ਹਾਲੇ ਬਾਕੀ ਆ

ss1

ਹਾਲੇ ਬਾਕੀ ਆ

ਮਾਣ ਨਾ ਕਰੀਂ ਜਿੰਦੜੀਏ,
ਹਾਲੇ ਤਾਂ ਬੀਜ ਹਾਂ,
ਪੁੰਗਰਨਾ ਹਾਲੇ ਬਾਕੀ ਆ।
ਤਜ਼ਰਬੇ ਤੇ ਲਫ਼ਜ਼ਾਂ ਰੂਪੀ,
ਖਾਦ ਦੀ ਜ਼ਰੂਰਤ ਹੈ ਹਾਲੇ,
ਛਾਂ ਦੇਣ ਤੱਕ ਦਾ ਸਫ਼ਰ ਤਾਂ ਹਾਲੇ ਬਾਕੀ ਆ।
ਬੋਝ ਹਾਂ ਹਾਲੇ,
ਕੁਝ ਮਾਂ ਪਿਓ ਸਿਰ ਵੀ,
ਭਾਰ ਸਿਰ ਦਾ ਲਾਹੁੰਣਾ ਤਾਂ ਹਾਲੇ ਬਾਕੀ ਆ।
ਉਮੀਦਾਂ ਬੜੀਆਂ ਨੇ ਆਪਣੇ ਤੋਂ ਹੀ,
ਖਾਬ ਬੜੇ ਜੋ ਪੂਰੇ ਨੇ ਕਰਨੇ ,
ਕਿਤੇ ਤਾਂ ਸਤਿਗੁਰੂ ਰਹਿਮ ਕਰੇਗਾ,
ਮੁੱਲ ਮਿਹਨਤ ਦਾ ਪੈਣਾ ਤਾਂ ਹਾਲੇ ਬਾਕੀ ਆ।
ਅਨੀਤਾ ਗੁੰਮਨਾਮ ਹਾਂ ਹਾਲੇ ਦੁਨੀਆਂ ਤੇ ,
ਗੁੰਮ ਦਾ ਗੁੰਮ ਜਾਣਾ ਹਾਲੇ ਬਾਕੀ ਆ।
ਡਰ ਕੇ,ਸਹਿੰਮ ਕੇ ਕਿਤੇ ਰੁਕ ਨਾ ਜਾਵੀਂ,
ਬੜੇ ਭਿਆਨਕ ਰਸਤੇ ਮਿਲਣੇ,
ਪਰ ਮੰਜ਼ਲ ਦਾ ਮਿਲਣਾ ਤਾਂ ਹਾਲੇ ਬਾਕੀ ਆ।
ਬੜਾ ਕੁਝ ਸਹਿ ਲਿਆ,
ਬੜਾ ਕੁਝ ਕਹਿ ਲਿਆ
ਚੁੱਪ ਰਹਿ ਕੇ ਕਹਿਣਾ ਤਾਂ ਹਾਲੇ ਬਾਕੀ ਆ।
ਹਾਰ ਕੇ ਨਾ ਹਾਰ ਜਾਈਂ,
ਕਿਤੇ ਜ਼ਮੀਰ ਨੂੰ ਨਾ ਮਾਰ ਜਾਈਂ
ਬਸ ਕੁਦਰਤ ਨੂੰ ਨਿਹਾਰ ਲਈ,
ਸੁੱਟੇ ਬੀਜ ਦਾ ਪੁੰਗਰਨਾ ਤਾਂ ਹਾਲੇ ਬਾਕੀ ਆ।
ਅਗਿਆਨਤਾ ਦਾ ਹਨੇਰਾ ਦੂਰ ਹੈ ਭਜਾਉਣਾ,
ਗਿਆਨ ਦਾ ਦੀਵਾ ਘਰ-ਘਰ ਰੁਸ਼ਨਾਉਣਾ,
ਅਜਿਹੀ ਦਿਵਾਲ਼ੀ ਮਨਾਉਣਾ ਤਾਂ ਹਾਲੇ ਬਾਕੀ ਆ।

ਅਨੀਤਾ ਸਹਿਗਲ ਨੀਤਪੁਰੀ

Share Button

Leave a Reply

Your email address will not be published. Required fields are marked *