ਹਿਮਾਚਲ ਵਿੱਚ ਵਪਾਰੇ ਅਗਨੀਕਾਂਡ ਵਿੱਚ 32 ਘਰ ਸੜ ਕੇ ਸੁਆਹ, 41 ਪਰਿਵਾਰ ਬੇਘਰ

ss1

ਹਿਮਾਚਲ ਵਿੱਚ ਵਪਾਰੇ ਅਗਨੀਕਾਂਡ ਵਿੱਚ 32 ਘਰ ਸੜ ਕੇ ਸੁਆਹ, 41 ਪਰਿਵਾਰ ਬੇਘਰ

ਸ਼ਿਮਲਾ, 18 ਅਪ੍ਰੈਲ: ਇੱਥੋਂ ਦੇ ਰੇਹੜੂ ਟਿੱਕਰ ਦੇ ਕੁਸ਼ੈਨੀ ਪਿੰਡ ਵਿੱਚ ਅੱਜ ਸਵੇਰੇ ਵਪਾਰੇ ਇੱਕ ਅਗਨੀਕਾਂਡ ਵਿੱਚ ਕਰੀਬ 32 ਘਰ ਸੜ ਕੇ ਸੁਆਹ ਹੋ ਗਏ ਅਤੇ 41 ਪਰਿਵਾਰ ਬੇਘਰ ਹੋ ਗਏ ਹਨ| ਅੱਗ ਤੇ ਕਾਬੂ ਕਰ ਲਿਆ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਵੇਰੇ ਕਰੀਬ 2 ਵਜੇ ਹੋਈ| ਇੱਥੇ ਲਗਭਗ 150 ਤੋਂ 200 ਘਰ ਹਨ| ਸਥਾਨਕ ਪੁਲੀਸ ਦੇ ਐਸ. ਐਚ. ਓ. ਸਮੇਤ 400 ਦੇ ਲਗਭਗ ਵਿਅਕਤੀਆਂ ਨੇ ਅੱਗ ਤੇ ਕਾਬੂ ਪਾਇਆ| ਭਿਆਨਕ ਅਗਨੀਕਾਂਡ ਨੂੰ ਬੁਝਾਉਣ ਫਾਇਰ ਬ੍ਰਿਗੇਡ ਵਿਭਾਗ ਦੀ ਪਹਿਲੀ ਗੱਡੀ ਬਿਨਾਂ ਪਾਣੀ ਦੇ ਹੀ ਮੌਕੇ ਤੇ ਪੁੱਜ ਗਈ| ਐਸ.ਡੀ.ਐਮ. ਰੋਹੜੂ ਬੀ.ਆਰ. ਸ਼ਰਮਾ ਵੀ ਮੌਕੇ ਤੇ ਪੁੱਜੇ| ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ| ਜ਼ਿਲਾ ਫਾਇਰ ਬ੍ਰਿਗੇਡ ਅਧਿਕਾਰੀ ਡੀ.ਸੀ. ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ| ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਦੱਸੀ ਜਾ ਰਹੀ ਹੈ| ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਤੇ ਨਾ ਪੁੱਜੀ ਹੋਵੇ| ਪਿਛਲੇ ਦਿਨ ਚੌਪਾਲ ਵਿੱਚ ਹੋਏ ਅਗਨੀਕਾਂਡ ਵਿੱਚ 2 ਮੰਜ਼ਲਾਂ ਮਕਾਨ ਪੂਰੀ ਤਰ੍ਹਾਂ ਸੜ ਗਿਆ ਪਰ ਫਾਇਰ ਬ੍ਰਿਗੇਡ ਦੀ ਗੱਡੀ ਉਦੋਂ ਪਹੁੰਚੀ, ਜਦੋਂ ਅੱਧਾ ਭਵਨ ਸੜ ਗਿਆ ਸੀ| ਇਹੀ ਨਹੀਂ ਰਾਜਧਾਨੀ ਵਿੱਚ ਪਿਛਲੇ ਮਹੀਨੇ ਲੱਕੜ ਬਾਜ਼ਾਰ ਵਿੱਚ ਹੋਏ ਅਗਨੀਕਾਂਡ ਵਿੱਚ ਵੀ ਜਦੋਂ ਵਿਭਾਗ ਦੀ ਗੱਡੀ ਆਈ ਤਾਂ ਉਨ੍ਹਾਂ ਦੇ ਫਾਇਰ ਟੈਂਡਰ ਹੀ ਨਹੀਂ ਚੱਲੇ|

Share Button

Leave a Reply

Your email address will not be published. Required fields are marked *