Mon. Jun 17th, 2019

ਹਾਰਾਂ

ਹਾਰਾਂ

ਸਾਡੇ ਤਾਂ ਕਿਸੇ ਵੀ ਕੰਮ ਨਹੀਂ
ਥੋਡੀਆਂ ਇਹ ਜਿੱਤਾਂ-ਹਾਰਾਂ।

ਰਹਿਣ ਪੰਜੇ ਸਾਲ ਗੁਲਾਮੀਆਂ
ਸਦਕੇ! ਤੇਰੀਆਂ ਨੇ ਸਰਕਾਰਾਂ!

ਰੋਟੀ ਲਈ ਲੁੱਟ ਖ਼ੋਹ ਹੋ ਰਹੀ
ਇਹ ਹੁੰਦੀਆਂ ਵੱਡੀਆਂ ਹਾਰਾਂ।

ਥੋਡੇ ਝੰਡੇ ਉੱਚੇ ਕਰਨ ਖਾਤਰ
ਮੈਂ ਕਿਉਂ ਇੱਕ-ਦੂਜੇ ਨੂੰ ਮਾਰਾਂ।

ਕੁਝ ਵੋਟਾਂ ਨੇ ਸਾਂਝਾਂ ਤੋੜੀਆਂ
ਪੱਕੀਆਂ ਸੀ ਵਿੱਚ ਜੋ ਯਾਰਾਂ।

ਕੁਝ ਜੈਕਾਰੇ ਨੇ ਮੁਰਦਾਬਾਦ ਦੇ
ਮਨਾਂ ‘ਚ ‘ਹੀਰੇ’ ਪਾਉਂਦੇ ਖ਼ਾਰਾਂ।

ਹੀਰਾ ਸਿੰਘ ਤੂਤ
ਮੋਬ.9872455994

Leave a Reply

Your email address will not be published. Required fields are marked *

%d bloggers like this: