ਹਾਸੇ ਕਿਉਂ ਹੋ ਗਏ ਮਹਿੰਗੇ ?

ss1

ਹਾਸੇ ਕਿਉਂ ਹੋ ਗਏ ਮਹਿੰਗੇ ?

ਅੱਜ ਦੀ ਭੱਜ ਦੌੜ ਭਰੀ ਜਿੰਦਗੀ `ਚ ਜਿਸ ਵੱਲ ਵੀ ਦੇਖੀਏ ਤਣਾਅਗ੍ਰਸਤ ਹੈ।ਜੀਵਨ ਅੱਜ ਐਨਾ ਕੁ ਅਸੁਰੱਖਿਅਤ ਹੋ ਗਿਆ ਜਿੰਨਾ ਪਹਿਲਾਂ ਕਦੇ ਵੀ ਨਹੀਂ ਸੀ।ਅਜਿਹੇ `ਚ ਆਦਮੀ ਹੱਸਣਾ ਤਾਂ ਮੰਨੋ ਭੁੱਲ ਹੀ ਗਿਆ ਹੈ ਪਰ ਦੇਖਿਆ ਜਾਵੇ ਤਾਂ ਅੱਜ ਹੀ ਉਹ ਸਮਾਂ ਹੈ ਜਦੋਂ ਇਨਸਾਨ ਨੂੰ ਹਾਸੇ ਠੱਠੇ ਦੀ ਸਭ ਤੋਂ ਜਿਆਦਾ ਜਰੂਰਤ ਹੈ ਕਿਉਂਕਿ ਹਤਾਸ਼ਾ ਅਤੇ ਨਿਰਾਸ਼ਾ ਲੋਕਾਂ ਦੇ ਜੀਵਨ `ਚ ਘਰ ਕਰ ਚੁੱਕੀ ਹੈ।ਦਿਲੋਂ ਨਿੱਕਲਿਆ ਹਾਸਾ ਨਾ ਸਿਰਫ ਮੂਡ ਨੂੰ ਚੰਗਾ ਕਰ ਦਿੰਦਾ ਹੈ ਸਗੋਂ ਸਾਡੇ ਸ਼ਰੀਰ ਨੂੰ ਵੀ ਊਰਜਾ ਦਿੰਦਾ ਹੈ।ਇਹ ਸ਼ਰੀਰ `ਚੋਂ ਸਟਰੈੱਸ ਹਾਰਮੋਨ ਦੇ ਪੱਧਰ ਨੂੰ ਘੱਟ ਕਰਕੇ ਤਣਾਅਮੁਕਤ ਕਰਦਾ ਹੈ ਅਤੇ ਦਰਦ ਦੇ ਅਹਿਸਾਸ ਨੂੰ ਵੀ ਘੱਟ ਕਰਦਾ ਹੈ। ਖੁਸ਼ਮਿਜ਼ਾਜ ਲੋਕ ਨਾ ਸਿਰਫ ਘੱਟ ਬਿਮਾਰ ਹੰੁਦੇ ਹਨ ਸਗੋਂ ਲੰਮੀ ਉਮਰ ਵੀ ਭੋਗਦੇ ਹਨ।
ਹਾਸਾ ਨਾ ਸਿਰਫ ਤਣਾਅ ਦਾ ਕਾਰਗਰ ਇਲਾਜ ਹੈ ਸਗੋਂ ਇਹ ਹੋਰ ਕਈ ਬਿਮਾਰੀਆਂ ਤੋਂ ਨਿਜਾਤ ਦਿਲਾਉਂਦਾ ਹੈ ਕਿਉਂਕਿ ਕਈ ਰੋਗ ਸਿਰਫ ਰੋਗ ਨਾ ਹੋਕੇ ਮਹਿਜ ਵਹਿਮ ਹੀ ਹੁੰਦਾ ਹੈ। ਅੱਜ ਚਿਕਿਤਸਾ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਹਾਸਾ ਮਨੁੱਖ ਨੂੰ ਕੁਦਰਤ ਤੋਂ ਮਿਲੇ ਤੋਹਫੇ ਦੇ ਰੂਪ `ਚ ਸਭ ਤੋਂ ਚੰਗੀ ਦਵਾਈ ਹੈ। ਜੇਕਰ ਬਿਮਾਰੀ ਦੇ ਦੋਰਾਨ ਵਿਅਕਤੀ ਹੱਸ ਸਕਦਾ ਹੈ ਤਾਂ ਉਸ ਦੇ ਜਲਦੀ ਸਿਹਤਮੰਦ ਹੋਣ ਦੀ ਸੰਭਾਵਨਾ ਵਧਦੀ ਹੈ ਅਤੇ ਜੇਰ ਉਹ ਸਿਹਤਮੰਦ ਰਹਿ ਕੇ ਵੀ ਨਾ ਹੱਸ ਪਇਆ ਤਾਂ ਜਲਦੀ ਬਿਮਾਰ ਹੋ ਕੇ ਸਿਹਤ ਤੋਂ ਹੱਥ ਧੋ ਬੈਠਦਾ ਹੈ।
ਹੱਸਣਾ ਇੱਕ ਕਸਰਤ ਹੈ । ਠਹਾਕਾ ਲਗਾ ਕੇ ਦਿਲ ਖੋਲ੍ਹ ਕੇ ਹੱਸਣ ਨਾਲ ਖੂਨ ਦਾ ਦੌਰਾ ਵਧਦਾ ਹੈ। ਪਾਚਣ ਤੰਤਰ ਸੁਚਾਰੂ ਰੂਪ `ਚ ਕੰਮ ਕਰਦਾ ਹੈ। ਛਾਦੀ ਦੀਆਂ ਨਾੜੀਆਂ ਅਤੇ ਦਿਲ ਮਜਬੂਤ ਹੁੰਦਾ ਹੈ। ਬਲੱਡ ਪੈਸ਼ਰ ਸਹੀ ਰਹਿੰਦਾ ਹੈ।ਖੁੱਲ ਕੇ ਹੱਸਣ ਨਾਲ ਤਣਾਅ ਅਤੇ ਮਾਸਪੇਸ਼ੀਆਂ `ਚ ਆਈ ਜਕੜਨ ਦੂਰ ਹੁੰਦੀ ਹੈ। ਹੱਸਣ ਨਾਲ ਪਸੀਨਾ ਆਉਣ `ਤੇ ਬੰਦ ਰੋਮ ਖੁੱਲ੍ਹ ਦੇ ਹਨ। ਫੇਫੜਿਆਂ `ਚੋਂ ਦੂਸ਼ਿਤ ਹਵਾ ਤੇਜੀ ਨਾਲ ਬਾਹਰ ਨਿੱਕਲਦੀ ਹੈ ਅਤੇ ਜਿਆਦਾ ਆਕਸੀਜਨ ਮਿਲਦੀ ਹੈ। ਹਾਸੇ ਦੇ ਨਾਲ ਪਰਛਾਈ ਦੀ ਤਰ੍ਹਾਂ ਇੱਕ ਧਾਰਾ ਪ੍ਰਵਾਹਿਤ ਹੁੰਦੀ ਹੈ। ਹੱਸਣਾ ਅਤੇ ਸੋਚਨਾ ਕਿਉਂਕਿ ਨਾਲ ਨਾਲ ਸੰਭਵ ਨਹੀਂ ਹਨ ਸੋ ਹਾਸਾ ਅਣਚਾਹੀ ਸੋਚ ਅਤੇ ਚਿੰਤਾ ਤੋਂ ਛੁਟਕਾਰਾ ਦਿਲਾਉਂਦਾ ਹੈ। ਹੱਸਣ ਵਾਲੇ ਲੋਕ ਬਹੁਤ ਘੱਟ ਆਤਮਹੱਤਿਆ ਕਰਦੇ ਹਨ ਜਾਂ ਦਿਲ ਦੇ ਦੌਰੇ ਦਾ ਸ਼ਿਕਾਰ ਹੁੰਦੇ ਹਨ।ਇਸ ਲਈ ਇਸ ਨੂੰ ਸੱਚ ਮੰਨ ਲੈਣਾ ਚਾਹੀਦਾ ਹੈ ਕਿ ਹਾਸਾ ਇੱਕ ਕਾਰਗਰ ਦਵਾਈ ਹੈ। ਸਾਡਾ ਸ਼ਰੀਰ ਇੱਕ ਗੁੰਝਲਦਾਰ ਮਸ਼ੀਨ ਦੇ ਵਾਂਗ ਹੈ। ਕਿਹੜੀ ਦਵਾਈ ਕਿਹੜਾ ਮਰਜ ਠੀਕ ਕਰਦੇ ਹੋਏ ਦੂਜੀਆਂ ਬਿਮਾਰੀਆਂ ਸਾਈਡਇਫੈਕਟ ਰਾਹੀਂ ਪੈਦਾ ਕਰ ਦਿੰਦੀਆਂ ਹਨ,ਇਹ ਚਾਹੇ ਤੁਰੰਤ ਪਤਾ ਨਾ ਲੱਗੇ ਪਰ ਇਹਨਾਂ ਦਾ ਮਾੜਾ ਜਾਂ ਉਲਟ ਅਸਰ ਤਾਂ ਹੁੰਦਾ ਹੀ ਹੈ।ਹਾਸੇ ਦਾ ਸਿਹਤ `ਤੇ ਪੈਣ ਵਾਲੇ ਅਸਰ ਬਾਰੇ ਦੱਸਦੇ ਹੋਏ ਸਿਹਤ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਨਾਲ ਦਿਮਾਗ ਉੱਤੇਜਿੱਤ ਹੰੁਦਾ ਹੈ। ਏਪੀਨੇਫੀਨ ,ਨੋਰੇਪਾਈਫੀਨ ,ਡੋਪਾਮਾਈਨ ਜਿਹੇ ਦਰਦ ਨਿਵਾਰਕ ਦੇ ਉਤਪਾਦਨ `ਚ ਹਾਸਾ ਸਹਾਇਕ ਹੁੰਦਾ ਹੈ। ਇਸ `ਚ ਕੋਈ ਦੋ ਰਾਏ ਨਹੀਂ ਹੈ ਕਿ ਹਾਸਾ ਨਾ ਸਿਰਫ ਲੰਮੀ ਉਮਰ ਪ੍ਰਦਾਨ ਕਰਦਾ ਹੈ ਕਿਉਂਕਿ ਹਾਸੇ ਨਾਲ ਸ਼ਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਈ ਗੁਣਾ ਵਧ ਜਾਂਦੀ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR   
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *