Wed. Oct 23rd, 2019

ਹਾੜ੍ਹੀ ਦੀਆਂ ਫਸਲਾਂ ਲਈ ਹੋਈ ਬਰਸਾਤ ਬੇਹੱਦ ਲਾਹੇਵੰਦ

ਹਾੜ੍ਹੀ ਦੀਆਂ ਫਸਲਾਂ ਲਈ ਹੋਈ ਬਰਸਾਤ ਬੇਹੱਦ ਲਾਹੇਵੰਦ

ਮੁੱਖ ਖੇਤੀਬਾੜ੍ਹੀ ਅਫਸਰ ਪਰਮਿੰਦਰ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਕੀਤਾ ਦੌਰਾ

ਸਰਦ ਰੁੱਤ ਦੀ ਹੋਈ ਪਹਿਲੀ ਬਰਸਾਤ ਹਾੜ੍ਹੀ ਦੀਆਂ ਫਸਲਾਂ ਲਈ ਵਰਦਾਨ ਸਿੱਧ ਹੋਵੇਗੀ। ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਖਾਦਾਂ ਦੀ ਵੀ ਸਹੀ ਵਰਤੋਂ ਹੋਵੇਗੀ। ਇਹਨ੍ਹਾਂ  ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜ੍ਹੀ ਅਫਸਰ ਡਾ. ਪਰਮਿੰਦਰ ਸਿੰਘ ਨੇ ਬਰਸਾਤ ਤੋਂ ਬਾਅਦ ਹਾੜ੍ਹੀ ਦੀਆਂ ਫਸਲਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਉਨਾਂ ਦੱਸਿਆ ਕਿ ਸਹੀ ਸਮੇਂ ਤੇ ਬੀਜੀ ਹੋਈ ਫਸਲ ਨੂੰ ਪਹਿਲੇ ਪਾਣੀ ਦੀ ਜ਼ਰੂਰਤ ਸੀ ਜੋ ਕਿ ਬਰਸਾਤ ਨੇ ਪੂਰੀ ਕਰ ਦਿੱਤੀ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਿਨਾਂ ਕਣਕ ਦੀ ਬਿਜਾਈ ਕੀਤੀ ਹੈ, ਉਨ੍ਹਾਂ ਦੇ ਖੇਤਾਂ ਵਿਚ ਝੋਨੇ ਦੀ ਰਹਿੰਦ ਖੂੰਹਦ ਗਲ ਸੜ ਕੇ ਖਾਦ ਦਾ ਕੰਮ ਕਰੇਗੀ। ਮੁੱਖ ਖੇਤੀਬਾੜ੍ਹੀ ਅਫਸਰ ਨੇ ਕਿਹਾ ਕਿ ਬਰਸਾਤ ਹੋਣ ਨਾਲ ਤਾਪਮਾਨ ਵਿਚ ਕਾਫੀ ਗਿਰਾਵਟ ਆਈ ਹੈ ਜੋ ਕਣਕ ਦੇ ਜਾੜ ਮਾਰਨ ਵਿਚ ਬਹੁਤ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਅੰਦਰ 50000 ਹੈਕਟੇਅਰ ਰਕਬੇ ਤੇ ਕਣਕ, 1000 ਹੈਕਟੇਅਰ ਤੇਲ ਬੀਜ ਅਤੇ 1000 ਹੈਕਟੇਅਰ ਰਕਬੇ ਤੇ ਦਾਲਾਂ ਦੀ ਬਿਜਾਈ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਕੁਝ ਰਕਬੇ ਤੇ ਸਬਜ਼ੀਆਂ, ਗੰਨਾ ਅਤੇ ਚਾਰੇ ਦੀਆਂ ਫਸਲਾਂ ਲਈ ਵੀ ਲਾਹੇਵੰਦ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤ ਵੱਤਰ ਆਉਣ ਤੇ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਵੇ ਅਤੇ ਕਦੀ ਵੀ ਇੱਕ ਨਦੀਨ ਨਾਸ਼ਕ ਦੀ ਵਰਤੋਂ ਨਾ ਕੀਤੀ ਜਾਵੇ ਸਗੋਂ ਦਵਾਈਆਂ ਦਾ ਅਦਲ ਬਦਲ ਕਰਕੇ ਇਸਤੇਮਾਲ ਕੀਤਾ ਜਾਵੇ। ਇਸ ਸਮੇਂ ਕਿਸਾਨ ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਦੇਵ ਸਿੰਘ, ਰਜਿੰਦਰ ਸਿੰਘ, ਸਮੇਤ ਸ੍ਰੀ ਅਮਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਸੁਖਰਾਜ ਸਿੰਘ, ਤਕਨੀਕੀ ਸਹਾਇਕ ਸ੍ਰੀ ਜਗਦੀਪ ਸਿੰਘ, ਬੀ.ਟੀ.ਐਮ ਖਰੜ ਅਤੇ ਏ.ਐਸ.ਆਈ ਗੁਰਚਰਨ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: