ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਹਿੰਦੀ ਲਘੂ ਕਹਾਣੀ: ਦੌੜ

ਹਿੰਦੀ ਲਘੂ ਕਹਾਣੀ: ਦੌੜ

******
ਮੂਲ : ਅਦਿਤੀ ਸਿੰਘ ਭਦੌਰੀਆ
ਅਨੁ : ਪ੍ਰੋ. ਨਵ ਸੰਗੀਤ ਸਿੰਘ

“ਮੈਂ ਤੈਨੂੰ ਕਿੰਨੀ ਵਾਰੀ ਕਿਹੈ ਕਿ ਛੇਤੀ ਉਠਿਆ ਕਰ! ਸਕੂਲ ਹਮੇਸ਼ਾ ਸਮੇਂ ਸਿਰ ਜਾਣਾ ਚਾਹੀਦਾ ਹੈ!” ਮੈਂ ਲੱਗਭੱਗ ਚੀਕ ਕੇ ਕਿਹਾ ਅਤੇ ਆਪਣੀ ਛੇ ਸਾਲਾ ਬੇਟੀ ਨੂੰ ਹਲੂਣ ਕੇ ਜਗਾਇਆ। ਨਾਲ ਹੀ ਉਸ ਨੂੰ ਤਿਆਰ ਕਰਦਿਆਂ ਸਮੇਂ ਦੀ ਪਾਬੰਦੀ ਤੇ ਬੋਲੀ ਜਾ ਰਹੀ ਸਾਂ। ਜਦੋਂ ਉਹਦੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਤਾਂ ਮੈਂ ਉਹਨੂੰ ਡਾਂਟਦਿਆਂ ਪੁੱਛਿਆ, “ਤੈਨੂੰ ਸੁਣਦਾ ਵੀ ਹੈ, ਮੈਂ ਕੀ ਕਹਿ ਰਹੀ ਹਾਂ?”

ਉਹਨੇ ਬੜੀ ਮਾਸੂਮੀਅਤ ਨਾਲ ਮੇਰੇ ਵੱਲ ਵੇਖਦਿਆਂ ਕਿਹਾ, “ਮੰਮਾ, ਤੁਸੀਂ ਤਾਂ ਕਹਿੰਦੇ ਸੀ ਕਿ ਬਚਪਨ ਦੇ ਬੜੇ ਦਿਨ ਬੜੇ ਸੁਹਾਵਣੇ ਹੁੰਦੇ ਨੇ ਤੇ ਤੁਸੀਂ ਆਪਣੇ ਬਚਪਨ ਵਿੱਚ ਕਿੰਨੀ ਮਸਤੀ, ਕਿੰਨੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ… ਪਰ ਮੰਮਾ, ਮੈਨੂੰ ਤਾਂ ਲੱਗਦੈ ਕਿ ਬਚਪਨ ਸਕੂਲ ਅਤੇ ਕੋਚਿੰਗ ਦਰਮਿਆਨ ਦੌੜ ਨੂੰ ਹੀ ਕਹਿੰਦੇ ਨੇ…!” ਇੰਨਾਂ ਕਹਿ ਕੇ ਉਹਨੇ ਆਪਣਾ ਬੈਗ ਚੁੱਕਿਆ ਅਤੇ ਸਕੂਲ ਲਈ ਚੱਲ ਪਈ।

ਮੈਂ ਉਹਦੇ ਇਸ ਮਾਸੂਮ ਸੁਆਲ ਬਾਰੇ ਸੋਚ ਰਹੀ ਸਾਂ ਕਿ ਉਹਨੂੰ ਬਚਪਨ ਜੀ ਲੈਣ ਦਿਆਂ ਜਾਂ ਫਿਰ ਉਹਦਾ ਭਵਿੱਖ ਸਵਾਰਾਂ!
^^^^^^^^^^^^

ਹਿੰਦੀ ਲਘੂ ਕਹਾਣੀ: ਮੁਸਕਰਾਹਟ

*********
ਮੂਲ : ਅਦਿਤੀ ਸਿੰਘ ਭਦੌਰੀਆ
ਅਨੁ : ਪ੍ਰੋ. ਨਵ ਸੰਗੀਤ ਸਿੰਘ

ਅਸ਼ੋਕ ਜੀ ਆਪਣੀ ਹੀ ਮਸਤੀ ਵਿੱਚ ਕੁਝ ਸੋਚ ਰਹੇ ਸਨ। ਉਦੋਂ ਹੀ ਉਨ੍ਹਾਂ ਦੀ ਪਤਨੀ ਨੇ ਕਮਰੇ ਵਿੱਚ ਆ ਕੇ ਪੁੱਛਿਆ, “ਜੀ, ਤੁਸੀਂ ਇੱਥੇ ਇਕੱਲੇ ਕਿਉਂ ਬੈਠੇ ਹੋ?” ਤਾਂ ਉਨ੍ਹਾਂ ਨੇ ਪਤਨੀ ਵੱਲ ਵੇਖਦਿਆਂ ਕਿਹਾ, “ਤੈਨੂੰ ਕੀ ਲੱਗ ਰਿਹੈ! ਅੱਜ, ਜੋ ਬੇਟੀ ਦੇ ਹੋਣ ਵਾਲੇ ਸਹੁਰੇ ਪਰਿਵਾਰ ਵਾਲੇ ਆ ਕੇ ਕਹਿ ਕੇ ਗਏ ਨੇ, ਉਹ ਕਿੱਥੋਂ ਤੱਕ ਸਹੀ ਹੈ?”

ਪਤਨੀ ਨੇ ਉਨ੍ਹਾਂ ਦੇ ਹੱਥ ਤੇ ਹੱਥ ਰੱਖਦਿਆਂ ਕਿਹਾ, “ਤੁਸੀਂ ਠੀਕ ਕਹਿ ਰਹੇ ਹੋ। ਮੈਨੂੰ ਤਾਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਹੀ ਸਹੀ ਨਹੀਂ ਲੱਗੀਆਂ। ਬੇਟੀ ਨੂੰ ਇੱਕ ਸਾੜ੍ਹੀ ਦੇ ਕੇ ਸਾਡੇ ਹੱਥ ਵਿੱਚ ਆਪਣੀਆਂ ਫਰਮਾਇਸ਼ਾਂ ਦੀ ਲੰਮੀ ਲਿਸਟ ਫੜਾ ਗਏ ਹਨ। ਤੁਸੀਂ ਹੀ ਦੱਸੋ, ਕਿਵੇਂ ਕਰਾਂਗੇ ਇਹ ਸਭ ਕੁਝ!”

“ਮੈਂ ਵੀ ਇਹੋ ਸੋਚ ਰਿਹਾ ਹਾਂ। ਇਉਂ ਕਰਦੇ ਹਾਂ ਕਿ ਕੱਲ੍ਹ ਮੈਂ ਉਨ੍ਹਾਂ ਨੂੰ ਫੋਨ ਕਰਕੇ ਕਹਿ ਦਿੰਦਾ ਹਾਂ ਕਿ ਮੇਰੇ ਲਈ ਇਹ ਸਭ ਸੰਭਵ ਨਹੀਂ ਹੈ।” ਇੰਨਾ ਕਹਿਣਾ ਸੀ ਕਿ ਦਰਵਾਜ਼ੇ ਤੇ ਦਸਤਕ ਹੋਈ। ਸਾਹਮਣੇ ਵੇਖਿਆ ਤਾਂ ਅਸ਼ੋਕ ਦੀ ਬੇਟੀ, ਹੋਣ ਵਾਲੇ ਸਹੁਰੇ- ਘਰ ਦਿਆਂ ਦੀ ਦਿੱਤੀ ਸਾੜੀ ਵਿੱਚ ਸੀ। ਉਹਨੇ ਮਾਂ ਵੱਲ ਵੇਖ ਕੇ ਕਿਹਾ, “ਮੈਨੂੰ ਅੱਜ ਤੱਕ ਇੰਨੀ ਖ਼ੁਸ਼ੀ ਨਹੀਂ ਮਿਲੀ। ਕਿੰਨੀ ਸੋਹਣੀ ਸਾੜੀ ਹੈ ਮਾਂ!” ਉਸ ਮੁਸਕਰਾਹਟ ਨੂੰ ਵੇਖ ਕੇ ਅਸ਼ੋਕ ਜੀ ਅਤੇ ਉਨ੍ਹਾਂ ਦੀ ਪਤਨੀ ਨੇ ਖਾਮੋਸ਼ੀ ਨਾਲ ਆਪਣੀ ਬੇਟੀ ਦੀ ਖ਼ੁਸ਼ੀ ਲਈ ਸਹਿਮਤੀ ਭਰੀ ਮੁਸਕਰਾਹਟ ਦਿੱਤੀ ਅਤੇ ਲਿਸਟ ਨੂੰ ਵੇਖ ਕੇ ਖਰਚੇ ਦਾ ਅਨੁਮਾਨ ਲਾਉਣ ਲੱਗੇ।

ਮੂਲ : ਅਦਿਤੀ ਸਿੰਘ ਭਦੌਰੀਆ, ਇੰਦੌਰ.

8959361111

ਅਨੁ : ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ). 9417692015

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: