀ ਫਿਲਮ ਦੇ ਏਨੇ ਪਿ੍ੰਿਟ ਸਿਨੇਮਾਘਰਾਂ ਵਿਚ ਨਹੀਂ ਪਹੁੰਚੇ ਸਨ।ਉਦੋਂ ਤੋਂ ਲੈ ਕੇ ਹੁਣ ਤੱਕ ‘ਸ਼ੋਅਲੇ’ ਦੇ 1100 ਪਿ੍ੰਿਟ ਅਲੱਗ-ਅਲੱਗ ਖੇਤਰਾਂ ਵਿਚ ਚਲ ਰਹੇ ਵਿਚ ਹਨ ਅਤੇ ਇਹ ਵੀ ਆਪਣੇ-ਆਪ ਵਿਚ ਰਿਕਾਰਡ ਹੈ। ਮੁੰਬਈ ਦੇ ਮਿਨਰਵਾ ਸਿਨੇਮਾ ਘਰਾਂ ਵਿਚ ਇਹ ਫਿਲਮ ਸਾਢੇ ਪੰਜ ਸਾਲ ਭਾਵ 286 ਹਫਤੇ ਜਾਂ 2002 ਦਿਨ ਨਿਰੰਤਰ ਚੱਲੀ ਸੀ ।ਕਿਸੇ ਇਕ ਇੱਕ ਸਿਨੇਮਾ ਘਰ ਵਿਚ ਇਸ ਫਿਲਮ ਦਾ ਏਨੇ ਲੰਬੇ ਸਮੇਂ ਤੱਕ ਲਗਾਤਾਰ ਚੱਲਣਾ ਵੀ ਇਕ ਰਿਕਾਰਡ ਰਿਹਾ ਹੈ।ਜਾਣਕਾਰੀ ਮੁਤਾਬਿਕ ਮਿਨਰਵਾ ਥੀਏਟਰ ਵਿਚ ਡੇਢ ਸਾਲ ਤੱਕ ਕਰੰਟ ਬੁਕਿੰਗ ਦੀ ਖਿੜਕੀ ਖੋਲ੍ਹਣੀ ਨਹੀਂ ਪਈ ਸੀ ਕਿਉਂਕਿ ਐਡਵਾਂਸ ਬੁਕਿੰਗ ਵਿਚ ਹੀ ਸਾਰੇ ਟਿਕਟ ਵਿਕ ਜਾਂਦੇ ਸਨ।ਏਨੇ ਲੰਬੇ ਸਮੇਂ ਤੱਕ ‘ਕਰੰਟ ਬੁਕਿੰਗ ਵਿੰਡੋ’ ਦਾ ਨਾ ਖੁੱਲ੍ਹਣਾ ਵੀ ਇਕ ਰਿਕਾਰਡ ਰਿਹਾ। ਇਕੱਲੇ ਮਿਨਰਵਾ ਸਿਨੇਮਾ ਘਰ ਤੋਂ ਇਸ ਫਿਲਮ ਨੇ ਪ੍ਰੋਡਿਊਸਰ ਨੂੰ 50 ਲੱਖ ਰੁਪਏ ਦੀ ਕਮਾਈ ਕਰਕੇ ਦਿੱਤੀ ਸੀ ਜੋ ਅੱਜ ਦੇ ਹਿਸਾਬ ਨਾਲ 25 ਤੋਂ 30 ਕਰੋੜ ਬਣਦੀ ਹੈ ।ਕਿਸੇ ਇਕ ਥੀਏਟਰ ਵਿਚ ਏਨਾ ਤਕੜਾ ਕਾਰੋਬਾਰ ਕਰਨ ਵਾਲੀ ‘ਸ਼ੋਅਲੇ’ ਇਕਮਾਤਰ ਹਿੰਦੀ ਫਿਲਮ ਹੈ।’ਸ਼ੋਅਲੇ’ ਦੇ ਨਾਂਅ ਇਕ ਰਿਕਾਰਡ ਇਹ ਵੀ ਹੈ ਕਿ ਇਹ ਪਹਿਲੀ ਇਸ ਤਰ੍ਹਾਂ ਦੀ ਫਿਲਮ ਸੀ ਜਿਸ ਦੇ ਪਿ੍ੰਿਟ 70 ਐਮ. ਐਮ. ਸਟੀਰੀਓਫੋਨਿਕ ਸਾਊਾਡ ਵਿਚ ਸਨ।’ਸ਼ੋਅਲੇ’ ਨੂੰ ਇਹ ਸਿਹਰਾ ਵੀ ਹਾਸਲ ਹੈ ਕਿ ਇਹ ਪਹਿਲੀ ਇਸ ਤਰ੍ਹਾਂ ਦੀ ਹਿੰਦੀ ਫਿਲਮ ਸੀ ਜਿਸ ਦੇ ਸੰਵਾਦਾਂ ਦੀ ਐਲ. ਪੀ. ਕੱਢੀ ਗਈ ਹੋਵੇ।ਇਹ ਐਲ. ਪੀ. ਵੀ ਉਦੋਂ ਬਹੁਤ ਵਿਕੀ ਸੀ। ‘ਸ਼ੋਅਲੇ’ ਜਦੋਂ ਰਿਲੀਜ਼ ਹੋਈ ਸੀ, ਉਦੋਂ ਇਸ ਵਿਚ ਫਿਲਮਾਏ ਗਏ ਗੱਡੀ ਵਾਲੇ ਐਕਸ਼ਨ ਦਿ੍ਸਿ਼ਾਂ ਦੀ ਚਰਚਾ ਖੂਬ ਹੋਈ ਸੀ।ਇਸ ਤਰ੍ਹਾਂ ਦੇ ਦਿਲ ਧੜਕਾਊ ਐਕਸ਼ਨ ਦਿ੍ਸਿ਼ ਹਿੰਦੀ ਫਿਲਮਾਂ ਵਿਚ ਪਹਿਲੀ ਵਾਰ ਦੇਖਣ ਨੂੰ ਮਿਲੇ ਸਨ।ਇਨ੍ਹਾਂ ਦਿ੍ਸਿ਼ਾਂ ਦੀ ਸ਼ੂਟਿੰਗ ਲਈ ਤੀਹ ਦਿਨ ਦਾ ਸਮਾਂ ਲੱਗਾ ਸੀ ਅਤੇ ਉਸ ਜ਼ਮਾਨੇ ਵਿਚ ਰਾਜਸ਼੍ਰੀ ਵਾਲੇ ਆਪਣੀ ਪੂਰੀ ਫਿਲਮ ਦੀ ਸ਼ੂਟਿੰਗ ਤੀਹ ਦਿਨ ਵਿਚ ਕਰ ਲਿਆ ਕਰਦੇ ਸਨ।
‘ਸ਼ੋਅਲੇ’ ਨੂੰ ਜਦੋਂ ਸੈਂਸਰ ਲਈ ਭੇਜਿਆ ਗਿਆ ਤਾਂ ਸੈਂਸਰ ਬੋਰਡ ਨੇ ਇਹ ਕਹਿੰਦੇ ਹੋਏ ਸੈਂਸਰ ਸਰਟੀਫਿਕੇਟ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਫਿਲਮ ਵਿਚ ਹਿੰਸਾ ਬਹੁਤ ਹੈ ਅਤੇ ਇਹ ਫਿਲਮ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਸੰਦੇਸ਼ ਦਿੰਦੀ ਹੈ। ਉਹ ਇਸ ਲਈ ਕਿਉਂਕਿ ਫਿਲਮਾਏ ਗਏ ਅਸਲ ਕਲਾਈਮੈਕਸ ਦੇ ਮੁਤਾਬਿਕ ਠਾਕੁਰ ਬਲਦੇਵ ਸਿੰਘ (ਸੰਜੀਵ ਕੁਮਾਰ) ਆਪਣੇ ਪੈਰਾਂ ਨਾਲ ਗੱਬਰ ਸਿੰਘ (ਅਮਜ਼ਦ ਖਾਨ) ਦੇ ਦੋਵੇਂ ਹੱਥ ਫੇਹ ਦਿੰਦਾ ਹੈ ਅਤੇ ਉਸ ਨੂੰ ਜਾਨ ਤੋਂ ਮਾਰ ਦਿੰਦਾ ਹੈ।