Sun. Sep 15th, 2019

ਹਿੰਦੀ ਅਖਬਾਰ ਨੇ ਤੋਲਿਆ ਕੁਫਰ, ਗੁਰੂ ਸਾਹਿਬਾਨ ਨਾਲ ਸ਼ਰਾਬ ਜੋੜ ਕੇ ਕੀਤਾ ਗਲਤ ਪ੍ਰਚਾਰ: ਲਾਲਪੁਰਾ

ਹਿੰਦੀ ਅਖਬਾਰ ਨੇ ਤੋਲਿਆ ਕੁਫਰ, ਗੁਰੂ ਸਾਹਿਬਾਨ ਨਾਲ ਸ਼ਰਾਬ ਜੋੜ ਕੇ ਕੀਤਾ ਗਲਤ ਪ੍ਰਚਾਰ: ਲਾਲਪੁਰਾ

ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਦਵਿੰਦਰਪਾਲ ਸਿੰਘ/ ਅੰਕੁਸ਼): ਇਕ ਹਿੰਦੀ ਦੀ ਅਖਬਾਰ ਵਲੋਂ ਸਿੱਖੀ ਸਿਧਾਤਾਂ ਦਾ ਘਾਣ ਕਰਦਾ ਲੇਖ ਛਾਪਿਆ ਗਿਆ ਹੈ ਜਿਸ ਨਾਲ ਸਿੱਖਾਂ ਵਿਚ ਗੁੱਸੇ ਦੀ ਲਹਿਰ ਹੈ। ਇਸ ਸਬੰਧੀ ਗੱਲ ਕਰਦਿਆਂ ਉਘੇ ਸਿੱਖ ਵਿਦਵਾਨ ਤੇ ਲੇਖਕ ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਹਿੰਦੀ ਦੇ ਇਕ ਅਖਬਾਰ ਵਲੋਂ ਲਿਖਿਆ ਗਿਆ ਹੈ ਕਿ ਇਕ ਵਾਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਅਸੀਂ ਤੁਹਾਡੇ ਕਹਿਣ ਤੇ ਨਾਮ ਜਪਦੇ ਹਾਂ ਪਰ ਸਾਨੂੰ ਇਸਦਾ ਕੋਈ ਫਾਇਦਾ ਨਹੀ ਹੁੰਦਾ। ਇਹ ਸੁਣ ਕੇ ਦਸਮ ਪਾਤਸ਼ਾਹ ਜੀ ਨੇ ਸ਼ਰਾਬ ਦਾ ਘੜਾ ਮੰਗਵਾਇਆ ਤੇ ਉਨਾਂ ਸਿੱਖਾਂ ਨੂੰ ਕਿਹਾ ਕਿ ਇਸ ਸ਼ਰਾਬ ਦੇ ਕੁਰਲੇ ਕਰੋ। ਭਾਵ ਸ਼ਰਾਬ ਪੀਣੀ ਨਹੀ ਸਗੋਂ ਮੂੰਹ ਵਿਚ ਪਾ ਕੇ ਬਾਹਰ ਕਢੀ ਚੱਲੋ। ਸਿੱਖਾਂ ਨੇ ਇਸੇ ਤਰਾਂ ਕੀਤਾ ਤੇ ਸ਼ਰਾਬ ਦਾ ਘੜਾ ਖਾਲੀ ਕਰ ਦਿਤਾ। ਇਸ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੁਛਿਆ ਕਿ ਤੁਹਾਨੂੰ ਕੋਈ ਨਸ਼ਾ ਆਇਆ, ਤਾਂ ਸਿੱਖਾਂ ਨੇ ਨਾਹ ਵਿਚ ਜੁਆਬ ਦਿਤਾ। ਫਿਰ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਤਰਾਂ ਸ਼ਰਾਬ ਨੂੰ ਕੇਵਲ ਮੂੰਹ ਵਿਚ ਰਖ ਕੇ ਹੀ ਨਸ਼ਾ ਨਹੀ ਆਉਂਦਾ ਕਿਉਕਿ ਨਸ਼ਾ ਤਾਂ ਹੀ ਆਵੇਗਾ ਜਦੋਂ ਸ਼ਰਾਬ ਅੰਦਰ ਜਾਵੇਗੀ। ਇਸੇ ਤਰਾਂ ਕੇਵਲ ਮੂੰਹ ਨਾਲ ਜਪ ਕੇ ਫਾਇਦਾ ਨਹੀ ਹੋਵੇਗਾ। ਇਸ ਲਈ ਹਿਰਦੇ ਤੋਂ ਨਾਮ ਜਪਣ ਨਾਲ ਹੀ ਫਾਇਦਾ ਹੋਵੇਗਾ।
ਉਨਾਂ ਨੇ ਕਿਹਾ ਕਿ ਇਹੋ ਜਿਹੀਆਂ ਹਰਕਤਾਂ ਕਿਸੇ ਵੀ ਅਖਬਾਰ ਨੂੰ ਸ਼ੋਭਾ ਨਹੀ ਦਿੰਦੀਆਂ। ਇਹ ਸਿੱਖੀ ਸਿੱਧਾਤਾਂ ਦਾ ਮਜ਼ਾਕ ਉਡਾਇਆ ਗਿਆ ਹੈ ਜੋ ਬ੍ਰਦਾਸ਼ਿਤ ਨਹੀ ਕੀਤਾ ਜਾ ਸਕਦਾ। ਉਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਹੋ ਜਿਹੇ ਗਲਤ ਲਿਖਣ ਵਾਲਿਆਂ ਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *

%d bloggers like this: