ਹਾਸੇ ਦਾ ਖਜ਼ਾਨਾ ਹੈ ਫਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ : ਹਰੀਸ਼ ਵਰਮਾ

ਹਾਸੇ ਦਾ ਖਜ਼ਾਨਾ ਹੈ ਫਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ : ਹਰੀਸ਼ ਵਰਮਾ

PunjabKesari13 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਹਾਸੇ ਦਾ ਪੈਕੇਜ ਹੈ। ਹਾਸਾ ਵੀ ਕਹਾਣੀ ਆਧਾਰਿਤ, ਨਾ ਕਿ ਚੁਟਕਲਿਆਂ ਵਾਲਾ। ਫ਼ਿਲਮ ਦਾ ਜਿਹੜਾ ਵੀ ਕਲਾਕਾਰ ਸਕ੍ਰੀਨ ‘ਤੇ ਆਵੇਗਾ, ਉਸ ਨੂੰ ਦਰਸ਼ਕ ਲੰਮੇ ਸਮੇਂ ਤੱਕ ਚੇਤੇ ਰੱਖਣਗੇ। ਫ਼ਿਲਮ ਦੀ ਖਾਸੀਅਤ ਇਸ ਗੱਲ ‘ਚ ਹੈ ਕਿ ਅਖੀਰ ਤੱਕ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਵਾਲੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਿਲਮ ਦੇ ਨਾਇਕ ਹਰੀਸ਼ ਵਰਮਾ ਨੇ ਕੀਤਾ।
ਹਰੀਸ਼ ਨੇ ਕਿਹਾ ਕਿ ਇਹ ਫਿਲਮ ਦਰਸ਼ਕਾਂ ਨੂੰ ਵਿਸਾਖੀ ਦਾ ਤੋਹਫ਼ਾ ਹੈ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਅਸੀਂ ਬਹੁਤ ਮਿਹਨਤ ਕਰਕੇ ਚੰਗੀ ਫਿਲਮ ਬਣਾਈ ਹੈ ਪਰ ਮੈਂ ਆਖਦਾ ਹਾਂ ਕਿ ਚੰਗੀਆਂ ਫ਼ਿਲਮਾਂ ਬਣਾਈਆਂ ਨਹੀਂ ਜਾਂਦੀਆਂ, ਸਗੋਂ ਬਣ ਜਾਂਦੀਆਂ ਹਨ, ਜਿਵੇਂ ਕਿ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਬਣ ਗਈ ਹੈ।
ਇਸ ਫਿਲਮ ‘ਚ ਉਹ ਸਭ ਕੁੱਝ ਹੈ, ਜੋ ਦਰਸ਼ਕਾਂ ਦੀ ਪਸੰਦ ਨਾਲ ਜੁੜਿਆ ਹੈ। ਹਾਸਾ, ਪੇਂਡੂਤਵ, ਪੈਸੇ ਦੀ ਅਹਿਮੀਅਤ, ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅਤੇ ਸਿੱਖਿਆ।
ਉਨ੍ਹਾਂ ਕਿਹਾ ਕਿ ਹੁਣ ਤੱਕ ਮੈਂ ਬਹੁਤ ਸਾਰੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ ਪਰ 13 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਚ ਜੋ ਕਰ ਸਕਿਆ ਹਾਂ, ਇਸ ਨੂੰ ਮੈਂ ਆਪਣੇ ਕੈਰੀਅਰ ਦੀ ਬਿਹਤਰੀਨ ਫ਼ਿਲਮ ਆਖ ਸਕਦਾ ਹਾਂ।
ਇਸ ਫ਼ਿਲਮ ‘ਚ ਸਿੰਮੀ ਚਹਿਲ ਨੇ ਬਤੌਰ ਨਾਇਕਾ ਅਦਾਕਾਰੀ ਕੀਤੀ ਹੈ। ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਅਨੀਤਾ ਦੇਵਗਣ, ਵਿਜੇ ਟੰਡਨ ਤੇ ਹੋਰ ਕਲਾਕਾਰਾਂ ਦਾ ਕਮਾਲ ਹੈ।
ਫ਼ਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ ਤੇ ਸੰਗੀਤ ਜਤਿੰਦਰ ਸ਼ਾਹ ਦਾ ਹੈ। ਫ਼ਿਲਮ ਦੇ ਨਿਰਮਾਤਾਵਾਂ ‘ਚ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਸ਼ਾਮਲ ਹਨ।
ਇਹ ਫ਼ਿਲਮ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਅਤੇ ‘ਹੇਅਰ ਓਮਜੀ ਸਟੂਡੀਓਜ਼’ ਦੀ ਪੇਸ਼ਕਸ਼ ਹੈ।

Share Button

Leave a Reply

Your email address will not be published. Required fields are marked *

%d bloggers like this: