ਹਿਲਰੀ ਕਲਿੰਟਨ ਨੇ ਡੈਮੋਕਰੇਟ ਪਾਰਟੀ ਦੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰੀ ਹਾਸਿਲ ਕਰ ਲਈ

ss1

ਹਿਲਰੀ ਕਲਿੰਟਨ ਨੇ ਡੈਮੋਕਰੇਟ ਪਾਰਟੀ ਦੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰੀ ਹਾਸਿਲ ਕਰ ਲਈ

Hillary_Clinton_official_Secretary_of_State_portrait_cropਵਿਰਜੀਨੀਆ 26 ਜੁਲਾਈ (ਸੁਰਿੰਦਰ ਢਿਲੋਂ ) ਹਿਲਰੀ ਕਲਿੰਟਨ ਨੇ ਡੈਮੋਕਰੇਟ ਪਾਰਟੀ ਦੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਨਵੰਬਰ 2016 ਵਿਚ ਹੋਣ ਵਾਲੀ ਚੋਣ ਲਈ ਉਮੀਦਵਾਰੀ ਫਿਲਾਡੈਲਫੀਆ ਵਿਖੇ ਪਾਰਟੀ ਦੀ ਚਲ ਰਹੀ ਕਨਵੈਨਸ਼ਨ ਵਿਚ ਹਾਸਿਲ ਕਰ ਲਈ | ਡੈਮੋਕਰੇਟ ਪਾਰਟੀ ਅੱਜ ਕਨਵੈਨਸ਼ਨ ਵਿਚ ਪੂਰੀ ਤਰ੍ਹਾਂ ਇਕਜੁੱਟ ਨਜਰ ਆਈ ਕਲਿੰਟਨ ਦੇ ਉਮੀਦਵਾਰੀ ਦੀ ਇਸ ਦੌੜ ਵਿਚ ਵਿਰੋਧੀ ਬਰਨੀ ਸੈਂਡਰਜ ਨੇ ਜਦੋਂ ਵਰਮੋਂਟ ਦੇ ਡੈਲੀਗੇਟਾਂ ਵਲੋਂ ਉਸ ਦੀ ਹਮਾਇਤ ਦਾ ਐਲਾਨ ਕੀਤਾ ਤਾਂ ਸਾਰਾ ਮਾਹੌਲ ਹੀ ਇਕਸੁਰਤਾ ਵਿਚ ਗੂੰਜ ਉਠਿਆ |
ਅਜੇ ਕੱਲ ਤੱਕ ਬਰਨੀ ਸੈਂਡਰਜ ਦੇ ਹਮਾਇਤੀ ਵੱਡੇ ਰੂਪ ਵਿਚ ਕਲਿੰਟਨ ਵਿਰੁੱਧ ਪ੍ਰਦਰਸ਼ਨ ਤੇ ਨਾਹਰੇਬਾਜੀ ਕਰ ਰਹੇ ਸਨ ਤੇ ਪਾਰਟੀ ਵੰਡੀ ਹੋਈ ਨਜ਼ਰ ਆ ਰਹੀ ਸੀ | ਵਿਕੀਲੀਕਸ ਵਲੋਂ ਡੈਮੋਕਰੇਟ ਨੈਸ਼ਨਲ ਕਮੇਟੀ ਦੀਆਂ ਅੰਦਰੂਨੀ ਈਮੇਲਾਂ ਦੇ ਲੀਕ ਹੋਣ ਤੇ ਉਨ੍ਹਾਂ ਵਿਚ ਬਰਨੀ ਸੈਂਡਰਜ ਵਿਰੋਧੀ ਗੱਲਾਂ ਨਾਲ ਪਾਰਟੀ ਤੇ ਹਿਲਰੀ ਕਲਿੰਟਨ ਦੀ ਸਾਖ ਨੂੰ ਧੱਕਾ ਜਰੂਰ ਲੱਗਾ ਹੈ ਵਿਰੋਧੀ ਰਿਪਬਲੀਕਨ ਪਾਰਟੀ ਨੂੰ ਮੁੱਦਾ ਮਿਲ ਗਿਆ ਹੈ |
ਹੁਣ ਦੋਨੋਂ ਪ੍ਰਮੁੱਖ ਪਾਰਟੀਆ ਡੈਮੋਕਰੇਟ ਪਾਰਟੀ ਤੇ ਰਿਪਬਲੀਕਨ ਪਾਰਟੀ ਵਲੋਂ ਆਪੋ ਆਪਣੀਆਂ ਪਾਰਟੀਆ ਦੇ ਉਮੀਦਵਾਰਾਂ ਦੀ ਚੋਣ ਬਾਦ ਹੁਣ ਮੁਕਾਬਲਾ ਦਿਲਚਸਪ ਮੋੜ ਵੱਲ ਰੁੱਖ ਕਰ ਗਿਆ ਹੈ |ਅੂਉਂਦੇ ਦਿੰਨਾਂ ਵਿਚ ਹੁਣ ਚੋਣ ਮੁੱਦਿਆ ਤੇ ਅਧਾਰਿਤ ਵਧੇਰੇ ਹੋਵੇਗੀ ਹਾਲ ਦੀ ਘੜੀ ਮੁਕਾਬਲਾ ਫਸਵਾਂ ਹੈ |

Share Button

Leave a Reply

Your email address will not be published. Required fields are marked *