” ਹਾਰ ਚੁੱਕੀ ਕਿਸਮਤ “

ss1

” ਹਾਰ ਚੁੱਕੀ ਕਿਸਮਤ “

ਮੈਨੂੰ ਇੱਕ ਅਜਨਬੀ ਕਹਿੰਦਾ ਤੂੰ ਡਿਊਟੀ ਤੇ ਬੈਠਾ ਕਿਉਂ ਰੋ ਰਿਹਾ ।

ਮੈਂ ਆਪਣੇ ਬੱਚੇ,  ਮਾਂ ਬਾਪ, ਭੈਣ ਭਾਈ ਛੱਡਕੇ ਸੱਤ ਸਮੁੰਦਰੋਂ ਪਾਰ ਆ ਗਿਆ ਮੈ ਆਪਣੀ ਕਿਸਮਤ ਨੂੰ ਦੇਖ ਰੋ ਰਿਹਾ ।
ਪੰਜਾਬ ਵਿੱਚ ਹੋ ਰਹੇ ਅੱਤਿਆਚਾਰ,  ਬੇਦੋਸ਼ਿਆ ਨੂੰ ਮਿਲੀਆਂ ਸ਼ਜਾਵਾਂ ਉਹਨਾਂ  ਦੀ ਕਿਸਮਤ ਦੇਖ ਰੋ ਰਿਹਾ ।
ਨਿੱਤ ਧੀਆਂ ਭੈਣਾਂ ਉੱਤੇ ਹੋ ਰਿਹਾ ਜ਼ੁਲਮ  , ਬਲੱਤਕਾਰੀਆਂ, ਦਾਜ ਦੇ ਲੇਬੀਆਂ, ਜੰਮਣ ਤੋਂ ਪਹਿਲਾਂ ਹੀ ਕਤਲ , ਹੱਥ ਚ ਫੜੀਆਂ ਤੇਜ਼ਾਬ ਬੋਤਲਾਂ,  ਧੀਆਂ,  ਭੈਣਾਂ ਦੀ ਕਿਸਮਤ ਦੇਖ ਰੋ ਰਿਹਾ ।
ਦਿੱਲੀ ਦੇ ਵਿੱਚ ਮਾਰੇ  ਗਏ ਬੇਦੋਸ਼ੇ  ਵਿਛੜ ਗਏ ਆਪਣੇ  ਮੈ ਉਹਨਾਂ ਭੈਣ ਭਾਈਆਂ ਨੂੰ , ਮਾਂ ਬਾਪ ਤੇ ਬੱਚਿਆਂ ਦੀ ਕਿਸਮਤ ਦੇਖ ਰੋ ਰਿਹਾ ।
ਮੈ ਦੇਖ ਭਗਤ ਸਿੰਘ ਦੀ ਤਸਵੀਰ ਇਨਸਾਨ ਦੀ ਮਰ ਚੁੱਕੀ ਜ਼ਮੀਰ ਨੂੰ ਗਲ ਵਿੱਚ ਪਾਇਆ ਫਾਂਸੀ ਦਾ ਰੱਸਾ  ਸ਼ਹੀਦ ਦੀ ਕਿਸਮਤ ਦੇਖ ਰੋ ਰਿਹਾ ।
 ਕਰਜ਼ੇ ਥੱਲੇ ਦੱਬੇ ਕਿਸਾਨ ਮਜਦੂਰ ਇਹਨਾਂ ਦਾ ਖੂਨ ਪੀਣੀਆਂ ਜੋਕਾਂ , ਡਿਗਰੀਆਂ ਚੱਕੀ ਫਿਰਦੇ ਮੁੰਡੇ ਕੁੜੀਆਂ ਦੀ ਕਿਸਮਤ ਦੇਖ ਰੋ ਰਿਹਾ ।
ਵੀਰੋ ਮੈਂ ਡੁਬਦੇ ਮੇਰੇ ਪੰਜਾਬ ਨੂੰ, ਇਕਲੌਤਾ ਪੁੱਤਰ ਬੁੱਢੇ ਮਾਂ ਬਾਪ ਨਸ਼ਿਆਂ ਨੇ ਖਾਂ ਲਿਆ ਮੈ ਉਹਨਾਂ ਦੀ ਕਿਸਮਤ ਦੇਖ ਰੋ ਰਿਹਾ ।
ਮੇਰੀਆਂ ਗੱਲਾਂ ਸੁਣਕੇ ਧਰਤੀ ਕੰਬੀ ਅੰਬਰ ਡੋਲ ਗਿਆ ਕਿਹੜੇ ਪਾਪੀ ਨੇ ਤੁਹਾਡੀ ਕਿਸਮਤ ਲਿਖੀ ਰੱਬ ਵੀ ਦੇਖ ਰੋ ਰਿਹਾ ।
 ਗਲਤ ਇਨਸਾਨ ਸੋਂਚਣ ਵਾਲੇ ਕਹਿੰਦੇ ਗੁਬਾਚੀਂ ਹੋਈ ਆਪਣੀ ਸਾਹਿਬਾਂ ਨੂੰ ਦੇਖ ਰੋ ਰਿਹਾ ।
ਬਾਈ ਨਹੀਂ ਬਾਈ ਨਹੀਂ  ਮੈ ਇਨਸਾਨੀਅਤ ਦੀ ਸੁੱਤੀ ਪਈ ਜ਼ਮੀਰ ਨੂੰ, ਹਾਰ ਚੁੱਕੀ ਕਿਸਮਤ ਨੂੰ ਦੇਖ ਰੋ ਰਿਹਾ ।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ “
Share Button

Leave a Reply

Your email address will not be published. Required fields are marked *