Wed. Aug 21st, 2019

ਹਿਮਾਚਲ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ

ਹਿਮਾਚਲ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ

ਸ਼ਿਮਲਾ, 17 ਜਨਵਰੀ: ਹਿਮਾਚਲ ਪ੍ਰਦੇਸ਼ ਦੇ ਕੁਝ ਉਚੇ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਫਬਾਰੀ ਕਰਕੇ ਅੱਜ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ| ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਆਦਿਵਾਸੀ ਬਹੁਲ ਜ਼ਿਲੇ ਲਾਹੌਲ ਅਤੇ ਸਪੀਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 10 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ|
ਬੁੱਧਵਾਰ ਸ਼ਾਮ ਸਾਢੇ ਪੰਜ ਵਜੇ ਤੋਂ ਅੱਜ ਸਵੇਰੇ ਸਾਢੇ ਅੱਠ ਵਜੇ ਤਕ ਕੇਲਾਂਗ ਵਿੱਚ ਤਿੰਨ ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ| ਆਦਿਵਾਸੀ ਜ਼ਿਲੇ ਕਿੰਨੌਰ ਦੇ ਕਾਲਪਾ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 3.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜਿੱਥੇ ਇਸ ਦੌਰਾਨ 0.4 ਸੈਂਟੀਮੀਟਰ ਬਰਫਬਾਰੀ ਹੋਈ|
ਮੌਸਮ ਵਿਗਿਆਨੀ ਨੇ ਦੱਸਿਆ ਕਿ ਅੱਜ ਕੁੱਲੂ ਜ਼ਿਲੇ ਦੇ ਮਨਾਲੀ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 0.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜਦਕਿ ਚੈਲ ਵਿੱਚ ਜ਼ੀਰੋ ਡਿਗਰੀ ਸੈਲਸੀਅਸ, ਕੁਫਰੀ ਵਿੱਚ 0.9 ਡਿਗਰੀ ਸੈਲਸੀਅਸ, ਡਲਹੌਜ਼ੀ ਵਿੱਚ 1.7 ਡਿਗਰੀ ਸੈਲਸੀਅਸ, ਚੰਬਾ ਵਿੱਚ 2.7 ਡਿਗਰੀ ਸੈਲਸੀਅਸ ਅਤੇ ਸੂਬੇ ਦੀ ਰਾਜਧਾਨੀ ਸ਼ਿਮਲਾ ਵਿੱਚ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਲਗਭਗ ਚਾਰ ਡਿੱਗਰੀ ਘੱਟ ਹੈ|

Leave a Reply

Your email address will not be published. Required fields are marked *

%d bloggers like this: