Sun. Sep 15th, 2019

ਹਾਲੀਵੁੱਡ ਫ਼ਿਲਮ ’ਚ ਕੰਮ ਕਰਨਗੇ ਡਿੰਪਲ ਕਪਾਡੀਆ

ਹਾਲੀਵੁੱਡ ਫ਼ਿਲਮ ’ਚ ਕੰਮ ਕਰਨਗੇ ਡਿੰਪਲ ਕਪਾਡੀਆ

ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਹੁਣ ਹਾਲੀਵੁੱਡ ਦੀ ਇੱਕ ਐਕਸ਼ਨ ਫ਼ਿਲਮ ‘ਟੇਨੈਟ’ ’ਚ ਕੰਮ ਕਰਨ ਜਾ ਰਹੇ ਹਨ। ਉਹ ਹਾਲੀਵੁੱਡ ਦੇ ਬਹੁ–ਚਰਚਿਤ ਡਾਇਰੈਕਟਰ ਕ੍ਰਿਸਟੋਫ਼ਰ ਨੋਲਨ ਦੀ ਅਗਲੀ ਫ਼ਿਲਮ ਵਿੱਚ ਕੰਮ ਕਰਨਗੇ। ਸ੍ਰੀ ਕ੍ਰਿਸਟੋਫ਼ਰ ਨੋਲਨ ਉਹੀ ਡਾਇਰੈਕਟਰ ਹਨ, ਜੋ ਹਾਲੀਵੁੱਡ ਦੀਆਂ ਫ਼ਿਲਮਾਂ ‘ਡਨਕਰਕ’, ‘ਇੰਟਰਜ਼ਟੇਲਰ’ ਅਤੇ ‘ਦਿ ਡਾਰਕ ਨਾਈਟ’ ਜਿਹੀਆਂ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ।

ਵਾਰਨਰ ਬ੍ਰਦਰਜ਼ ਨੇ ਫ਼ਿਲਮ ਦੇ ਨਾਅ ਦੇ ਨਾਲ–ਨਾਲ ਇਸ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਤੇ ਅਦਾਕਾਰਾਵਾਂ ਦਾ ਵੀ ਐਲਾਨ ਕੀਤਾ। ਇਸ ਫ਼ਿਲਮ ਵਿੱਚ ਮਾਈਕਲ ਕੈਨ, ਏਰੌਨ ਟੇਲਰ, ਕੈਨੇਥ ਬ੍ਰਾਨੇਜ ਤੇ ਡਿੰਪਲ ਕਪਾਡੀਆ ਅਹਿਮ ਕਿਰਦਾਰ ਵਿੱਚ ਵਿਖਾਈ ਦੇਣਗੇ।

ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਵੀ ਹੋ ਗਈ ਹੈ। ਇਸ ਫ਼ਿਲਮ ਦੀ ਕਹਾਣੀ ਜਾਸੂਸੀ ਦੁਨੀਆ ਨਾਲ ਸਬੰਧਤ ਹੈ। ਇਸ ਦਾ ਸਕ੍ਰੀਨ–ਪਲੇਅ ਕ੍ਰਿਸਟੋਫ਼ਰ ਨੋਲਨ ਨੇ ਹੀ ਲਿਖਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸੱਤ ਵੱਖੋ–ਵੱਖਰੇ ਦੇ਼ਸਾਂ ਵਿੱਚ ਹੋਵੇਗੀ ਤੇ ਇਸ ਨੂੰ 17 ਜੁਲਾਈ, 2020 ਨੂੰ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: