ਹਾਲੀਵੁੱਡ ਫਿਲਮ ‘ਦ ਬਲੈਕ ਪ੍ਰਿੰਸ’ ਡਿਜ਼ੀਟਲ ਤੇ ਡੀ.ਵੀ.ਡੀ ਵਜੋਂ 10 ਅਪ੍ਰੈਲ ਨੂੰ ਕੀਤੀ ਜਾਵੇਗੀ ਰਿਲੀਜ਼

ss1

ਹਾਲੀਵੁੱਡ ਫਿਲਮ ‘ਦ ਬਲੈਕ ਪ੍ਰਿੰਸ’ ਡਿਜ਼ੀਟਲ ਤੇ ਡੀ.ਵੀ.ਡੀ ਵਜੋਂ 10 ਅਪ੍ਰੈਲ ਨੂੰ ਕੀਤੀ ਜਾਵੇਗੀ ਰਿਲੀਜ਼

ਲਾਸ ਏਂਜਲਸ, 30 ਮਾਰਚ ( ਰਾਜ ਗੋਗਨਾ )—ਹਾਲੀਵੁੱਡ ਦੀ ਉੱਘੀ ਕੰਪਨੀ ਯੂਨੀਗਲੋਬ ਇੰਟਰਟੈਨਮੈਂਟ ਨੇ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ‘ਤੇ ਬਣੀ ਹਾਲੀਵੁੱਡ ਦੀ ਫਿਲਮ ‘ਦ ਬਲੈਕ ਪ੍ਰਿੰਸ’ ਦੀ ਵਿਸ਼ਵ ਪੱਧਰ ‘ਤੇ ਆਨ ਲਾਈਨ ਡਿਸਟ੍ਰੀਬਿਊਸ਼ਨ ਦਾ ਸਾਰਾ ਕੰਮ ਅਪਣੇ ਜ਼ਿੰਮੇ ਲੈ ਲਿਆ ਹੈ। ਯੂਨੀਗਲੋਬ ਐਂਟਰਟੇਨਮੈਂਟ ਇਸ ਖੇਤਰ ਵਿਚ ਮੋਹਰੀ ਸਥਾਨ ਰੱਖਦੀ ਹੈ ਅਤੇ ਇਸ ਵਲੋਂ ‘ਦ ਬਲੈਕ ਪ੍ਰਿੰਸ’’ਦੇ ਪ੍ਰੋਡਿਊਸਰਾਂ ਨਾਲ ਕੀਤੇ ਲਿਖਤੀ ਸਮਝੌਤੇ ਅਧੀਨ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਵਿਸਾਖੀ ਦੇ ਜਸ਼ਨਾਂ ਦੇ ਮੱਦੇਨਜ਼ਰ ਫਿਲਮ ਦੇ ਡਿਜ਼ੀਟਲ ਅਤੇ ਡੀ.ਵੀ.ਡੀ. ਰੂਪ 10 ਅਪ੍ਰੈਲ 2018 ਨੂੰ ਵੱਡੇ ਪੱਧਰ ‘ਤੇ ਰਿਲੀਜ਼ ਕੀਤੇ ਜਾਣਗੇ।
ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਰਿਲੀਜ਼ ਕੀਤੇ ਜਾਣ ਬਾਅਦ ‘ਦ ਬਲੈਕ ਪ੍ਰਿੰਸ’ ਨੂੰ ਸਭ ਪਾਸਿਆਂ ਤੋਂ ਭਰਵਾਂ ਹੁੰਗਾਰਾ ਮਿਲਿਆ। ਜਿੱਥੇ ਦਰਸ਼ਕਾਂ ਨੇ ਇਸਨੂੰ ਵੇਖਣ ਲਈ ਸਿਨਮਾ ਘਰਾਂ ਵੱਲ ਵਹੀਰਾਂ ਘੱਤੀਆਂ, ਉੱਥੇ ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਉੱਘੇ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਦੇ ਫਿਲਮ ਸਮੀਖਿਅਕਾਂ ਨੇ ਚੋਟੀ ਦੀਆਂ ਫਿਲਮਾਂ ਨਾਲ ਤੁਲਨਾ ਦਿੰਦਿਆਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਬਣਾਈ ਇਸ ਖੂਬਸੂਰਤ ਕਲਾਕ੍ਰਿਤ ਦੀ ਬੇਹੱਦ ਸਰਾਹਨਾ ਕੀਤੀ। ਯੂਰਪ ਵਿਚ ਇਸਨੇ ਬਾਕਸ ਆਫ਼ਿਸ ‘ਤੇ 10 ਚੋਟੀ ਦੀਆਂ ਫਿਲਮਾਂ ਵਿਚ ਅਪਣਾ ਸਥਾਨ ਬਣਾਇਆ ਸੀ।
‘ਦਿ ਬਲੈਕ ਪ੍ਰਿੰਸ’ ਡਿਜ਼ੀਟਲ ਤੇ ਡੀ.ਵੀ.ਡੀ. ਰੂਪ ਵਿਚ 10 ਅਪ੍ਰੈਲ 2018 ਤੋਂ ਪਹਿਲਾਂ ਕੀਤੇ ਆਰਡਰਾਂ ਅਨੁਸਾਰ ਪ੍ਰਾਪਤ ਕੀਤੀ ਜਾ ਸਕੇਗੀ। ਇਹ ਫਿਲਮ Amazon, ITunes,Google Play, FandangoNow, Sony Play Station Microsoft Xbox ਜ਼ਰੀਏ ਮਿਲ ਸਕੇਗੀ। ‘ਦਿ ਬਲੈਕ ਪ੍ਰਿੰਸ’ ਦੀ ਡੀ.ਵੀ.ਡੀ. Amazon ਡੀ.ਵੀ.ਡੀ. ਅਤੇ ਫਿਲਮ ਦੀ ਵੈਬਸਾਈਟ www. TheBlack Prince.com ਰਾਹੀਂ ਵੰਡੀ ਜਾਵੇਗੀ।

Share Button

Leave a Reply

Your email address will not be published. Required fields are marked *