ਸੈਂਸਰ ਦੀ ਨਾਂਹ ਸੁਣ ਕੇ ਫਿਲਮ ਦਾ ਕਲਾਈਮੈਕਸ ਦੁਬਾਰਾ ਸ਼ੂਟ ਕੀਤਾ ਗਿਆ ਜਿਸ ਵਿਚ ਪੁਲਿਸ ਐਨ ਸਮੇਂ ‘ਤੇ ਪਹੁੰਚ ਕੇ ਗੱਬਰ ਨੂੰ ਆਪਣੇ ਕਬਜ਼ੇ ਵਿਚ ਲੈ ਲੈਂਦੀ ਹੈ।ਉਸ ਜ਼ਮਾਨੇ ਦੇ ਪ੍ਰਚਲਿਤ ਟਰੇਡ ਪੇਪਰ ‘ਟਰੇਡ ਗਾਈਡ’ ਨੇ ਆਪਣੇ ਰਿਵਿਊ ਵਿਚ ‘ਸ਼ੋਅਲੇ’ ਨੂੰ ਫਲਾਪ ਕਰਾਰ ਦਿੱਤਾ ਸੀ।ਫਿਰ ਦੂਜੇ ਹਫਤੇ ਇਕ ਹੋਰ ਰਿਵਿਊ ਪ੍ਰਕਾਸ਼ਿਤ ਕਰਕੇ ਟਰੇਡ ਗਾਈਡ ਨੇ ਇਹ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਫਿਲਮ ਵਾਕਈ ਫਲਾਪ ਹੈ।ਪਰ ਰਿਲੀਜ਼ ਦੇ ਤੀਸਰੇ ਹਫਤੇ ਤੋਂ ‘ਸ਼ੋਅਲੇ’ ਭਾਰੀ ਭੀੜ ਇਕੱਠੀ ਕਰਨ ਲਗ ਪਈ ਤੇ ‘ਟਰੇਡ ਗਾਈਡ’ ਨੂੰ ਤੀਸਰਾ ਰਿਵਿਊ ਛਾਪ ਕੇ ਇਹ ਐਲਾਨ ਕਰਨਾ ਪਿਆ ਕਿ ਇਹ ਫਿਲਮ ਹਿੱਟ ਹੈ।ਟਰੇਡ ਪੇਪਰ ਵਿਚ ਕਿਸੇ ਫਿਲਮ ਦੇ ਤਿੰਨ ਰਿਵਿਊ ਪ੍ਰਕਾਸ਼ਿਤ ਹੋਣ ਦਾ ਇਹ ਇਕਮਾਤਰ ਰਿਕਾਰਡ ਹੈ ਅਤੇ ਇਹ ਵੀ ‘ਸ਼ੋਅਲੇ’ ਦੇ ਨਾਂਅ ਦਰਜ ਹੈ। ਫਿਲਮ ਦੀ ਚੁਲਬਲੀ ਹੀਰੋਇਨ ਹੇਮਾ ਮਾਲਿਨੀ ਦਾ ਵੀ ਫਿਲਮ ਦੀ ਕਾਮਯਾਬੀ ਚ ਅਹਿਮੀਅਤ ਕਿਸੇ ਤੋਂ ਗੁੱਝੀ ਨਹੀਂ।
ਇਹ ਫਿਲਮ ਹਿੰਦੀ ਸਿਨੇਮਾ ਜਗਤ ਚ ਇੱਕ ਮੀਲ ਪੱਥਰ ਸਾਬਿਤ ਹੋਈ ਸੀ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

Share Button

Leave a Reply

Your email address will not be published. Required fields are marked *