ਹਾਮਿਦ ਅੰਸਾਰੀ ਛੇ ਸਾਲ ਬਾਅਦ ਪਾਕਿ ਜੇਲ ਤੋਂ ਹੋਇਆ ਰਿਹਾਅ

ਹਾਮਿਦ ਅੰਸਾਰੀ ਛੇ ਸਾਲ ਬਾਅਦ ਪਾਕਿ ਜੇਲ ਤੋਂ ਹੋਇਆ ਰਿਹਾਅ

ਅੰਮ੍ਰਿਤਸਰ, 18 ਦਸੰਬਰ: ਪਾਕਿਸਤਾਨ ਦੀ ਪੇਸ਼ਾਵਰ ਜੇਲ· ਤੋਂ ਰਿਹਾਅ ਹੋਇਆ ਭਾਰਤੀ ਨਾਗਰੀਕ ਹਾਮਿਦ ਅੰਸਾਰੀ ਮੰਗਲਵਾਰ ਨੂੰ ਰਿਹਾਅ ਹੋ ਕੇ ਭਾਰਤ ਪਹੁੰਚ ਗਿਆ। ਅਟਾਰੀ-ਬਾਘਾ ਸਰਹੱਦ ਤੇ ਅੰਸਾਰੀ ਦਾ ਪਰਿਵਾਰ ਉਸਨੂੰ ਲੈਣ ਪਹੁੰਚਿਆ। ਅੰਸਾਰੀ ਨੇ ਤਿੰਨ ਦਿਨ ਪਹਿਲਾਂ ਹੀ ਪਾਕਿਸਤਾਨ”ਚ ਆਪਣੀ ਤਿੰਨ ਸਾਲ ਦੀ ਸਜ਼ਾ ਪੂਰੀ ਕੀਤੀ ਗਈ। ਪਾਕਿਸਤਾਨ ਦੀ ਖੂਫੀਆ ਏਜੰਸੀ ਨੇ ਮੁੰਬਈ ਨਿਵਾਸੀ ਹਾਮਿਦ ਨਿਹਾਲ ਅੰਸਾਰੀ ਨੂੰ ਸਾਲ 2012 ”ਚ ਗ੍ਰਿਫਤਾਰ ਕੀਤਾ ਸੀ। ਹਾਮਿਦ ਅੰਸਾਰੀ ਹਨੀਟ੍ਰੈਪ ਦੇ ਮਾਮਲੇ ”ਚ ਫਸਣ ਕਾਰਨ ਪਾਕਿਸਤਾਨ ਪਹੁੰਚ ਗਿਆ ਸੀ ਜਿੱਥੇ ਪਾਕਿਸਤਾਨੀ ਏਜੰਸੀ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਤਿੰਨ ਸਾਲ ਤੱਕ ਜੇਲ· ”ਚ ਬੰਦ ਰਹਿਣ ਤੋਂ ਬਾਅਦ ਉਸਨੂੰ ਤਿੰਨ ਸਾਲ ਦੀ ਸੁਜ਼ਾ ਸੁਣਾਈ ਗਈ ਸੀ। ਜਿੱਥੇ ਉਸਨੂੰ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਪਾਕਿਸਤਾਨੀ ਫੌਜ ਦਾ ਫਰਜ਼ੀ ਪਹਿਚਾਣ ਪੱਤਰ ਰੱਖਣ ਦੇ ਇਲਜ਼ਾਮ ”ਚ 15 ਦਿਸੰਬਰ 2015 ਨੁੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਹਾਮਿਦ ਅੰਸਾਰੀ ਨੂੰ ਪਾਕਿਸਤਾਨ ਦੀ ਪੇਸ਼ੇਵਰ ਜੇਲ· ”ਚ ਬੰਦ ਕੀਤਾ ਗਿਆ ਸੀ।

ਹਾਮਿਦ ਵਾਹਗਾ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਇਆ। ਜਦੋਂ ਉਹ ਭਾਰਤ ਪਹੁੰਚਿਆ ਤਾਂ ਉਸ ਨੂੰ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ। ਹਾਮਿਦ ਅੰਸਾਰੀ ਦੀ ਮਾਂ ਫੌਜੀਆ ਅੰਸਾਰੀ ਨੇ ਦੱਸਿਆ ਕਿ ਅਸੀਂ ਬਹੁਤ ਛੋਟੇ ਲੋਕ ਹਾਂ। ਸਰਕਾਰ ਨੇ ਪਹਿਲੇ ਦਿਨ ਤੋਂ ਸਾਨੂੰ ਪੂਰਾ ਸਹਿਯੋਗ ਦਿੱਤਾ। ਸਾਨੂੰ ਮੀਡੀਆ ਨੇ ਪੂਰਾ ਸਹਿਯੋਗ ਦਿੱਤਾ ਅਤੇ ਸਾਡੀ ਆਵਾਜ਼ ਚੁੱਕੀ, ਜਿਸ ਸਦਕਾ ਸਾਡਾ ਪੁੱਤਰ ਅੱਜ ਸਾਡੇ ਕੋਲ ਪਹੁੰਚ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੰਬਈ ਨਿਵਾਸੀ ਹਾਮਿਦ ਅੰਸਾਰੀ ਫੇਸਬੁੱਕ ਤੇ ਪਾਕਿਸਤਾਨ ਦੀ ਇਕ ਲੜਕੀ ਨਾਲ ਦੋਸਤੀ ਹੋ ਗਈ ਸੀ। ਜਿਸਤੋਂ ਬਾਅਦ ਉਹ ਸਾਲ 2012 ਵਿਚ ਨਾਜਾਇਜ਼ ਤਰੀਕੇ ਨਾਲ ਪਾਕਿਸਤਾਨ ਪਹੁੰਚਿਆ ਸੀ। ਅੰਸਾਰੀ ਇਥੇ ਅਫਗਾਨਿਸਤਾਨ ਦੇ ਰਾਸਤੇ ਨਾਜਾਇਜ਼ ਤਰੀਕੇ ਨਾਲ ਦਾਖਲ ਹੋਇਆ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਕੇ ਪਾਕਿਸਤਾਨੀ ਫੌਜ ਹਵਾਲੇ ਕਰ ਦਿੱਤਾ ਗਿਆ ਸੀ।

Share Button

Leave a Reply

Your email address will not be published. Required fields are marked *

%d bloggers like this: