ਹਿਮਾਚਲ ਪਰਿਵਾਰ ਸੰਗਠਨ ਦਾ ਮਕਸਦ ਹਿਮਾਚਲ ਸੰਸਕਿਤੀ ਦੀ ਰੱਖਿਆ ਕਰਨਾ : ਡਿੰਪਲ ਰਾਣਾ

ss1

ਹਿਮਾਚਲ ਪਰਿਵਾਰ ਸੰਗਠਨ ਦਾ ਮਕਸਦ ਹਿਮਾਚਲ ਸੰਸਕਿਤੀ ਦੀ ਰੱਖਿਆ ਕਰਨਾ : ਡਿੰਪਲ ਰਾਣਾ

ਲੁਧਿਆਣਾ (ਪ੍ਰੀਤੀ ਸ਼ਰਮਾ) ਹਿਮਾਚਲ ਪਰਿਵਾਰ ਸੰਗਠਨ ਨੇ ਸਥਾਨਕ ਸਰਕਟ ਹਾਉਸ ਵਿਖੋ ਆਯੋਜਿਤ ਬੈਠਕ ਦੇ ਦੌਰਾਨ ਸੰਗਠਨ ਕਾਰਜਕਾਰਨੀ ਦਾ ਪੁਨਰਗਠਨ ਕਰਦੇ ਹੋਏ ਗੁਰਦੇਵ ਆਨੰਦ ਅੱਤਰੀ, ਡਿੰਪਲ ਰਾਣਾ, ਸੁਨੀਲ ਮੋਦਗਿਲ, ਮੰਗਤ ਠਾਕੁਰ, ਰਤਨ ਚੰਦ ਠਾਕੁਰ ਨੂੰ ਸੰਯੋਜਕ ਦੀ ਜਿੰਮੇਵਾਰੀ ਸੌਂਪੀ। ਉਥੇ ਹੀ ਅਨਿਲ ਠਾਕੁਰ ਨੂੰ ਚੇਅਰਮੈਨ ਅਤੇ ਰਾਜੇਸ਼ ਰਤਨ ਭਾਰਦੁਆਜ ਨੂੰ ਪ੍ਰਦਾਨ ਨਿਯੂਕਤ ਕੀਤਾ। ਸੁਰਿਦੰਰ ਗੁੱਜਰ ਨੂੰ ਲੁਧਿਆਣਾ ਉੱਤਰੀ ਮੰਡਲ ਦਾ ਚੇਅਰਮੈਨ, ਰਾਕੇਸ਼ ਸ਼ਰਮਾ ਨੂੰ ਲੁਧਿਆਣਾ ਪੱਛਮੀ ਮੰਡਲ ਦਾ ਪ੍ਰਧਾਨ, ਰਾਜੇਸ਼ ਚੌਧਰੀ ਨੂੰ ਪੂਰਬੀ ਮੰਡਲ ਦਾ ਪ੍ਰਧਾਨ ਚੁਣਿਆ ਗਿਆ। ਯੂਵਾ ਹਿਮਾਚਲ ਪਰਿਵਾਰ ਸੰਗਠਨ ਦਾ ਪ੍ਰਧਾਨ ਰਿਕੂਲ ਸਰਮਾ ਨੂੰ ਬਣਾਇਆ ਗਿਆ। ਨਵਯਿੂਕਤ ਸੰਯੋਜਕ ਡਿੰਪਲ ਰਾਣਾ ਨੇ ਹਿਮਾਚਲ ਪਰਿਵਾਰ ਸੰਗਠਨ ਨੂੰ ਗੈਰ ਰਾਜਨਿਤਿਕ ਸੰਗਠਨ ਦੱਸਦੇ ਹੋਏ ਕਿਹਾ ਕਿ ਸੰਗਠਨ ਦਾ ਮਕਸਦ ਹਿਮਾਚਲ ਵਾਸੀਆਂ ਨੂੰ ਏਕਤਾ ਦੇ ਸੂਤਰ ਵਿਚ ਪਿਰੋ ਕੇ ਰਖਣਾ ਤੇ ਪੰਜਾਬ ਦੀ ਧਰਤੀ ਤੇ ਹਿਮਾਚਲ ਸੰਸਕ੍ਰਿਤੀ ਦੀ ਖੁਸ਼ਬੂ ਬਿਖੇਰਣਾ ਹੈ। ਨਵ ਨਿਯੁਕਤ ਚੇਅਰਮੈਨ ਅਨਿਲ ਠਾਕੁਰ ਅਤੇ ਪ੍ਰਧਾਨ ਰਾਜੇਸ਼ ਰਤਨ ਭਾਰਦਵਾਜ ਨੇ ਉਹਨਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਤੇ ਧੰਨਵਾਦ ਕੀਤਾ। ਹਿਮਾਚਲ ਪ੍ਰਾਤੀਆ ਸਭਾ ਡਾਬਾ ਬਲਾਕ , ਹਿਮਾਚਲ ਵੈਲਫੇਅਰ ਸੁਸਾਇਟੀ ਚੰਡੀਗੜ ਰੋਡ ਅਤੇ ਹਿਮਾਚਲ ਜਨਕਲਿਆਣ ਸਭਾ ਸੁਭਾਸ਼ ਨਗਰ , ਮਹਾਰਾਣਾ ਪ੍ਰਤਾਪ ਸੱਭਾ ਲੁਧਿਆਣਾ ਨੇ ਹਿਮਾਚਲ ਪਰਿਵਾਰ ਸੰਗਠਨ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ‘ਤੇ ਅਮਿਤ ਡੋਗਰਾ, ਸੰਤ ਸਿੰਘ ਰਾਣਾ, ਰਾਕੇਸ਼ ਮਿਨਹਾਸ, ਸ਼ਾਮ ਲਾਲ ਡੋਗਰਾ, ਵਿਜੇ ਸ਼ਰਮਾ, ਹੰਸ ਰਾਜ ਸ਼ਰਮਾ, ਵਿਜੇ ਠਾਕੁਰ, ਰਵਿੰਦਰ ਸ਼ਰਮਾ, ਸੰਜੀਵ ਕਤਨਾ, ਕੁਲਦੀਪ ਸ਼ਰਮਾ, ਬਲਰਾਜ ਜਗੋਤਾ, ਸੰਜੀਵ ਰਾਣਾ, ਰਾਣਾ ਸਿੰਘ, ਯੂਵਰਾਜ ਰਾਣਾ, ਪੁਸ਼ਪਿੰਦਰ ਕੁਮਾਰ, ਰਮੇਸ਼ ਸ਼ਰਮਾ, ਲਵੱਲੀ ਰਾਜਪੂਤ, ਪ੍ਰਿੰਸ ਰਾਣਾ, ਸ਼ਾਮ ਲਾਲ ਫੌਜੀ, ਰਵਿੰਦਰ ਥੱਪੂ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *