Sat. Jul 20th, 2019

ਹਾਰਦਿਕ ਪਟੇਲ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ, ਤੁਰੰਤ ਸੁਣਵਾਈ ਦੀ ਪਟੀਸ਼ਨ ਖਾਰਜ

ਹਾਰਦਿਕ ਪਟੇਲ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ, ਤੁਰੰਤ ਸੁਣਵਾਈ ਦੀ ਪਟੀਸ਼ਨ ਖਾਰਜ

ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਚੋਣਾਂ ਲੜਨ ਦੀ ਕੋਸ਼ਿਸ਼ ‘ਚ ਲੱਗੇ ਪਾਟੀਦਾਰ ਅਨਾਮਤ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਨੂੰ ਸੁਪਰੀਮ ਕੋਰਟ ਤੋਂ ਵੀ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ‘ਤੇ ਜਲਦ ਸੁਣਵਾਈ ਦੀ ਅਪੀਲ ਖਾਰਜ ਕਰ ਦਿੱਤੀ ਹੈ ਅਤੇ ਹੁਣ ਇਸ ‘ਤੇ 4 ਅਪ੍ਰੈਲ ਨੂੰ ਸੁਣਵਾਈ ਹੋ ਸਕਦੀ ਹੈ।

ਦੱਸਣਾ ਬਣਦਾ ਹੈ ਕਿ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਵਿਸਨਗਰ ਦੰਗਾ ਮਾਮਲੇ ‘ਚ ਗੁਜਰਾਤ ਹਾਈਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਸੁਪਰੀਮ ਕੋਰਟ ‘ਚ ਗੁਹਾਰ ਲਗਾਈ ਸੀ। ਹਾਰਦਿਕ ਪਟੇਲ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖ਼ਲ ਕਰ ਕੇ ਸਜ਼ਾ ਮੁਅੱਤਲ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਉਹ ਚੋਣ ਲੜ ਸਕਣ। ਨਾਲ ਹੀ ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਪਟੀਸ਼ਨ ‘ਤੇ ਜਲਦ ਸੁਣਵਾਈ ਹੋਵੇ।

ਸਰਵਉੱਚ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਉਹ ਇੰਨੇ ਦਿਨਾਂ ਦੇ ਕਿੱਥੇ ਸਨ ਅਤੇ ਫਿਲਹਾਲ ਇਸ ‘ਤੇ ਸੁਣਵਾਈ ਦੀ ਕੋਈ ਕਾਹਲੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਮਹਿਸਾਨਾ ਦੀ ਸੈਸ਼ਨ ਕੋਰਟ ਨੇ ਹਾਰਦਿਕ ਪਟੇਲ ਨੂੰ ਦੰਗਾ ਮਾਮਲੇ ‘ਚ ਦੋਸ਼ੀ ਠਹਿਰਾਉਂਦੇ ਹੋਏ ਦੋ ਸਾਲ ਦੀ ਸਜ਼ਾ ਸੁਣਵਾਈ ਸੀ ਜਿਸ ਕਰਾਨ ਉਹ ਚੋਣ ਲੜਨ ਲਈ ਅਯੋਗ ਹੋ ਗਏ ਸਨ। ਇਸੇ ਨੂੰ ਲੈ ਕੇ ਪਟੇਲ ਨੇ ਹਾਈਕੋਰਟ ਤੋ ਮਹਿਸਾਣਾ ‘ਚ 2015 ਦੇ ਦੰਗੇ ਭੜਕਾਉਣ ਦੇ ਮਾਮਲੇ ‘ਚ ਮਿਲੀ ਸਜ਼ਾ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਸੀ ਪਰ ਹਾਰਦਿਕ ਪਟੇਲ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ।

ਹਾਰਦਿਕ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ ਨਾਮਜ਼ਦਗੀ ਦਾ ਆਖ਼ਰੀ ਦਿਨ ਵੀਰਵਾਰ ਹੈ, ਇਸ ਲਈ ਸੁਪਰੀਮ ਕੋਰਟ, ਹਾਈ ਕੋਰਟ ਦੇ ਫ਼ੈਸਲੇ ‘ਤੇ ਰੋਕ ਲਗਾਵੇ। ਪਰ ਹੁਣ ਉਨ੍ਹਾਂ ਦੀ ਪਟੀਸ਼ਨ ‘ਤੇ ਵੀਰਵਾਰ ਨੂੰ ਹੀ ਸੁਣਵਾਈ ਹੋਵੇਗੀ ਅਤੇ ਅਜਿਹੇ ‘ਚ ਉਨ੍ਹਾਂ ਦਾ ਨਾਮਜ਼ਦਗੀ ਨੂੰ ਲੈ ਕੇ ਸੰਕਟ ਵਧ ਰਿਹਾ ਹੈ।

ਦਰਅਸਲ ਜਨ ਨਾਮਜ਼ਦਗੀ ਕਾਨੂੰਨ ਅਤੇ ਸੁਪਰੀਮ ਕੋਰਟ ਦੀ ਵਿਵਸਥਾ ਤਹਿਤ ਦੋ ਸਾਲ ਜਾਂ ਜ਼ਿਆਦਾ ਸਾਲਾਂ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਵਿਅਕਤੀ ਦੋਸ਼ ਸਾਬਿਤ ਹੋਣ ‘ਤੇ ਰੋਕ ਲਗਾਉਣ ਤਕ ਚੋਣ ਨਹੀਂ ਲੜ ਸਕੇਗਾ। ਹਾਰਦਿਕ ਪਟੇਲ ਫਿਲਹਾਲ ਜ਼ਮਾਨਤ ‘ਤੇ ਬਾਹਰ ਹਨ। ਇਹ ਕਾਂਗਰਸ ਲਈ ਇਕ ਝਟਕਾ ਹੋਵੇਗਾ ਕਿਉਂਕਿ ਹਾਲ ਹੀ ‘ਚ ਉਹ ਕਾਂਗਰਸ ‘ਚ ਸ਼ਾਮਲ ਹੋਏ ਹਨ ਅਤੇ ਜਾਮਨਗਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ।

Leave a Reply

Your email address will not be published. Required fields are marked *

%d bloggers like this: