Sun. Jul 21st, 2019

ਹਿਜਾਬ ਪਹਿਨ ਕੇ ਆਉਣ ਕਾਰਨ ਮੁਸਲਿਮ ਮਹਿਲਾ ਨੂੰ ਕੰਮ ਤੋਂ ਕੱਢਿਆ

ਹਿਜਾਬ ਪਹਿਨ ਕੇ ਆਉਣ ਕਾਰਨ ਮੁਸਲਿਮ ਮਹਿਲਾ ਨੂੰ ਕੰਮ ਤੋਂ ਕੱਢਿਆ

ਵਿਰਜੀਨੀਆ 6 ਅਗਸਤ (ਸੁਰਿੰਦਰ ਢਿਲੋਂ) ਉੱਤਰੀ ਵਿਰਜੀਨੀਆ ਦੀ ਇਕ ਮੁਸਲਿਮ ਮਹਿਲਾ ਨੂੰ ਕੰਮ ਤੇ ਹਿਜਾਬ ਪਹਿਨ ਕੇ ਆਉਣ ਕਾਰਨ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ |ਫੈਅਰ ਫੈਕਸ ਵਿਰਜੀਨੀਆ ਵਿਖੇ ਫੇਅਰ ਓਕਸ ਡੈਂਟਲ ਕੇਅਰ ਵਿਖੇ ਨਜਫ ਖਾਨ ਨੇ ਡੈਂਟਲ ਸਹਾਇਕ ਵਜੋਂ ਕੰਮ ਦੋ ਦਿੰਨ ਪਹਿਲਾਂ ਹੀ ਸ਼ੁਰੂ ਕੀਤਾ ਸੀ ਜਦੋਂ ਉਹ ਤੀਸਰੇ ਦਿੰਨ ਪਹਿਲੀ ਵਾਰ ਹਿਜਾਬ ਪਹਿਨ ਕੇ ਆਈ ਤਾਂ ਡੈਂਟਲ ਕੇਅਰ ਦੇ ਮਾਲਿਕ ਨੇ ਕਿਹਾ ਕੇ ਜਾਂ ਤਾਂ ਉਹ ਹਿਜਾਬ ਉਤਾਰ ਦੇਵੇ ਨਹੀਂ ਤਾਂ ਉਸ ਨੂੰ ਕੰਮ ਤੋਂ ਕੱਢ ਦਿੱਤਾ ਜਾਵੇਗਾ |ਖਬਰ ਮੁਤਾਬਿਕ ਨਜਫ ਖਾਨ ਦਾ ਕਹਿਣਾ ਹੈ ਕੇ ਉਹ ਆਪਣੇ ਧਰਮ ਦਾ ਸਮਝੋਤਾ ਨਹੀਂ ਕਰ ਸਕਦੀ ਡਾ ਚਕ ਜੂ ਨੇ ਮੈਨੂੰ ਕਥਿਤ ਤੌਰ ਤੇ ਕੰਮ ਤੋ ਕੱਢਿਆ ਹੈ |ਇਥੇ ਇਹ ਵਰਨਣਯੋਗ ਹੈ ਕੇ ਨਜਫ ਖਾਨ ਇੰਟਰਵਿਊ ਤੇ ਹਿਜਾਬ ਪਹਿਨ ਕੇ ਨਹੀਂ ਆਈ ਸੀ | ਡੈਂਟਲ ਕੇਅਰ ਦੇ ਮਾਲਕ ਡਾ ਚਕ ਜੂ ਦਾ ਕਹਿਣਾ ਹੈ ਕੇ ਉਹ ਕੰਮ ਤੇ ਕਿਸੇ ਧਰਮ ਦਾ ਧਾਰਨੀ ਹੋਣ ਦੇ ਵਿਖਾਵੇ ਦੇ ਵਿਰੁੱਧ ਹੈ ਤੇ ਇਸ ਨੂੰ ਧਰਮ ਨਿਰਪੱਖ ਰੱਖਣਾ ਚਾਹੁੰਦਾ ਹੈ |
ਮੁਸਲਿਮ ਧਰਮ ਨਾਲ ਸਬੰਧਿਤ ਔਰਤਾਂ ਅਮਰੀਕਾ ਵਿਚ ਵੀ ਆਮ ਕਰਕੇ ਹੀ ਹਿਜਾਬ ਜਿਸ ਨੂੰ ਸਕਾਰਫ ਵੀ ਕਹਿੰਦੇ ਹਨ ਪਹਿੰਨਦੀਆਂ ਹਨ ਇਹ ਨਿਮਰਤਾ,ਸੁਸ਼ੀਲਤਾ,ਸਾਦਗੀ ਆਦਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ |ਮੁਸਲਿਮ ਜਗਤ ਹੀ ਨਹੀਂ ਇਸਾਈ ਤੇ ਯਾਹੂਦੀ ਔਰਤਾਂ ਵੀ ਸਕਾਰਫ ਬੰਨਦੀਆਂ ਹਨ |ਅਮਰੀਕਨ ਇਸਲਾਮਿਕ ਰੀਲੈਸ਼ਜ ਕੌਸਲ ਨੇ ਘਟਨਾ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕੇ ਕਿਸੇ ਵੀ ਕਰਮਚਾਰੀ ਨੂੰ ਉਸ ਦੀਆਂ ਧਾਰਮਿਕ ਰਹੁ-ਰੀਤਾਂ ਕਾਰਨ ਕੰਮ ਤੋਂ ਨਹੀਂ ਕੱਢਿਆ ਜਾਣਾ ਚਾਹੀਦਾ |
ਕਿਸੇ ਦੇ ਧਾਰਮਿਕ ਲਿਬਾਸ ਪਹਿਨਣ ਨਾਲ ਕਿਸੇ ਦੀ ਕੰਮ ਕਰਨ ਦੀ ਯੋਗਤਾ ਦਾ ਪ੍ਰਭਾਵਿਤ ਹੋਣਾ ਜਾਂ ਕਿਸੇ ਹੋਰ ਦੀ ਯੋਗਤਾ ਦਾ ਪ੍ਰਭਾਵਿਤ ਹੋਣਾ ਤੇ ਕਿਸੇ ਦਾ ਇਸ ਲਿਬਾਸ ਤੇ ਇਤਰਾਜ ਬਿਨ੍ਹਾਂ ਆਧਾਰ ਹੋਣਾ ਤੇ ਉਪਰੋਂ ਅਜਿਹੀ ਸੋਚ ਦੀ ਪ੍ਰਵਿਰਤੀ ਅੱਜ ਦੇ ਸਮੇਂ ਵਿਚ ਸਮਝ ਤੋਂ ਬਾਹਿਰ ਦੀ ਗੱਲ ਹੈ |

Leave a Reply

Your email address will not be published. Required fields are marked *

%d bloggers like this: