Sun. Jun 16th, 2019

ਹਾਸੇ-ਮਖੌਲ, ਪਿਆਰ ‘ਤੇ ਢਿਡੀਂ ਪੀੜਾਂ ਪਾਉਣ ਵਾਲੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਦਾ ਟ੍ਰੇਲਰ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ

ਹਾਸੇ-ਮਖੌਲ, ਪਿਆਰ ‘ਤੇ ਢਿਡੀਂ ਪੀੜਾਂ ਪਾਉਣ ਵਾਲੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਦਾ ਟ੍ਰੇਲਰ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ

ਪੰਜਾਬੀ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਤੇ ਰਾਜਵੀਰ ਜਵੰਦਾ ਦੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਦੇ ਬੀਤੇ ਕੱਲ ਰਿਲੀਜ਼ ਹੋਏ ਟ੍ਰੇਲਰ ਨੂੰ ਯੂਟਿਊਬ ‘ਤੇ ਕਾਫੀ ਸਰਾਹਿਆ ਜਾ ਰਿਹਾ ਹੈ ਅਤੇ ਇੱਕ ਦਿਨ ਵਿੱਚ ਹੀ ਫ਼ਿਲਮ ਦੇ ਟ੍ਰੇਲਰ ਨੂੰ ਯੂਟਿਊਬ ਤੇ 14 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। 28 ਜੂਨ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਇੱਕ ਹਾਸਿਆਂ ਭਰਪੂਰ ਅਤੇ ਚੰਗੀ ਮਨੋਰੰਜਨ ਕਹਾਣੀ ਦੀ ਪੇਸ਼ਕਾਰੀ ਕਰਦਾ ਹੈ ਜਿਸ ਨੂੰ ਵੇਖਦਿਆਂ ਦਰਸ਼ਕਾਂ ਵਿੱਚ ਫ਼ਿਲਮ ਦੇਖਣ ਪ੍ਰਤੀ ਉਤਸੁਕਤਾ ਵੱਧ ਰਹੀ ਹੈ।
ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਫ਼ਿਲਮ ਦੇ ਟ੍ਰੇਲਰ ਵਿੱਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।ਫ਼ਿਲਮ ਮਿੰਦੋ ਤਸੀਲਦਾਰਨੀ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ ਜੋ ਕਿ ਅੱਜ ਦੇ ਫ਼ਿਲਮੀ ਬਾਜ਼ਾਰ ਵਿੱਚ ਗਰਮਾ-ਗਰਮ ਜਲੇਬੀਆਂ ਵਾਂਗ ਵਿਕਣ ਵਾਲੀ ਹੈ।ਫ਼ਿਲਮ ਦੇ ਡਾਇਲਾਗ ਟਾਡਾ ਬੈਨੀਪਾਲ ਨੇ ਲਿਖੇ ਹਨ।ਨਿਰਦੇਸ਼ਕ ਅਵਤਾਰ ਸਿੰਘ ਵਲੋਂ ਨਿਰਦੇਸ਼ਤਿ ਇਸ ਫ਼ਿਲਮ ਦੀ ਕਹਾਣੀ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ। ਜਿੱਥੇ ਕਰਮਜੀਤ ਅਨਮੋਲ ਤੇ ਰਾਜਵੀਰ ਜਵੰਦਾ ਪਿੰਡ ਦੇ ਨੌਜਵਾਨਾਂ ਦੀ ਭੂਮਿਕਾ ਨਿਭਾਅ ਰਹੇ ਹਨ ਜਦਕਿ ਕਵਿਤਾ ਕੌਸ਼ਿਕ ਫ਼ਿਲਮ ਵਿੱਚ ਤਸੀਲਦਾਰਨੀ ਅਫ਼ਸਰ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ।ਰਾਜਵੀਰ ਜਵੰਦਾ ਨਾਲ ਉਸ ਦੀ ਪਤਨੀ ਦੇ ਕਿਰਦਾਰ ‘ਚ ਅਦਾਕਾਰਾ ਈਸ਼ਾ ਰਿਖੀ ਹੈ।
ਕਰਮਜੀਤ ਅਨੋਮਲ ਪਿੰਡ ਦੇ ਲੋਕਾਂ ਨੂੰ ਝੂਠ ਬੋਲ ਦਿੰਦਾ ਹੈ ਕਿ ਮਿੰਦੋ ਤਸੀਲਦਾਰਨੀ ਨਾਲ ਉਸ ਦੀ ਗੱਲਬਾਤ ਹੈ। ਹੁਣ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਰਮਜੀਤ ਅਨੋਮਲ ਕਵਿਤਾ ਕੌਸ਼ਿਕ ਦਾ ਦਿਲ ਜਿੱਤ ਸਕੇਗਾ ਜਾਂ ਨਹੀਂ? ‘ਕਰਮਜੀਤ ਅਨਮੋਲ ਪ੍ਰੋੋਡਕਸ਼ਨ’ ਅਤੇ ‘ਰੰਜੀਵ ਸਿੰਗਲਾ ਪ੍ਰੋਡਕਸ਼ਨ’ ਦੇ ਸਾਂਝੇ ਬੈਨਰ ਹੇਠ ਬਣੀ ਨਿਰਮਾਤਾ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਅਤੇ ਪਵਿੱਤਰ ਬੈਨੀਪਾਲ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਵਿੱਚ ਖੁਦ ਕਰਮਜੀਤ ਅਨਮੋਲ, ਗਾਇਕ ਰਾਜਵੀਰ ਜਵੰਦਾ, ਕਵਿਤਾ ਕੌਸ਼ਿਕ , ਨਿਰਮਲ ਰਿਸ਼ੀ, ਸਰਦਾਰ ਸੋਹੀ, ਈਸ਼ਾ ਰਿਖੀ, ਮਲਕੀਤ ਰੌਣੀ, ਹਾਰਬੀ ਸੰਘਾ, ਮਿੰਟੂ ਜੱਟ, ਦਰਸ਼ਨ ਘਾਰੂ, ਸੰਜੂ ਸੋਲੰਕੀ, ਜੱਸੀ ਰੂਪੀ ਬਰਨਾਲਾ, ਲੱਕੀ ਧਾਲੀਵਾਲ, ਸਿਮਰਨ ਸਹਿਜਪਾਲ, ਏਕਤਾ ਗੁਲਾਟੀ, ਤਰਸੇਮ ਪਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਮੁਨੀਸ਼ ਸਾਹਨੀ ਹਨ।

ਹਰਜਿੰਦਰ ਸਿੰਘ

Leave a Reply

Your email address will not be published. Required fields are marked *

%d bloggers like this: