ਹਾਸ-ਵਿਅੰਗ: “” ਮੌਂਟੀ ਦੀ ਖ਼ੁਦਕੁਸ਼ੀ””

ss1

ਹਾਸ-ਵਿਅੰਗ: “” ਮੌਂਟੀ ਦੀ ਖ਼ੁਦਕੁਸ਼ੀ””

ਭੋਲੇ ਦਾ ਮੌਂਟੀ (ਕੁੱਤਾ) ਬੜੀ ਤੇਜ਼ੀ ਨਾਲ ਬਾਹਰ ਭੱਜਾ ਜਾ ਰਿਹਾ ਸੀ। ਸਾਰੇ ਉੱਸਦੇ ਪਿੱਛੇ ਦੌੜ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ । ਗੱਲ ਸਿਰਫ ਏਨੀ ਸੀ ਕਿ ਭੋਲੇ ਦਾ ਗੁਆਂਢੀ ਜੋ ਕਿ ਹਰ ਕਿਸੇ ਨਾਲ ਹੇਰਾ- ਫੇਰੀ ਕਰਦਾ ਸੀ ,ਉਹਨਾਂ ਘਰੋਂ ਹੋ ਕੇ ਗਿਆ ਸੀ।
ਉਹ ਹਰ ਗੱਲ ਚ ਆਪਣਾ ਫਾਇਦਾ ਸੋਚਦਾ ,ਬਹੁਤ ਲਾਲਚੀ ਸੀ। ਉਸਨੇ ਲਾਲਚ ਵਿੱਚ ਆਪਣੇ ਭਰਾ ਦੀ ਜ਼ਮੀਨ ਹੜੱਪ ਲਈ ਸੀ। ਅੱਜਕਲ੍ਹ ਜ਼ਮਾਨਾ ਹੀ ਐਸਾ ਆ ਗਿਆ ,ਕਿ ਕੋਈ ਗਲਤ ਨੂੰ ਵੀ ਗਲਤ ਨਹੀਂ ਕਹਿ ਸਕਦਾ ।
ਸਾਰੇ ਸਹਿ- ਸੁਭਾਅ ਹੀ ਉੱਸਦੇ ਲਾਲਚ- ਪੁਣੇ ਨੂੰ ਭੰਡ ਰਹੇ ਸਨ । ਮੌਂਟੀ ਵੀ ਕੋਲ ਹੀ ਸੀ। ਪਰ ਜਦੋਂ ਭੋਲੇ ਦੇ ਬਾਪੂ ਨੇ ਗੁਆਂਢੀ ਕਿਹਾ ਕਿ ਬੜਾ ਕੁੱਤਾ ਬੰਦਾ , ਤਾਂ ਮੌਂਟੀ ਨੂੰ ਤਾਂ ਜਿਵੇਂ ਅੱਗ ਲੱਗ ਗਈ , ਉੱਸਦੇ ਭੌਂਕਣ ਤੇ ਵਿਹਾਰ ਤੋਂ ਲੱਗ ਰਿਹਾ ਸੀ ਕਿ ਜਿਵੇਂ
ਬੰਦੇ ਨੂੰ ਕੁੱਤਾ ਕਹਿ ” ਕੁੱਤੇ” ਦੀ ਤੌਹੀਨ ਕਰ ਦਿੱਤੀ ਹੋਵੇ ।ਉੱਸਦੇ ਭੱਜਣ ਤੋਂ ਏਦਾਂ ਲੱਗ ਰਿਹਾ ਸੀ , ਜਿਵੇਂ ਉਹ ਕੁੱਤੇ-ਦੀ ਬੇ-ਇੱਜਤੀ ਨਾ ਬਰਦਾਸ਼ਤ ਕਰਦਾ ਹੋਇਆ ਖ਼ੁਦਕੁਸ਼ੀ ਕਰਨ ਜਾ ਰਿਹਾ ਹੋਵੇ ,ਤੇ ਸੋਚ ਰਿਹਾ ਹੋਵੇ ਕਿ ਕਿਥੇ ਬੰਦੇ ਦੀ ਬੇਈਮਾਨੀ ,ਤੇ ਕਿਥੇ ਕੁੱਤੇ ਦੀ ਵਫਾਦਾਰੀ ।।।।।।

ਪਰਮਜੀਤ ਕੌਰ
8360815955

Share Button

Leave a Reply

Your email address will not be published. Required fields are marked *