Thu. Oct 17th, 2019

ਹਿਮਾਚਲ ਪ੍ਰਦੇਸ਼ ਵਿੱਚ ਖੱਡ ਵਿੱਚ ਕਾਰ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ

ਹਿਮਾਚਲ ਪ੍ਰਦੇਸ਼ ਵਿੱਚ ਖੱਡ ਵਿੱਚ ਕਾਰ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ

ਕੁੱਲੂ, 27 ਜੂਨ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿੱਚ ਅੱਜ ਇਕ ਕਾਰ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਨੇ ਇਹ ਜਾਣਕਾਰੀ ਦਿੱਤੀ| ਕੁੱਲੂ ਦੀ ਪੁਲੀਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਘਟਨਾ ਅੱਜ ਸਵੇਰੇ ਭੇਖਾਲੀ-ਬਿਆਸਰ ਇਲਾਕੇ ਵਿਚ ਹੋਈ| ਤਿੰਨੋਂ ਪੀੜਤ ਕੁੱਲੂ ਦੇ ਜਿੰਦੌਰ ਪਿੰਡ ਦੇ ਵਾਸੀ ਸਨ, ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ|
ਮ੍ਰਿਤਕਾਂ ਦੀ ਪਛਾਣ 25 ਸਾਲਾ ਰੂਪਿੰਦਰ ਸਿੰਘ ਪੁੱਤਰ ਠਾਕੁਰ ਚੰਦ, ਯੁਧਿਸ਼ਠਰ ਪੁੱਤਰ ਟੇਕ ਚੰਦ ਅਤੇ ਰੂਪਲਾਲ ਪੁੱਤਰ ਟੇਕ ਚੰਦ ਵਜੋਂ ਹੋਈ ਹੈ| ਲਾਸ਼ਾਂ ਨੂੰ ਖੇਤਰੀ ਹਸਪਤਾਲ ਕੁੱਲੂ ਪਹੁੰਚਾਇਆ ਗਿਆ ਹੈ| ਪੁਲੀਸ ਨੇ ਮਾਮਲਾ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਨਾਲ ਹੀ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *

%d bloggers like this: